BREAKING NEWS
Search

ਬੋਲੀਵੁਡ ਦੇ ਮਸ਼ਹੂਰ ਅਦਾਕਾਰ ਦੀ ਹੋਈ ਅਚਾਨਕ ਮੌਤ , ਕੈਂਸਰ ਤੋਂ ਹਾਰੀ ਜਿੰਦਗੀ ਦੀ ਜੰਗ

ਆਈ ਤਾਜਾ ਵੱਡੀ ਖਬਰ 
ਬਾਲੀਵੁੱਡ ਇੰਡਸਟਰੀ ਦੇ ਵਿੱਚ ਅਜਿਹੇ ਬਹੁਤ ਸਿਤਾਰੇ ਹਨ,ਜਿਨਾਂ ਵੱਲੋਂ ਆਪਣੀ ਅਦਾਕਾਰੀ ਦੇ ਨਾਲ ਸਭ ਦਾ ਦਿਲ ਜਿੱਤਿਆ ਗਿਆ ਹੈ। ਜਿੱਥੇ ਇਸ ਇੰਡਸਟਰੀ ਦੇ ਵਿੱਚ ਹੁਣ ਨਵੇਂ ਚੇਹਰੇ ਵੀਂ ਆਪਣੀ ਅਦਾਕਾਰੀ ਦੇ ਨਾਲ ਸਭ ਦਾ ਦਿਲ ਜਿੱਤਦੇ ਪਏ ਹਨ ਪਰ ਉਥੇ ਹੀ ਪੁਰਾਣੇ ਚਿਹਰਿਆਂ ਨੇ ਵੀ ਆਪਣੀ ਐਕਟਿੰਗ ਦੇ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ ਸੀ l ਉਨਾਂ ਦੀ ਬਾਕਮਾਲ ਐਕਟਿੰਗ ਲੋਕ ਅੱਜ ਵੀ ਕਾਫੀ ਪਸੰਦ ਕਰਦੇ ਹਨ l ਜਦੋਂ ਇਹ ਸਿਤਾਰੇ ਕਿਸੇ ਕਾਰਨ ਵਸ਼ ਜਾਂ ਫਿਰ ਕਿਸੇ ਬਿਮਾਰੀ ਕਾਰਨ ਇਸ ਦੁਨੀਆਂ ਨੂੰ ਅਲਵਿਦਾ ਆਖ ਜਾਂਦੇ ਹਨ ਤਾਂ ਉਹਨਾਂ ਦੇ ਜਾਣ ਦਾ ਘਾਟਾ ਕਦੇ ਵੀ ਪੂਰਾ ਨਹੀਂ ਹੁੰਦਾ, ਤੇ ਉਹਨਾਂ ਦੀ ਥਾਂ ਦਰਸ਼ਕਾਂ ਦੇ ਦਿਲਾਂ ਦੇ ਵਿੱਚ ਹਮੇਸ਼ਾ ਬਣੀ ਰਹਿੰਦੀ ਹੈ।

ਹੁਣ ਬਾਲੀਵੁੱਡ ਇੰਡਸਟਰੀ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ, ਜਿੱਥੇ ਮਸ਼ਹੂਰ ਅਦਾਕਾਰ ਦੀ ਕੈਂਸਰ ਦੀ ਬਿਮਾਰੀ ਕਾਰਨ ਮੌਤ ਹੋ ਗਈ। ਦੱਸਦਿਆ ਕਿ ਫ਼ਿਲਮ ‘ਮਦਰ ਇੰਡੀਆ’ ‘ਚ ਸੁਨੀਲ ਦੱਤ ਦੇ ਕਿਰਦਾਰ ਬਿਰਜੂ ਦੇ ਬਚਪਨ ਦਾ ਕਿਰਦਾਰ ਨਿਭਾਉਣ ਵਾਲੇ ਅਭਿਨੇਤਾ ਸਾਜਿਦ ਖ਼ਾਨ ਦਾ ਕੈਂਸਰ ਕਾਰਨ ਦਿਹਾਂਤ ਹੋ ਗਿਆ ਹੈ। 70 ਸਾਲਾਂ ਦੀ ਉਮਰ ਦੇ ਵਿੱਚ ਉਹਨਾਂ ਇਸ ਫਾਨੀ ਸੰਸਾਰ ਨੂੰ ਸਦਾ ਸਦਾ ਦੇ ਲਈ ਅਲਵਿਦਾ ਆਖ ਦਿੱਤਾ l

ਉਨਾਂ ਦੇ ਜਾਨ ਦੇ ਨਾਲ ਉਹਨਾਂ ਨੂੰ ਚਾਹੁਣ ਵਾਲਿਆਂ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਪਰ ਉਨਾਂ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ l ਉੱਥੇ ਹੀ ਫਿਲਮ ਇੰਡਸਟਰੀ ਤੋਂ ਬਹੁਤ ਸਾਰੇ ਲੋਕ ਵੀ ਉਹਨਾਂ ਨੂੰ ਸ਼ਰਧਾਜਲੀ ਭੇਟ ਕਰਦੇ ਪਏ ਹਨ l ਦੱਸਦਿਆ ਕਿ ਖ਼ਾਨ ਨੇ “ਮਾਇਆ” ਤੇ “ਦ ਸਿੰਗਿੰਗ ਫਿਲੀਪੀਨਾ” ਵਰਗੀਆਂ ਅੰਤਰਰਾਸ਼ਟਰੀ ਫਿਲਮਾਂ ਵਿਚ ਵੀ ਕੰਮ ਕੀਤਾ। ਜਿਸ ਕਾਰਨ ਉਨਾਂ ਨੇ ਫਿਲਮ ਇੰਡਸਟਰੀ ਦੇ ਵਿੱਚ ਵੱਡਾ ਨਾਮ ਕਮਾਇਆ l

ਦੂਜੇ ਪਾਸੇ ਅਦਾਕਾਰ ਦੇ ਪੁੱਤਰ ਸਮੀਰ ਨੇ ਉਨਾਂ ਦੀ ਮੌਤ ਸਬੰਧੀ ਜਾਣਕਾਰੀ ਸਾਂਝੀ ਕੀਤੀ ਤੇ ਉਹਨਾਂ ਨੇ ਪੀ.ਟੀ.ਆਈ. ਨੂੰ ਦੱਸਿਆ, “ਉਹ ਕੁਝ ਸਮੇਂ ਤੋਂ ਕੈਂਸਰ ਤੋਂ ਪੀੜਤ ਸੀ। ਜਿਸ ਕਾਰਨ ਸ਼ੁੱਕਰਵਾਰ ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ। ਇਸ ਮੈਕ ਮਸ਼ਹੂਰ ਅਦਾਕਾਰ ਦੇ ਜਾਣ ਦੇ ਨਾਲ ਜਿੱਥੇ ਇੱਕ ਵੱਡਾ ਘਾਟਾ ਫਿਲਮ ਇੰਡਸਟਰੀ ਨੂੰ ਹੋਇਆ ਹੈ, ਉਥੇ ਹੀ ਉਹਨਾਂ ਦੇ ਚਾਹੁਣ ਵਾਲਿਆਂ ਵੱਲੋਂ ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਜਿੱਥੇ ਨਿਰਾਸ਼ਾ ਪ੍ਰਗਟ ਕੀਤੀ ਜਾ ਰਹੀ ਹੈ, ਉੱਥੇ ਹੀ ਆਪੋ ਆਪਣੇ ਸੋਸ਼ਲ ਮੀਡੀਆ ਅਕਾਊਂਟਾਂ ਉੱਪਰ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾ ਰਹੀ ਹੈ।



error: Content is protected !!