BREAKING NEWS
Search

ਬੈੱਡ ਦੇ ਗੱਦਿਆਂ ਵਿਚ ਪੈਕ ਕਰਕੇ ਟਪਾਇਆ ਜਾ ਰਿਹਾ ਸੀ ਬਾਰਡਰ, ਦੇਖੋ 2 ਨੰਬਰ ਚ’ ਬਾਹਰ ਜਾਣ ਵਾਲਿਆਂ ਦਾ ਹਾਲ (ਵੀਡੀਓ)

ਅੱਜ ਦੇ ਸਮੇਂ ਵਿਚ ਪੰਜਾਬੀਆਂ ਕੋਲ ਬਾਹਰ ਜਾਣ ਦਾ ਨਾਮ ਲਿਆ ਜਾਵੇ ਤਾਂ ਹਰ ਇੱਕ ਪੰਜਾਬੀ ਜਾਂ ਕੋਈ ਹੋਰ ਵੀ ਵਿਅਕਤੀ ਖੁਸ਼ੀ ਨਾਲ ਕੰਬ ਉੱਠਦਾ ਹੈ ਪਰ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਬਾਹਰ ਜਾਣਾ ਕੋਈ ਇੰਨਾਂ ਆਸਾਨ ਨਹੀਂ ਹੈ ਜਿੰਨਾਂ ਅਸੀਂ ਗੱਲਾਂ ਵਿਚ ਸਮਝ ਰਹੇ ਹਾਂ ਕਿਉਂਕਿ ਬਾਹਰ ਜਾਣ ਦੇ ਲਈ ਅੱਜ-ਕੱਲ ਪੜਾਈ ਅਤੇ ਪੈਸਾ ਦੋਨੋਂ ਮੁੱਖ ਬਨਾਏ ਗਏ ਹਨ ਜਿੰਨਾਂ ਦੇ ਨਾਲ ਅਸੀਂ ਆਪਣੇ ਬਾਹਰ ਜਾਣ ਦੀ ਸੁਪਨਿਆਂ ਨੂੰ ਪੂਰਾ ਕਰਦੇ ਹਾਂ,ਜੇਕਰ ਦੇਖਿਆ ਜਾਵੇ ਤਾਂ ਲੋਕਾਂ ਦੇ ਕੋਲ ਪੈਸਾ ਤਾਂ ਬਹੁਤ ਹੁੰਦਾ ਪਰ ਕਿਸੇ ਦੇ ਕੋਲ ਪੜਾਈ ਨਹੀਂ ਹੁੰਦੀ ਜਿਸ ਕਰਕੇ ਉਹਨਾਂ ਦਾ ਬਾਹਰ ਜਾਣ ਦਾ ਸੁਪਨਾ ਅਧੂਰਾ ਰਹਿ ਜਾਂਦਾ ਹੈ

ਪਰ ਕੁੱਝ ਲੋਕ ਬਹੁਤ ਜੁਗਾੜੀ ਹੁੰਦੇ ਹਨ ਜੋ ਆਪਣੇ ਵੱਲੋਂ ਤਾਂ ਜੁਗਾੜ ਲਗਾ ਲੈਂਦੇ ਹਨ, ਪਰ ਕਿਸੇ ਦਾ ਤੀਰ ਤੁੱਕਾ ਚੱਲ ਜਾਂਦਾ ਹੈ ਤੇ ਕਿਸੇ ਦਾ ਨਹੀਂ ਵੀ ਚਲਦਾ |ਜਿਵੇਂ ਕਈ ਲੋਕ ਬਾਹਰ ਜਾਣ ਦੇ ਲਈ 2 ਨੰਬਰ ਵਿਚ ਅਮਰੀਕਾ, ਕੈਨੇਡਾ ਜਾਣ ਦਾ ਸਹਾਰਾ ਲੈਂਦੇ ਹਨ ਜਦਕਿ ਅਜਿਹਾ ਕਰਨਾ ਗੈਰ ਕਾਨੂੰਨੀ ਹੈ, ਪਰ ਅੱਜ-ਕੱਲ ਦੇ ਏਜੰਟ ਲੋਕਾਂ ਤੋਂ ਲੱਖਾਂ ਰੁਪਏ ਲੈ ਕੇ ਉਹਨਾਂ ਨੂੰ ਬਾਹਰ 2 ਨੰਬਰ ਦੇ ਵਿਚ ਭੇਜ ਰਹੇ ਹਨ, ਜਦਕਿ ਇਸ ਮਾਮਲੇ ਵਿਚ 100 ਵਿਚੋਂ 10% ਏਜੰਟ ਵੀ ਇਸ ਕੰਮ ਵਿਚ ਕਾਮਯਾਬ ਹੁੰਦੇ ਹਨ ਤੇ ਬਾਕੀ 90% ਬਾਰਡਰਾਂ ਤੇ ਫੜ੍ਹੇ ਜਾਂਦੇ ਹਨ,

