ਆਈ ਤਾਜਾ ਵੱਡੀ ਖਬਰ

ਇਨਸਾਨ ਦੀ ਕੀਤੀ ਗਈ ਮਿਹਨਤ ਇੱਕ ਦਿਨ ਉਸ ਦੇ ਜਰੂਰ ਕੰਮ ਆਉਂਦੀ ਹੈ ਅਤੇ ਉਸ ਦੀ ਮਿਹਨਤ ਦਾ ਫਲ ਵੀ ਉਸਨੂੰ ਜ਼ਰੂਰ ਮਿਲਦਾ ਹੈ। ਸਿਆਣੇ ਵੀ ਅਕਸਰ ਕਹਿੰਦੇ ਹਨ ਕਿ ਜਦੋਂ ਉਪਰ ਵਾਲਾ ਦਿੰਦਾ ਹੈ ਤਾਂ ਛੱਪਰ ਪਾੜ ਕੇ ਦਿੰਦਾ ਹੈ। ਅਜਿਹੀਆਂ ਬਹੁਤ ਸਾਰੀਆਂ ਕਹਾਵਤਾਂ ਕਈ ਮਾਮਲਿਆਂ ਵਿੱਚ ਸੱਚ ਸਾਬਤ ਹੋ ਜਾਂਦੀਆਂ ਹਨ। ਜਿੱਥੇ ਕੋਈ ਨਾ ਕੋਈ ਵਿਅਕਤੀ ਰਾਤੋ-ਰਾਤ ਅਮੀਰ ਹੋ ਜਾਂਦਾ ਹੈ। ਉਸਦੀ ਜ਼ਿੰਦਗੀ ਇਕ ਦਮ ਪਲਟ ਜਾਂਦੀ ਹੈ। ਸਾਹਮਣੇ ਆਉਣ ਵਾਲੀਆਂ ਅਜਿਹੀਆਂ ਹੈਰਾਨੀਜਨਕ ਖਬਰਾਂ ਲੋਕਾਂ ਨੂੰ ਹੈਰਾਨ ਵੀ ਕਰਦੀਆਂ ਹਨ। ਹੁਣ ਇਥੇ ਇੱਕ ਵਿਅਕਤੀ ਨੂੰ ਬੇਸ਼ਕੀਮਤੀ ਚੀਜ ਮਿਲੀ ਹੈ ਜਿਸ ਦੀ ਬੱਲੇ-ਬੱਲੇ ਹੋ ਰਹੀ ਹੈ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਮੱਧ ਪ੍ਰਦੇਸ਼ ਦੇ ਜ਼ਿਲੇ ਤੋਂ ਸਾਹਮਣੇ ਆਇਆ ਹੈ। ਜਿੱਥੇ ਇਕ ਵਿਅਕਤੀ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਰਾਣਾ ਪ੍ਰਤਾਪ ਸਿੰਘ ਹੈ। ਜਿਸ ਨੂੰ 10 ਲੱਖ ਰੁਪਏ ਦੀ ਕੀਮਤ ਦਾ ਇੱਕ ਬੇਸ਼ਕੀਮਤੀ ਹੀਰਾ ਭਰਖਾ ਖੇਤਰ ਵਿਚੋਂ ਬਰਾਮਦ ਹੋਇਆ ਹੈ। ਇਹ ਕੀਮਤੀ ਹੀਰਾ 4.57 ਕੈਰੇਟ ਦਾ ਦੱਸਿਆ ਜਾ ਰਿਹਾ ਹੈ।

