BREAKING NEWS
Search

ਬਾਥਰੂਮ ਬਣਾਉਣ ਲਈ ਚਲ ਰਹੀ ਖੁਦਾਈ ਚ ਜਮੀਨ ਨੀਚੋਂ ਤਾਂਬੇ ਦੇ ਭਾਂਡੇ ‘ਚ ਮਿਲੇ ਸੋਨੇ ਦੇ ਸਿੱਕੇ, ਮਜਦੂਰਾਂ ਦੀਆਂ ਅੱਖਾਂ ਗਈਆਂ ਚਮਕ

ਆਈ ਤਾਜ਼ਾ ਵੱਡੀ ਖਬਰ 

ਪੁਰਾਤਨ ਵਿਭਾਗ ਵੱਲੋਂ ਜਿੱਥੇ ਬਹੁਤ ਸਾਰੀਆਂ ਖੁਦਾਈ ਦੌਰਾਨ ਮਿਲਣ ਵਾਲੀਆਂ ਚੀਜ਼ਾਂ ਨੂੰ ਸੰਭਾਲ ਕੇ ਰੱਖਿਆ ਜਾਂਦਾ ਹੈ। ਉਥੇ ਹੀ ਕਈ ਹੋਰ ਮਾਮਲੇ ਵੀ ਸਾਹਮਣੇ ਆ ਜਾਂਦੇ ਹਨ। ਜਿੱਥੇ ਖੁਦਾਈ ਚੋਂ ਮਿਲਣ ਵਾਲੀਆਂ ਕੁਝ ਚੀਜ਼ਾਂ ਨੂੰ ਲੈ ਕੇ ਕਈ ਤਰ੍ਹਾਂ ਦੇ ਵਿਵਾਦ ਪੈਦਾ ਹੋ ਜਾਂਦੇ ਹਨ। ਬਹੁਤ ਸਾਰੇ ਲੋਕਾਂ ਵੱਲੋਂ ਜਿੱਥੇ ਆਪਣੇ ਘਰ ਦੇ ਨਿਰਮਾਣ ਦੇ ਦੌਰਾਨ ਨੀਂਹ ਵਾਸਤੇ ਪੁਟਾਈ ਕੀਤੀ ਜਾਂਦੀ ਹੈ। ਉੱਥੇ ਹੀ ਉਹਨਾਂ ਇਮਾਰਤਾਂ ਦੀ ਨੀਂਹ ਦੀ ਪੁਟਾਈ ਸਮੇਂ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆ ਜਾਂਦੇ ਹਨ । ਜਿਸ ਬਾਰੇ ਸੋਚਿਆ ਵੀ ਨਹੀਂ ਗਿਆ ਹੁੰਦਾ।

ਜਿੱਥੇ ਪੁਟਾਈ ਸਮੇਂ ਬਹੁਤ ਸਾਰੀਆਂ ਪੁਰਾਤਨ ਚੀਜ਼ਾਂ ਦੀ ਉਨ੍ਹਾਂ ਦੇ ਹੱਥ ਲੱਗ ਜਾਂਦੀਆਂ ਹਨ ਅਤੇ ਬਹੁਤ ਸਾਰੇ ਲੋਕ ਉਨ੍ਹਾਂ ਦੇ ਨਾਲ ਅਮੀਰ ਹੋ ਜਾਂਦੇ ਹਨ। ਹੁਣ ਬਾਥਰੂਮ ਬਣਾਉਣ ਲਈ ਚੱਲ ਰਹੀ ਖੁਦਾਈ ਦੇ ਦੌਰਾਨ ਜ਼ਮੀਨ ਦੇ ਨੀਚੋਂ ਤਾਂਬੇ ਦੇ ਭਾਂਡੇ ਵਿਚੋ ਸੋਨੇ ਦੇ ਸਿੱਕੇ ਮਿਲ਼ੇ ਹਨ। ਜਿਸਨੂੰ ਦੇਖਕੇ ਮਜ਼ਦੂਰਾਂ ਦੀਆਂ ਅੱਖਾਂ ਚਮਕ ਗਈਆਂ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਉੱਤਰ ਪ੍ਰਦੇਸ਼ ਦੇ ਜੋਨਪੁਰ ਜ਼ਿਲੇ ਅਧੀਨ ਆਉਂਦੇ ਮਛਲੀ ਸ਼ਹਿਰ ਨਗਰ ਦੇ ਕਜੀਆਨਾ ਮੁਹੱਲੇ ਤੋਂ ਸਾਹਮਣੇ ਆਇਆ ਹੈ ਜਿੱਥੇ ਮਲਕਾਂ ਰਾਈਨ ਦੀ ਧੀ ਇਸ ਇਲਾਕੇ ਦੇ ਇਕ ਘਰ ਵਿਚ ਰਹਿੰਦੀ ਸੀ ਅਤੇ ਉਸ ਵੱਲੋਂ ਆਪਣੇ ਘਰ ਦੇ ਪਿੱਛੇ ਟਾਇਲਟ ਬਣਾਉਣ ਵਾਸਤੇ ਮਜ਼ਦੂਰਾਂ ਤੋਂ ਪੁਟਾਈ ਕਰਵਾਈ ਜਾ ਰਹੀ ਸੀ।

