BREAKING NEWS
Search

ਅਮਰੀਕਾ ਤੋਂ ਆਈ ਵੱਡੀ ਖਬਰ 7 ਸਕੂਲਾਂ ਨੂੰ ਫੋਰਨ ਕਰਾਇਆ ਗਿਆ ਇਸ ਕਾਰਨ ਖਾਲੀ , ਮਚੀ ਹਾਹਾਕਾਰ

ਆਈ ਤਾਜਾ ਵੱਡੀ ਖਬਰ 

ਦੁਨੀਆਂ ਵਿਚ ਜਿਥੇ ਸਾਰੇ ਦੇਸ਼ਾਂ ਵੱਲੋਂ ਕਰੋਨਾ ਤੋਂ ਉੱਭਰ ਕੇ ਮੁੜ ਪੈਰਾਂ ਸਿਰ ਹੋਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉੱਥੇ ਹੀ ਬਹੁਤ ਸਾਰੇ ਗ਼ੈਰ-ਸਮਾਜਿਕ ਅਨਸਰਾਂ ਵੱਲੋਂ ਦੇਸ਼ ਦੇ ਹਾਲਾਤਾਂ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜਿੱਥੇ ਉਨ੍ਹਾਂ ਵੱਲੋਂ ਕਈ ਅਣਸੁਖਾਵੀਆਂ ਘਟਨਾਵਾਂ ਨੂੰ ਅੰਜ਼ਾਮ ਦੇਣ ਵਾਸਤੇ ਧਮਕੀਆਂ ਤੱਕ ਵੀ ਦਿੱਤੀਆਂ ਜਾਂਦੀਆਂ ਹਨ ਜਿਸ ਨਾਲ ਉਨ੍ਹਾਂ ਦੇਸ਼ਾਂ ਵਿੱਚ ਅਣਸੁਖਾਵੇਂ ਹਾਲਾਤ ਪੈਦਾ ਹੋ ਜਾਂਦੇ ਹਨ ਅਤੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਦੇਖਿਆ ਜਾਂਦਾ ਹੈ। ਹੁਣ ਅਮਰੀਕਾ ਵਿੱਚ 7 ਸਕੂਲਾਂ ਨੂੰ ਫੋਰਨ ਕਰਾਇਆ ਗਿਆ ਇਸ ਕਾਰਨ ਖਾਲੀ , ਮਚੀ ਹਾਹਾਕਾਰ , ਜਿਸ ਬਾਰੇ ਆਈ ਤਾਜਾ ਖਬਰ।

ਪ੍ਰਾਪਤ ਜਾਣਕਾਰੀ ਅਨੁਸਾਰ ਅਮਰੀਕਾ ਵਿਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਦੇਖਿਆ ਗਿਆ ਜਦੋਂ ਕਿਸੇ ਵੱਲੋਂ ਫੋਨ ਕਰਕੇ ਅਮਰੀਕਾ ਦੇ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ। ਇਸ ਦੀ ਸੂਚਨਾ ਮਿਲਦੇ ਹੀ ਪੁਲਸ ਪ੍ਰਸ਼ਾਸਨ ਵੱਲੋਂ ਜਿੱਥੇ ਚੌਕਸੀ ਵਰਤੀ ਗਈ ਅਤੇ ਦੱਸਿਆ ਕਿ ਉਨ੍ਹਾਂ 7 ਸਕੂਲਾਂ ਨੂੰ ਤੁਰੰਤ ਖ਼ਾਲੀ ਕਰਵਾ ਕੇ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ ਗਈ। ਇਸ ਧਮਕੀ ਬਾਰੇ ਜਾਣਕਾਰੀ ਦਿੰਦੇ ਹੋਏ ਮੈਟਰੋਪੋਲੀਟਨ ਪੁਲਸ ਡਿਪਾਰਟਮੈਂਟ ਨੇ ਘੋਸ਼ਣਾ ਕੀਤੀ ਕਿ 7 ਸਕੂਲਾਂ- ਡਨਬਰ ਹਾਈ ਸਕੂਲ, ਸੀਡ ਪਬਲਿਕ ਚਾਰਟਰ ਸਕੂਲ ਅਤੇ ਮੈਕਕਿਨਲੇ ਟੈਕ ਹਾਈ ਸਕੂਲ,.ਆਈ.ਪੀ.ਪੀ. ਡੀਸੀ ਕਾਲਜ ਪ੍ਰੈਪਰੇਟਰੀ, ਆਈਡੀਆ ਪਬਲਿਕ ਚਾਰਟਰ ਸਕੂਲ, ਥੀਓਡੋਰ ਰੂਜ਼ਵੈਲਟ ਹਾਈ ਸਕੂਲ, ਰੌਨ ਬ੍ਰਾਊਨ ਹਾਈ ਸਕੂਲ, ਨੂੰ ਫੋਨ ’ਤੇ ਧਮਕੀ ਦਿੱਤੀ ਗਈ ਸੀ।

ਪੁਲਿਸ ਵੱਲੋਂ ਜਿੱਥੇ ਇਨ੍ਹਾਂ 7 ਸਕੂਲਾਂ ਦੀ ਜਾਂਚ ਪੜਤਾਲ ਕੀਤੀ ਗਈ ਹੈ ਪਰ ਕਿਤੇ ਵੀ ਕੋਈ ਬੰਬ ਬਰਾਮਦ ਨਹੀ ਹੋਇਆ ਹੈ ਅਤੇ ਨਾ ਹੀ ਕੋਈ ਵਿਸਫੋਟਕ ਸਮੱਗਰੀ ਕਿਧਰੇ ਸਾਹਮਣੇ ਆਈ ਹੈ। ਬੱਚਿਆਂ ਦੇ ਸਕੂਲ ਨੂੰ ਬੰਬ ਨਾਲ ਉਡਾਉਣ ਵਾਲੀ ਘਟਨਾ ਨੂੰ ਪਰੇਸ਼ਾਨ ਕਰਨ ਵਾਲੀ ਘਟਨਾ ਦੱਸਿਆ ਗਿਆ ਹੈ।

ਉਥੇ ਹੀ ਪੁਲਸ ਪ੍ਰਸ਼ਾਸਨ ਵੱਲੋਂ ਇਸ ਉਪਰ ਚੌਕਸੀ ਰੱਖੀ ਜਾ ਰਹੀ ਹੈ ਅਤੇ ਵਿਦਿਆਰਥੀਆਂ ਦੀ ਜਿੰਦਗੀ ਨੂੰ ਦੇਖਦੇ ਹੋਏ ਇਸ ਮਾਮਲੇ ਨੂੰ ਗੰਭੀਰਤਾ ਨਾਲ ਦੇਖਿਆ ਜਾ ਰਿਹਾ ਹੈ। ਇਸ ਮਾਮਲੇ ਦੀ ਜਾਣਕਾਰੀ ਮਿਲਦੇ ਹੀ ਜਿੱਥੇ ਇਕ ਸਕੂਲ ਵਿਚ ਬਲੈਕ ਹਿਸਟਰੀ ਮੰਥ ਪ੍ਰੋਗਰਾਮ ਲਈ ਆਏ ਉਪ ਰਾਸ਼ਟਰਪਤੀ ਦੇ ਪਤੀ ਨੂੰ ਸਕੂਲ ਵਿੱਚੋਂ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ। ਇਸ ਘਟਨਾ ਕਾਰਨ ਵਿਦਿਆਰਥੀਆਂ ਵਿਚ ਡਰ ਵੇਖਿਆ ਜਾ ਰਿਹਾ ਹੈ।



error: Content is protected !!