BREAKING NEWS
Search

ਮੁੰਡੇ ਨੇ ਕਬਾੜ ਤੋਂ ਬਣਾ ਦਿੱਤੀ ਧੁੱਪ ਨਾਲ ਚਲਣ ਵਾਲੀ 7 ਸੀਟਰ ਬਾਈਕ, ਸੋਸ਼ਲ ਮੀਡੀਆ ਤੇ ਹਰੇਕ ਪਾਸੇ ਹੋ ਰਹੀ ਵਾਹੋ ਵਾਹੀ

ਆਈ ਤਾਜਾ ਵੱਡੀ ਖਬਰ 

ਕਹਿੰਦੇ ਹਨ ਭਾਰਤ ਦੇ ਲੋਕ ਬਹੁਤ ਜਿਆਦਾ ਜੁਗਾੜੀ ਹੁੰਦੇ ਹਨ ਤੇ ਉਹਨਾਂ ਵੱਲੋਂ ਹਰੇਕ ਕੰਮ ਦੇ ਵਿੱਚ ਜੁਗਾੜ ਲਗਾ ਕੇ ਅਜਿਹੇ ਕਾਰਨਾਮੇ ਕੀਤੇ ਜਾਂਦੇ ਹਨ, ਜਿਸ ਦੀਆਂ ਚਰਚਾਵਾਂ ਫਿਰ ਪੂਰੇ ਦੇਸ਼ ਭਰ ਦੇ ਵਿੱਚ ਹੁੰਦੀਆਂ ਹਨ l ਹੁਣ ਇੱਕ ਅਜਿਹੇ ਹੀ ਨੌਜਵਾਨ ਬਾਰੇ ਦੱਸਾਂਗੇ ਜਿਸ ਨੇ ਕਬਾੜ ਤੋਂ ਇੱਕ ਅਜਿਹੀ ਧੁੱਪ ਨਾਲ ਚੱਲਣ ਵਾਲੀ ਸੱਤ ਸੀਟਰ ਮੋਟਰ ਬਾਈਕ ਬਣਾ ਦਿੱਤੀਆਂ l ਜਿਸ ਦੀਆਂ ਚਰਚਾਵਾਂ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਹੁੰਦੀਆਂ ਪਈਆਂ ਹਨ ਤੇ ਲੋਕ ਕੰਮ ਨੂੰ ਲੈ ਕੇ ਨੌਜਵਾਨ ਦੀਆਂ ਤਾਰੀਫਾਂ ਕਰਦੇ ਪਏ ਹਨ। ਦੱਸਦਿਆ ਕਿ ਭਾਰਤ ਵਿੱਚ ਜੁਗਾੜੂ ਤੇ ਟੇਲੈਂਟਿਡ ਲੋਕਾਂ ਦੀ ਕੋਈ ਕਮੀ ਨਹੀਂ ਹੈ। ਇਸੇ ਟੈਲੈਂਟ ਤੇ ਜੁਗਾੜ ਦੇ ਨਾਲ ਇਸ ਨੌਜਵਾਨ ਦੇ ਵੱਲੋਂ ਇੱਕ ਵੱਖਰਾ ਕੰਮ ਕਰਕੇ ਵਿਖਾਇਆ ਗਿਆ ਹੈ ਕਿ ਇਸ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਵਾਇਰਲ ਹੁੰਦੀ ਪਈ ਹੈ।

ਜ਼ਿਕਰਯੋਗ ਹੈ ਕਿ ਸੋਸ਼ਲ ਮੀਡੀਆ ਦੇ ਉੱਪਰ ਵੱਖੋ ਵੱਖਰੇ ਪ੍ਰਕਾਰ ਦੀਆਂ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਤੇ ਇਹਨਾਂ ਵੀਡੀਓਜ਼ ਨੂੰ ਵੇਖਣ ਤੋਂ ਬਾਅਦ ਲੋਕ ਆਪੋ ਆਪਣੀ ਪ੍ਰਤੀਕਿਰਿਆ ਵੀ ਦਿੰਦੇ ਹਨ l ਇਸੇ ਵਿਚਾਲੇ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਕਾਫ਼ੀ ਵਾਇਰਲ ਹੋ ਰਿਹਾ, ਜਿਸ ਨੂੰ ਖੁਦ ਮਸ਼ਹੂਰ ਉਦੋਗਪਤੀ ਹਰਸ਼ ਗੋਇਨਕਾ ਨੇ ਸ਼ੇਅਰ ਕੀਤਾ, ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਇਕ ਵਿਅਕਤੀ ਅਨੋਖੀ ਬਾਈਕ ‘ਤੇ ਬੈਠਾ ਆ ਰਿਹਾ ਹੈ। ਇੱਕ ਆਦਮੀ ਉਸ ਨੂੰ ਰੋਕਦਾ ਹੈ ਅਤੇ ਪੁੱਛਦਾ ਹੈ ਕਿ ਉਸਨੇ ਕੀ ਬਣਾਇਆ ਹੈ ਅਤੇ ਇਸਦੀ ਕੀਮਤ ਕਿੰਨੀ ਹੈ।