ਉਥੇ ਹੀ ਦੱਸਿਆ ਗਿਆ ਹੈ ਕਿ ਮਜ਼ਦੂਰਾਂ ਵੱਲੋਂ ਜਦੋਂ ਢਾਈ ਸੌ ਫੁੱਟ ਜ਼ਮੀਨ ਦੇ ਹੇਠਾਂ ਤੱਕ ਪੁਟਾਈ ਕੀਤੀ ਗਈ ਤਾਂ ਤਾਂ ਉਨ੍ਹਾਂ ਨੂੰ ਇਕ ਤਾਂਬੇ ਦਾ ਭਾਂਡਾ ਮਿਲਿਆ, ਜਿਸ ਵਿੱਚ ਸੋਨੇ ਦੇ ਸਿੱਕੇ ਸਨ। ਦੱਸਿਆ ਗਿਆ ਹੈ ਕਿ ਪਹਿਲੇ ਦਿਨ ਜਿੱਥੇ ਮਜ਼ਦੂਰ ਇਹ ਸੋਨੇ ਦੇ ਸਿੱਕੇ ਲੈ ਕੇ ਚਲੇ ਗਏ ਅਤੇ ਕਿਸੇ ਨੂੰ ਨਹੀਂ ਦੱਸਿਆ ਗਿਆ ਅਤੇ ਦੁਬਾਰਾ ਦੂਸਰੇ ਦਿਨ ਕੰਮ ਤੇ ਆ ਗਏ ਤਾਂ ਕਿਸੇ ਨਾ ਕਿਸੇ ਤਰਾਂ ਇਹ ਮਾਮਲਾ ਘਰ ਦੇ ਮਾਲਕ ਮਲਕਾ ਰਾਈਨ ਦੇ ਪੁੱਤਰ ਨੂੰ ਇਸ ਗੱਲ ਦਾ ਪਤਾ ਲੱਗਾ।

ਇਸ ਬਾਬਤ ਜਦੋਂ ਮਜਦੂਰਾਂ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਵੱਲੋਂ ਸਹੀ ਜਾਣਕਾਰੀ ਨਾ ਦਿੱਤੇ ਜਾਣ ਤੇ ਇਹ ਗਲ ਪੁਲਿਸ ਤੱਕ ਪਹੁੰਚ ਗਈ ਤੇ ਪੁਲਿਸ ਵੱਲੋਂ ਮੁੜ ਸੋਨੇ ਦੇ 10 ਸਿੱਕੇ ਬਰਾਮਦ ਕੀਤੇ ਗਏ ਹਨ ਅਤੇ ਉਨ੍ਹਾਂ ਨੂੰ ਸਰਕਾਰੀ ਖ਼ਜ਼ਾਨੇ ਵਿੱਚ ਜਮਾਂ ਕਰਵਾਇਆ ਗਿਆ ਹੈ। ਉਥੇ ਹੀ ਇਸ ਬਾਬਤ ਮਜ਼ਦੂਰਾਂ ਤੋਂ ਹੋਰ ਪੁਛਗਿੱਛ ਵੀ ਪੁਲਿਸ ਮੁਲਾਜ਼ਮਾਂ ਵੱਲੋਂ ਕੀਤੀ ਜਾ ਰਹੀ ਹੈ।



error: Content is protected !!