BREAKING NEWS
Search

ਮਾੜੀ ਖਬਰ : ਸਕੂਲਾਂ ਦੇ ਖੁਲਦਿਆਂ ਹੀ ਏਥੇ ਕੋਰੋਨਾ ਦੇ ਕੇਸਾਂ ਚ ਹੋ ਗਈ ਤੇਜੀ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ 

ਕੋਰੋਨਾ ਮਹਾਂਮਾਰੀ ਦੇ ਕਾਰਨ ਜਿਥੇ ਬਹੁਤ ਸਾਰੇ ਦੇਸ਼ ਆਰਥਿਕ ਸੰਕਟ ਨਾਲ ਜੂਝ ਰਹੇ ਹਨ । ਕਰੋਨਾ ਕੇਸਾਂ ਵਿੱਚ ਆਈ ਕਮੀ ਤੋਂ ਬਾਅਦ ਸਾਰੇ ਦੇਸ਼ਾਂ ਵੱਲੋਂ ਮੁੜ ਪੈਰਾਂ ਸਿਰ ਹੋਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉੱਥੇ ਹੀ ਬੱਚਿਆਂ ਦੀ ਪੜ੍ਹਾਈ ਤੇ ਵੀ ਇਸ ਮਹਾਂਮਾਰੀ ਦਾ ਖਾਸਾ ਅਸਰ ਪੈਂਦਾ ਦਿਖਾਈ ਦੇ ਰਿਹਾ ਹੈ । ਜੀ ਹਾਂ ਜਦੋਂ ਦੀ ਦੁਨੀਆਂ ਦੇ ਵਿੱਚ ਕਰੋਨਾ ਮਹਾਂਮਾਰੀ ਨੇ ਦਸਤਕ ਦਿੱਤੀ ਹੈ ਇਸ ਮਹਾਂਮਾਰੀ ਕਾਰਨ ਬੱਚੇ ਘਰਾਂ ਦੇ ਵਿੱਚ ਹੀ ਔਨਲਾਈਨ ਪੜ੍ਹਾਈ ਕਰ ਰਹੇ ਹਨ । ਪਰ ਹੁਣ ਜਿਵੇਂ ਜਿਵੇਂ ਇਸ ਮਹਾਂਮਾਰੀ ਦੇ ਮਾਮਲਿਆਂ ਵਿੱਚ ਕੁਝ ਗਿਰਾਵਟ ਆਈ ਹੈ ਬਹੁਤ ਸਾਰੇ ਦੇਸ਼ਾਂ ਦੇ ਵਿਚ ਬੱਚਿਆਂ ਦੇ ਮੁੜ ਤੋਂ ਸਕੂਲ ਖੁੱਲ੍ਹ ਚੁੱਕੇ ਹਨ ।

ਜਿਸ ਚਲਦੇ ਬੱਚੇ ਹੁਣ ਮੁੜ ਤੋਂ ਸਕੂਲਾਂ ਵਿਚ ਜਾ ਰਹੇ ਹਨ । ਸਕੂਲਾਂ ਵਿੱਚ ਹੁਣ ਮੁੜ ਤੋਂ ਪੜ੍ਹਾਈ ਸ਼ੁਰੂ ਹੋ ਚੁੱਕੀ ਹੈ । ਪਰ ਦੂਜੇ ਪਾਸੇ ਇਸ ਮਹਾਂਮਾਰੀ ਦੇ ਮਾਮਲੇ ਵੀ ਸਕੂਲਾਂ ਦੇ ਵਿੱਚ ਵੀ ਵਧਣੇ ਸ਼ੁਰੂ ਹੋ ਚੁੱਕੀ ਹੈ । ਇਸੇ ਵਿਚਕਾਰ ਹੁਣ ਸਕੂਲ ਖੁੱਲ੍ਹਦਿਆਂ ਸਾਰ ਹੀ ਇਕ ਸਕੂਲ ਦੇ ਵਿਚ ਕੋਰੋਨਾ ਦੇ ਕੇਸਾਂ ਵਿੱਚ ਇੰਨੀ ਜ਼ਿਆਦਾ ਤੇਜ਼ੀ ਆਈ ਹੈ ਕਿ ਜਿਸਦੇ ਚੱਲਦੇ ਹੁਣ ਲੋਕਾਂ ਦੇ ਵਿਚ ਕਾਫੀ ਚਿੰਤਾ ਵਧਦੀ ਜਾ ਰਹੀ ਹੈ । ਮਾਮਲਾ ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਤੋਂ ਸਾਹਮਣੇ ਆਇਆ । ਜਿੱਥੇ ਸਕੂਲ ਖੁੱਲ੍ਹਣ ਤੋਂ ਬਾਅਦ ਹਜ਼ਾਰਾਂ ਵਿਦਿਆਰਥੀ ਕੋਰੋਨਾ ਵਾਇਰਸ ਦੇ ਨਾਲ ਪੀਡ਼ਤ ਹੋ ਗਏ ।