ਇਸ ਹੀਰੇ ਨੂੰ ਜਿੱਥੇ ਇੱਕ ਹੀਰਾ ਦਫਤਰ ਵਿੱਚ ਜਮਾ ਕੀਤਾ ਗਿਆ ਹੈ। ਉੱਥੇ ਹੀ ਇਸ ਹੀਰੇ ਦੀ ਨਿਲਾਮੀ ਹੁਣ 24 ਫਰਵਰੀ ਨੂੰ ਕੀਤੀ ਜਾਵੇਗੀ। ਇਹ ਹੀਰਾ ਰਾਣਾ ਨੂੰ ਹੀਰਾ ਵਿਭਾਗ ਤੋਂ ਪੱਟਾ ਬਣਾ ਕੇ ਭਰਖਾ ਖੇਤਰ ਵਿਚ ਲਗਾਈ ਗਈ ਖਾਣ ਪਿੱਛੋਂ ਮਿਲਿਆ ਹੈ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਹੀਰਾ ਵਿਭਾਗ ਦੇ ਇੰਸਪੈਕਟਰ ਅਨੁਪਮ ਸਿੰਘ ਨੇ ਵੀਰਵਾਰ ਨੂੰ ਦੱਸਿਆ ਹੈ ਕਿ ਇਸ ਹੀਰੇ ਦੀ ਜਿੱਥੇ ਹੁਣ ਨਿਲਾਮੀ ਕੀਤੀ ਜਾਵੇਗੀ, ਉਥੇ ਹੀ ਇਸ ਹੀਰੇ ਦੇ ਵਿਕਣ ਤੋਂ ਬਾਅਦ ਬਰਾਮਦ ਹੋਈ ਕੀਮਤ ਵਿਚੋਂ 11.5 ਪ੍ਰਤੀਸ਼ਤ ਰਾਇਲਟੀ ਕੱਟੀ ਜਾਵੇਗੀ ਅਤੇ ਉਸ ਤੋਂ ਬਾਅਦ ਬਚਣ ਵਾਲੀ ਸਾਰੀ ਰਕਮ ਰਾਣਾ ਨੂੰ ਦਿੱਤੀ ਜਾਵੇਗੀ। ਇਸ ਵਿਅਕਤੀ ਨੂੰ ਜਿੱਥੇ ਇਹ 10 ਲੱਖ ਦੀ ਕੀਮਤ ਵਾਲਾ ਬੇਸ਼ ਕੀਮਤੀ ਹੀਰਾ ਮਿਲਿਆ ਹੈ, ਉਥੇ ਹੀ ਉਹ ਪਲਾਂ ਵਿਚ ਲੱਖਪਤੀ ਹੋ ਗਿਆ ਹੈ। ਇਸ ਘਟਨਾ ਦੀ ਚਰਚਾ ਸਭ ਪਾਸੇ ਹੋ ਰਹੀ ਹੈ।


ਤਾਜਾ ਜਾਣਕਾਰੀ
ਬੰਦੇ ਨੂੰ ਮਿਲੀ ਅਜਿਹੀ ਬੇਸ਼ਕੀਮਤੀ ਇਹ ਚੀਜ – ਹੋ ਗਈ ਬੱਲੇ ਬੱਲੇ, ਤਾਜਾ ਵੱਡੀ ਖਬਰ
ByadminFebruary 11, 2022Comments Off on ਬੰਦੇ ਨੂੰ ਮਿਲੀ ਅਜਿਹੀ ਬੇਸ਼ਕੀਮਤੀ ਇਹ ਚੀਜ – ਹੋ ਗਈ ਬੱਲੇ ਬੱਲੇ, ਤਾਜਾ ਵੱਡੀ ਖਬਰ
Previous Postਅਮਰੀਕਾ ਤੋਂ ਆਈ ਵੱਡੀ ਖਬਰ 7 ਸਕੂਲਾਂ ਨੂੰ ਫੋਰਨ ਕਰਾਇਆ ਗਿਆ ਇਸ ਕਾਰਨ ਖਾਲੀ , ਮਚੀ ਹਾਹਾਕਾਰ
Next Postਪੰਜਾਬ ਚ ਇਥੇ ਘਰਵਾਲੀ ਦੀ ਲਿਪਸਟਿਕ ਨਾਲ ਕੰਧ ਤੇ ਇਹ ਗਲ੍ਹ ਲਿਖ ਕੇ ਪਤੀ ਨੇ ਕਰਤਾ ਕਾਂਡ , ਛਾਇਆ ਸੋਗ