ਇਸ ਦੇ ਜਵਾਬ ‘ਚ ਉਹ ਕਹਿੰਦਾ ਹੈ, ‘ਮੈਂ 7 ਸੀਟਰ ਬਣਾਇਆ ਹੈ ਜੋ ਧੁੱਪ ਨਾਲ ਚੱਲਦਾ ਹੈ। ਇਹ 200 ਕਿਲੋਮੀਟਰ ਤੋਂ ਵੱਧ ਸਫ਼ਰ ਕਰ ਸਕਦੀ ਤੇ ਧੁੱਪ ਰਹੇਗੀ ਤਾਂ ਚੱਲਦੀ ਰਹੇਗੀ। ਇਸ ਨੂੰ ਬਣਾਉਣ ‘ਚ 8-10 ਹਜ਼ਾਰ ਰੁਪਏ ਖਰਚ ਆਏ ਹਨ ਤੇ ਹਰ ਚੀਜ਼ ਕਬਾੜੀ ਤੋਂ ਲੈ ਕੇ ਬਣਾਈ ਗਈ ਹੈ। ਹੁਣ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੁੰਦੀ ਪਈ ਹੈ ਦੱਸ ਦਈਏ ਕਿ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਹਰਸ਼ ਗੋਇਨਕਾ ਨੇ ਲਿਖਿਆ, ‘ਮੈਂ ਸੁਣਿਆ ਹੈ ਕਿ ਟੇਸਲਾ ਭਾਰਤ ਨੂੰ ਗੰਭੀਰਤਾ ਨਾਲ ਦੇਖ ਰਹੀ । ਇਸ ਤਰ੍ਹਾਂ ਦੇ ਕੰਪੀਟਿਸ਼ਨ ਨਾਲ ਉਨ੍ਹਾਂ ਦਾ ਕੀ ਬਣੇਗਾ?

ਵੀਡੀਓ ਦੇਖਣ ਤੋਂ ਬਾਅਦ ਲੋਕ ਇਸ ਨੂੰ ਲੈ ਕੇ ਆਪੋ ਆਪਣੀਆਂ ਪ੍ਰਤੀਕਿਰਿਆਵਾਂ ਦਿੰਦੇ ਪਏ ਹਨ ਇਸੇ ਵਿਚਾਲੇ ਇੱਕ ਯੂਜ਼ਰ ਨੇ ਲਿਖਿਆ- ਟਾਇਰ ਤੁਹਾਡੇ ਹੋਣੇ ਚਾਹੀਦੇ ਹਨ। ਇਕ ਹੋਰ ਯੂਜ਼ਰ ਨੇ ਲਿਖਿਆ- ਇੰਡੀਅਨ ਟੇਲੈਂਟ AKA ਜੁਗਾੜ। ਇਕ ਯੂਜ਼ਰ ਨੇ ਲਿਖਿਆ- ਇਹ ਸੱਚ ਹੈ ਕਿ ਭਾਰਤ ਟੇਲੈਂਟ ਨਾਲ ਭਰਿਆ ਹੋਇਆ ਹੈ। ਸੋ ਇਹ ਵੀਡੀਓ ਤਾਂ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਵਾਇਰਲ ਹੁੰਦੀ ਪਈ ਹੈ, ਜੇਕਰ ਤੁਸੀਂ ਵੀ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਦੇ ਉੱਪਰ ਵੇਖਿਆ ਹੈ ਤਾਂ ਤੁਹਾਡੀ ਇਸ ਉੱਪਰ ਕੀ ਪ੍ਰਤਿਕ੍ਰਿਆ ਹੈ ਜਰੂਰ ਸਾਡੇ ਕਮੈਂਟ ਬਾਕਸ ਵਿੱਚ ਸਾਨੂੰ ਲਿਖ ਕੇ ਭੇਜੋ l



error: Content is protected !!