BREAKING NEWS
Search

ਮਾੜੀ ਖਬਰ – ਕੋਰੋਨਾ ਵਾਇਰਸ ਬਣਿਆ ਪੰਜਾਬ ਲਈ ਸਿਆਪਾ ਆਈ ਇਹ ਵੱਡੀ ਚੇਤਾਵਨੀ

ਆਈ ਤਾਜਾ ਵੱਡੀ ਖਬਰ 

ਦੁਨੀਆ ਵਿੱਚ ਕਰੋਨਾ ਨੇ ਸਭ ਦੇਸਾਂ ਅੰਦਰ ਮੁੜ ਤੋਂ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਕਰੋਨਾ ਦੀ ਅਗਲੀ ਲਹਿਰ ਬਹੁਤ ਸਾਰੇ ਦੇਸ਼ਾਂ ਵਿੱਚ ਫਿਰ ਤੋਂ ਹਾਵੀ ਹੁੰਦੀ ਨਜ਼ਰ ਆ ਰਹੀ ਹੈ। ਜਿਸ ਕਾਰਨ ਬਹੁਤ ਸਾਰੇ ਦੇਸ਼ਾਂ ਵਿਚ ਲੋਕਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ, ਫਿਰ ਤੋਂ ਤਾਲਾਬੰਦੀ ਕੀਤੀ ਜਾ ਰਹੀ ਹੈ। ਉੱਥੇ ਹੀ ਬਹੁਤ ਸਾਰੇ ਦੇਸ਼ਾਂ ਵੱਲੋਂ ਆਪਣੀਆਂ ਸਰਹੱਦਾਂ ਉਪਰ ਵੀ ਚੌਕਸੀ ਨੂੰ ਵਧਾ ਦਿੱਤਾ ਗਿਆ ਹੈ। ਹਵਾਈ ਯਾਤਰਾ ਕਰਨ ਵਾਲੇ ਯਾਤਰੀਆਂ ਦਾ ਜਿੱਥੇ ਕਰੋਨਾ ਟੈਸਟ ਲਾਜ਼ਮੀ ਕੀਤਾ ਗਿਆ ਹੈ। ਉਥੇ ਹੀ ਕਈ ਦੇਸ਼ਾਂ ਅੰਦਰ ਯਾਤਰੀਆਂ ਨੂੰ ਇਕਾਂਤਵਾਸ ਵੀ ਕੀਤਾ ਜਾ ਰਿਹਾ ਹੈ।

ਕਰੋਨਾ ਦੀ ਅਗਲੀ ਲਹਿਰ ਦਾ ਅਸਰ ਭਾਰਤ ਵਿੱਚ ਵੀ ਵਧੇਰੇ ਦੇਖਿਆ ਜਾ ਰਿਹਾ ਹੈ। ਜਿੱਥੇ ਮਹਾਰਾਸ਼ਟਰ ਸੂਬਾ ਸਭ ਤੋਂ ਵਧੇਰੇ ਪ੍ਰਭਾਵਿਤ ਹੋ ਰਿਹਾ ਹੈ। ਜਿੱਥੇ ਪਹਿਲਾਂ ਰਾਤ ਦਾ ਕਰਫ਼ਿਊ ਲਾਗੂ ਕੀਤਾ ਗਿਆ ਸੀ ਉੱਥੇ ਹੀ ਹੁਣ ਸ਼ੁੱਕਰਵਾਰ ਤੋਂ ਸੋਮਵਾਰ ਤੱਕ ਲਈ ਤਾਲਾਬੰਦੀ ਕਰਨ ਦਾ ਐਲਾਨ ਵੀ ਕੀਤਾ ਗਿਆ ਹੈ। ਕਰੋਨਾ ਵਾਇਰਸ ਬਣਿਆ ਪੰਜਾਬ ਲਈ ਮੁਸੀਬਤ, ਜਿਸ ਬਾਰੇ ਹੁਣ ਇਕ ਵੱਡੀ ਖਬਰ ਸਾਹਮਣੇ ਆਈ ਹੈ। ਭਾਰਤ ਵਿੱਚ ਜਿੱਥੇ ਮਹਾਰਾਸ਼ਟਰ ਸਭ ਤੋਂ ਵਧੇਰੇ ਪ੍ਰਭਾਵਿਤ ਹੋਣ ਵਾਲਾ ਸੂਬਾ ਹੈ। ਉਥੇ ਹੀ ਪੰਜਾਬ ਅੰਦਰ ਵੀ ਵਧ ਰਹੇ ਕੇਸ ਚਿੰ-ਤਾ ਦਾ ਵਿਸ਼ਾ ਬਣੇ ਹੋਏ ਹਨ।

