ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਆਗਾਮੀ 24 ਤੋਂ 48 ਘੰਟਿਆਂ ਦੌਰਾਨ ਸੂਬੇ ਦੇ ਬਹੁਤਿਆਂ ਹਿੱਸਿਆਂ ਚ ਤੇਜ਼ ਹਵਾਂਵਾਂ ਨਾਲ ਹਲਕਾ/ਦਰਮਿਆਨਾ ਮੀਂਹ ਪੈਣ ਦੀ ਉਮੀਦ ਹੈ। ਮਾਝਾ, ਦੁਆਬਾ ਡਿਵੀਜਨ, ਸੰਗਰੂਰ, ਪਟਿਆਲਾ, ਲੁਧਿਆਣਾ ਜਿਲਿਆਂ ਚ ਕਾਰਵਾਈ ਦਰਮਿਆਨੀ ਰਹੇਗੀ, ਇੱਕ ਦੋ ਜਗਾ ਭਾਰੀ ਫੁਹਾਰਾਂ ਤੋਂ ਇਨਕਾਰ ਨਹੀਂ।
ਮੌਜੂਦਾ ਸਮੇਂ ਜਿਵੇਂ ਕਿ ਸੈਟੇਲਾਈਟ ਤਸਵੀਰ ਚ ਦੇਖਿਆ ਜਾ ਸਕਦਾ ਹੈ, ਐਕਟਿਵ ਪੱਛਮੀ ਸਿਸਟਮ ਇਰਾਨ, ਅਫਗਾਨਿਸਤਾਨ ਰਸਤਿਓਂ, ਪਕਿਸਤਾਨ ਤੇ ਨਾਲ ਲੱਗਦੇ ਜੰਮੂ-ਕਸ਼ਮੀਰ ‘ਤੇ ਬਣਿਆ ਹੋਇਆ ਹੈ। ਜੋ ਕਿ ਜਲਦ ਪੰਜਾਬ ਚ ਦਾਖਲ ਹੋਕੇ ਮੌਸਮੀ ਹਲਚਲ ਨੂੰ ਅੰਜਾਮ ਦੇਵੇਗਾ।
ਪੱਛਮੀ ਸਿਸਟਮ ਦੇ ਆਗਮਨ ਵਜੋਂ ਅੱਜ ਸੂਬੇ ਦੇ ਸਵੇਰ ਦੇ ਪਾਰੇ ਚ ਉਛਾਲ ਦੇਖਿਆ ਗਿਆ ਤੇ ਗਰਮਾਹਟ ਬਣੀ ਹੋਈ ਹੈ। ਹਾਲਾਂਕਿ ਆਗਾਮੀ ਦਿਨੀਂ ਬਰਸਾਤੀ ਕਾਰਵਾਈਆਂ ਕਾਰਨ ਦਿਨ ਦੇ ਪਾਰੇ ਚ ਗਿਰਾਵਟ ਆਵੇਗੀ। ਕਈ ਜਿਲਿਆਂ ਚ ‘ਕੋਲਡ ਡੇ’ ਦੀ ਸਥਿਤੀ ਬਣਨ ਦੀ ਵੀ ਉਮੀਦ ਹੈ। ਇਸ ਦੌਰਾਨ ਵੀਕੈਂਡ ‘ਤੇ ਪਹਾੜੀ ਸੂਬਿਆਂ ਚ ਮਨਾਲੀ,ਡਲਹੌਜ਼ੀ, ਕੁਫ਼ਰੀ ਤੇ ਕਸ਼ਮੀਰ ਘਾਟੀ ਵਿਖੇ ਚੰਗੀ ਬਰਫਬਾਰੀ ਦੇਖੀ ਜਾਵੇਗੀ ਤੇ ਹਰਿਆਣਾ ਵਿਚ ਵੀ ਮੀਂਹ ਦੀ ਉਮੀਦ ਹੈ, ਇਸ ਪੱਛਮੀ ਸਿਸਟਮ ਦਾ ਅਸਰ ਦਿੱਲੀ ਤੱਕ ਦੇਖਿਆ ਜਾਵੇਗਾ। 7 ਜਨਵਰੀ ਸਿਸਟਮ ਉੱਤਰੀ ਯੂਪੀ ਤੇ ਉਤਰਾਖੰਡ ਹੁੰਦੇ ਹੋਏ ਅੱਗੇ ਲੰਘ ਜਾਵੇਗਾ।
-ਜਾਰੀ ਕੀਤਾ: 3:33pm, 4 ਜਨਵਰੀ, 2019,,,,,ਕੋਈ ਵੀ ਖ਼ਬਰ ਕਿਸੇ ਤਰਾਂ ਦੀ ਵੀ ਜਾਣਕਾਰੀ ਸਭ ਤੋਂ ਪਹਿਲਾ ਦੇਖਣ ਲਈ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