ਪਰ 2 ਨੰਬਰ ਵਿਚ ਬਾਹਰ ਜਾਣਾ ਕੋਈ ਸੌਖਾ ਕੰਮ ਨਹੀਂ ਹੈ ਬਲਕਿ ਮੌਤ ਦੇ ਮੂੰਹ ਵਿਚ ਜਾਣ ਦੇ ਬਰਾਬਰ ਹੈ |ਜਿਵੇਂ ਕਿ ਤੁਸੀਂ ਇਸ ਵੀਡੀਓ ਵਿਚ ਦੇਖ ਹੀ ਰਹੇ ਹੋ ਕਿ ਕਿਵੇਂ ਦੋ ਮੁੰਡਿਆਂ ਨੂੰ ਬਾਹਰ ਭੇਜਣ ਵਾਲੇ ਏਜੰਟਾਂ ਨੇ ਇਹਨਾਂ ਨੂੰ ਬੈੱਡ ਦੇ ਗੱਦਿਆਂ ਵਿਚ ਫਿੱਟ ਕੀਤਾ, ਤੇ ਆਪਣੀ ਵੱਲੋਂ ਬਹੁਤ ਹੁਸ਼ਿਆਰੀ ਦੇ ਨਾਲ ਇਹਨਾਂ ਨੂੰ ਬਾਰਡਰ ਟਪਾਉਣ ਦੀ ਤਕ ਵਿਚ ਸਨ ਪਰ ਪੁਲਿਸ ਇਹਨਾਂ ਨੂੰ ਬਾਰਡਰ ਤੇ ਹੀ ਫੜ੍ਹ ਲੈਂਦੀ ਹੈ ਤੇ ਬਾਰਡਰਾਂ ਤੇ ਬਹੁਤ ਥੋੜੇ ਲੋਕ ਹੀ ਪੁਲਿਸ ਨੂੰ ਬੇਵਕੂਫ਼ ਬਣਾਉਣ ਦੇ ਵਿਚ ਕਾਮਯਾਬ ਹੁੰਦੇ ਹਨ |

ਇਸ ਤਰਾਂ 2 ਨੰਬਰ ਜਾਂ ਗੈਰਕਾਨੂੰਨੀ ਤਰੀਕੇ ਨਾਲ ਬਾਹਰ ਜਾਣ ਦੇ ਚਾਹਵਾਨ ਫਿਰ 10-12 ਸਾਲਾਂ ਦੇ ਲਈ ਜੇਲਾਂ ਦੇ ਵਿਚ ਸੜ੍ਹਦੇ ਹਨ ਜਦਕਿ ਅਜਿਹਾ ਨਹੀਂ ਕਰਨਾ ਚਾਹੀਦਾ ਹੈ |ਇਸ ਕਰਕੇ ਦੋਸਤੋ 2 ਨੰਬਰ ਵਿਚ ਬਾਹਰ ਜਾਣ ਦੇ ਇਹਨਾਂ ਤਰੀਕਿਆਂ ਤੋਂ ਬਚੋ ਕਿਉਂਕਿ ਸਾਡੇ ਭਾਰਤ ਦੇਸ਼ ਵਿਚ ਵੀ ਬਹੁਤ ਕੁੱਝ ਹੈ, ਜੇ ਇੱਕ ਵਿਅਕਤੀ ਇੱਥੇ ਚੰਗੀ ਮਿਹਨਤ ਕਰੇ ਤਾਂ ਬਹੁਤ ਕੁੱਝ ਬਣਾ ਸਕਦਾ ਹੈ |ਇੱਕ ਵਾਰ 2 ਨੰਬਰ ਵਿਚ ਬਾਹਰ ਜਾਣ ਵਾਲਿਆਂ ਦੀ ਇਹ ਵੀਡੀਓ ਜਰੂਰ ਦੇਖ ਲਿਓ ਤੇ ਅੱਗੇ ਸ਼ੇਅਰ ਕਰੋ ਤਾਂ ਜੋ ਹੋਰ ਵੀਰ ਜਾਂ ਭੈਣ ਇਸ ਤਰਾਂ ਗੈਰ ਕਾਨੂੰਨੀ ਤਰੀਕੇ ਨਾਲ ਬਾਹਰ ਜਾਣ ਦੇ ਲਾਲਚ ਵਿਚ ਅਜਿਹਾ ਖਤਰਨਾਕ ਕਦਮ ਨਾ ਚੁੱਕੇ |

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ



error: Content is protected !!