ਕਿਉਂਕਿ ਪੰਜਾਬ ਵਿੱਚ ਯੂ ਕੇ ਸਟਰੇਨ ਦੇ ਕੇਸ ਮਿਲਣ ਕਾਰਨ ਸੂਬਾ ਸਰਕਾਰ ਵਧੇਰੇ ਚਿੰ-ਤਾ ਵਿੱਚ ਹੈ। ਇਸ ਲਈ ਕਰੋਨਾ ਦੀ ਅਗਲੀ ਲਹਿਰ ਦੀ ਵਧੇਰੇ ਮਾਰ ਪੰਜਾਬ ਵਿੱਚ ਪੈ ਰਹੀ ਹੈ। ਪੰਜਾਬ ਵਿੱਚ ਕਰੋਨਾ ਦੇ ਵਧ ਰਹੇ ਕੇਸਾਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਪਹਿਲਾਂ ਦੇ ਮੁਕਾਬਲੇ ਵਧੇਰੇ ਚੌਕਸ ਹੋ ਗਈ ਹੈ। ਮੁੱਖ ਸਕੱਤਰ ਵਿੰਨੀ ਮਹਾਜਨ ਨੇ ਸਿਹਤ ਵਿਭਾਗ ਨੂੰ ਪੰਤਾਲ਼ੀ ਸਾਲ ਤੋਂ ਵੱਧ ਉਮਰ ਦੇ ਸਾਰੇ ਵਿਅਕਤੀਆਂ ਦਾ ਇੱਕ ਮਹੀਨੇ ਅੰਦਰ ਟੀਕਾਕਰਣ ਪੂਰਾ ਕਰਨ ਦੇ ਆਦੇਸ਼ ਦੇ ਦਿੱਤੇ ਹਨ, ਉਥੇ ਹੀ ਆਉਂਦੇ ਦੋ ਹਫਤਿਆਂ ਦੌਰਾਨ ਸੂਬੇ ਵਿੱਚ 32 ਲੱਖ ਨਾਗਰਿਕਾਂ ਨੂੰ ਟੀਕਾ ਲਗਾਉਣ ਦੀ ਯੋਜਨਾ ਹੈ। ਹੁਣ ਤੱਕ ਪੰਜਾਬ ਵਿੱਚ 10 ਲੱਖ ਲੋਕਾਂ ਦੇ ਕਰੋਨਾ ਟੀਕੇ ਲਗਾਏ ਜਾ ਚੁੱਕੇ ਹਨ।

ਪੰਜਾਬ ਸੂਬੇ ਵਿੱਚ ਜਿੱਥੇ 2705 ਨਵੇਂ ਮਾਮਲੇ ਸਾਹਮਣੇ ਆਏ ਹਨ ਉਥੇ ਹੀ ਪੰਜਾਬ ਵਿਚ ਹੁਣ ਤੱਕ ਇਸ ਕਰੋਨਾ ਕਾਰਨ 7032 ਲੋਕਾਂ ਦੀ ਮੌ-ਤ ਹੋ ਚੁੱਕੀ ਹੈ। ਯੂ ਕੇ ਦਾ ਸਟ੍ਰੇਨ ਪੰਜਾਬ ਵਿੱਚ ਹੀ ਪਾਇਆ ਗਿਆ ਹੈ। ਇਸ ਤੋਂ ਇਲਾਵਾ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼, ਹਰਿਆਣਾ ਅਤੇ ਦਿੱਲੀ ਵਿਚ ਇਸ ਨਵੇਂ ਸਟਰੇਨ ਤੋਂ ਬਚਾਅ ਹੈ। ਕਿਉਂਕਿ ਹੋ ਸਕਦਾ ਹੈ ਕਿ ਇਸ ਪ੍ਰਭਾਵ ਵਿੱਚ ਆਉਣ ਵਾਲੇ ਲੋਕ ਸੂਬੇ ਤੋਂ ਬਾਹਰ ਨਾਂ ਗਏ ਹੋਣ। ਇਸ ਲਈ ਲੋਕਾਂ ਨੂੰ ਲਗਾਈ ਜਾ ਰਹੀ ਵੈਕਸਿਨ ਵਧੇਰੇ ਪ੍ਰਭਾਵਸ਼ਾਲੀ ਹੈ।



error: Content is protected !!