ਜ਼ਿਕਰਯੋਗ ਹੈ ਕਿ ਹਾਲੇ ਤੱਕ ਸਰਕਾਰ ਨੇ ਸਕੂਲਾਂ ਵਿੱਚ ਜਾਂਚ ਦੇ ਵਿਸਥਾਰ ਤੇ ਕੋਈ ਵੀ ਫ਼ੈਸਲਾ ਨਹੀਂ ਕੀਤਾ ਤੇ ਵਿਕਟੋਰੀਆ ਦੀ ਸਿੱਖਿਆ ਮੰਤਰੀ ਅਨੁਸਾਰ 2,368 ਸਕੂਲੀ ਵਿਦਿਆਰਥੀ ਅਤੇ 125 ਕਰਮਚਾਰੀ ਕੋਰੋਨਾ ਪੀੜਤ ਪਾਏ ਗਏ। ਪਿਛਲੇ ਹਫ਼ਤੇ ਸਕੂਲ ਖੁੱਲ੍ਹਣ ਤੋਂ ਬਾਅਦ ਹੁਣ ਤੱਕ ਰਾਜ ਵਿੱਚ 7,046 ਸਕੂਲੀ ਵਿਦਿਆਰਥੀ ਅਤੇ 925 ਕਰਮਚਾਰੀ ਕੋਰੋਨਾ ਪੀੜਤ ਹੋ ਚੁੱਕੇ ਹਨ।

ਜਿਸ ਕਾਰਨ ਬੱਚਿਆਂ ਦੇ ਮਾਪਿਆਂ ਵਿੱਚ ਕਾਫ਼ੀ ਚਿੰਤਾ ਵਧ ਚੁੱਕੀ ਹੈ ਤੇ ਵਧ ਰਹੇ ਕੋਰੋਨਾ ਦੇ ਮਾਮਲਿਆਂ ਦੇ ਬਾਵਜੂਦ ਵੀ ਹਾਲੇ ਤੱਕ ਸਕੂਲ ਬੰਦ ਨਹੀਂ ਕੀਤੇ ਗਏ ਤੇ ਸਕੂਲ ਨਾ ਬੰਦ ਕਰਨ ਦੇ ਵਿਸ਼ੇ ਵਿਚ ਸਿੱਖਿਆ ਨੇ ਤਰਕ ਦਿੱਤਾ ਹੈ ਕਿ ਸਕੂਲਾਂ ਵਿੱਚ ਅਜੇ ਵੀ ਹਫ਼ਤੇ ਵਿੱਚ ਦੋ ਵਾਰ ਰੈਪਿਡ ਟੈਸਟ ਦੀ ਜਾਂਚ ਕੀਤੀ ਜਾ ਰਹੀ ਹੈ ।



error: Content is protected !!