BREAKING NEWS
Search

ਫਸ ਗਈ ਕਸੂਤੀ ਕੰਗਨਾ ਰਣੌਤ – ਅਮਿਤ ਸ਼ਾਹ ਤੋਂ ਹੋ ਗਈ ਇਹ ਮੰਗ ਕੀ ਹੋਵੇਗੀ ਹੁਣ ਜਲਦ ਗਿਰਫ਼ਤਾਰ

ਆਈ ਤਾਜ਼ਾ ਵੱਡੀ ਖਬਰ 

ਬਹੁਤ ਸਾਰੀਆਂ ਫਿਲਮੀ ਹਸਤੀਆਂ ਜਿੱਥੇ ਆਪਣੀਆਂ ਸੁਪਰਹਿੱਟ ਫਿਲਮਾਂ ਵਿੱਚ ਕੰਮ ਕੀਤੇ ਜਾਣ ਦੇ ਕਾਰਣ ਚਰਚਾ ਵਿਚ ਰਹਿੰਦੀਆਂ ਹਨ। ਉੱਥੇ ਹੀ ਬਹੁਤ ਸਾਰੀਆਂ ਫਿਲਮੀ ਹਸਤੀਆਂ ਕਿਸਾਨੀ ਸੰਘਰਸ਼ ਨੂੰ ਹਮਾਇਤ ਕਰਨ ਕਰਕੇ ਵੀ ਚਰਚਾ ਵਿਚ ਰਹੀਆਂ ਹਨ ਅਤੇ ਕਰੋਨਾ ਦੇ ਦੌਰ ਵਿੱਚ ਵੀ ਬਹੁਤ ਸਾਰੇ ਅਦਾਕਾਰਾਂ ਵੱਲੋਂ ਪੀੜਤ ਲੋਕਾਂ ਦੀ ਮਦਦ ਕੀਤੀ ਗਈ ਹੈ। ਉਥੇ ਹੀ ਸਮਾਜ ਭਲਾਈ ਦੇ ਕੀਤੇ ਜਾਂਦੇ ਕਾਰਜਾਂ ਦੇ ਕਾਰਨ ਬਹੁਤ ਸਾਰੇ ਫ਼ਿਲਮੀ ਅਦਾਕਾਰ ਆਏ ਦਿਨ ਚਰਚਾ ਵਿਚ ਰਹਿੰਦੇ ਹਨ ਅਤੇ ਕੁਝ ਲੋਕਾਂ ਵੱਲੋਂ ਦੇਸ਼ ਦੇ ਨਾਲ ਗੱਦਾਰੀ ਕਰਨ ਜਿਹੀਆਂ ਖ਼ਬਰਾਂ ਸਾਹਮਣੇ ਆਈਆਂ ਹਨ ਜਿਸ ਕਾਰਨ ਲੋਕਾਂ ਵੱਲੋਂ ਉਨ੍ਹਾਂ ਦਾ ਵਿ-ਰੋ-ਧ ਕੀਤਾ ਜਾਂਦਾ ਹੈ। ਫਿਲਮੀ ਅਦਾਕਾਰਾ ਕੰਗਨਾ ਰਣੌਤ ਜਿੱਥੇ ਪਹਿਲਾਂ ਕਿਸਾਨੀ ਸੰਘਰਸ਼ ਨੂੰ ਲੈ ਕੇ ਕੀਤੀਆ ਗਈਆਂ ਟਿੱਪਣੀਆਂ ਦੇ ਕਾਰਨ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਦੀ ਰਹੀ ਹੈ।

ਹੁਣ ਕੰਗਨਾ ਰਣੌਤ ਕਸੂਤੀ ਫਸ ਗਈ ਹੈ ਜਿੱਥੇ ਅਮਿਤ ਸ਼ਾਹ ਤੋਂ ਹੋ ਗਈ ਇਹ ਮੰਗ। ਬੀਤੇ ਦਿਨੀਂ ਇੱਕ ਵਾਰ ਫਿਰ ਤੋਂ ਕੰਗਨਾ ਰਣੌਤ ਵੱਲੋਂ ਦੇਸ਼ ਦੀ ਅਜ਼ਾਦੀ ਬਾਰੇ ਕੀਤੀ ਗਈ ਟਿੱਪਣੀ ਦੇ ਕਾਰਨ ਬੁਰੀ ਤਰ੍ਹਾਂ ਫਸ ਗਈ ਹੈ। ਜਿੱਥੇ ਉਸ ਵੱਲੋਂ ਆਖਿਆ ਗਿਆ ਸੀ ਕਿ ਅਸਲ ਆਜ਼ਾਦੀ ਆਈ ਜਦੋਂ ਮੋਦੀ ਵੱਲੋਂ ਦੇਸ਼ ਦੀ ਸੱਤਾ ਸੰਭਾਲੀ ਗਈ। ਉਥੇ ਹੀ ਉਸ ਵੱਲੋਂ ਦੇਸ਼ ਦੀ ਆਜ਼ਾਦੀ ਨੂੰ ਭੀਖ ਮੰਗਣ ਦੀ ਗੱਲ ਵੀ ਆਖੀ ਗਈ ਸੀ। ਜਿਸ ਕਾਰਨ ਉਹਨਾਂ ਦੇਸ਼ ਭਗਤਾਂ ਅਤੇ ਆਜ਼ਾਦੀ ਘੁਲਾਟੀਆਂ ਨੂੰ ਠੇਸ ਪਹੁੰਚੀ ਸੀ ਜਿਨ੍ਹਾਂ ਵੱਲੋਂ ਆਪਣੀ ਜਾਨ ਇਸ ਆਜ਼ਾਦੀ ਦੀ ਖਾਤਰ ਕੁਰਬਾਨ ਕੀਤੀ ਗਈ ਸੀ।

ਇਸ ਵਿਰੋਧ ਦੇ ਚਲਦੇ ਹੋਏ ਹੀ ਉਸ ਤੋਂ ਪਦਮ ਸ਼੍ਰੀ ਵਾਪਸ ਲੈਣ ਦੀ ਵੀ ਮੰਗ ਕੀਤੀ ਗਈ ਸੀ। ਹੁਣ ਉਸਦੇ ਖਿਲਾਫ ਕਾਫੀ ਰਾਜਨੇਤਾ ਅਤੇ ਫ਼ਿਲਮੀ ਸਿਤਾਰੇ ਵੀ ਦੇਸ਼ ਧਰੋਹ ਦਾ ਕੇਸ ਦਰਜ ਕੀਤੇ ਜਾਣ ਦੀ ਮੰਗ ਕਰ ਰਹੇ ਹਨ। ਉਸ ਦਾ ਵਿਰੋਧ ਕਰਦੇ ਹੋਏ ਅਦਾਕਾਰ ਕੇ ਆਰ ਕੇ ਵੱਲੋਂ ਟਵੀਟ ਕਰਕੇ ਆਖਿਆ ਗਿਆ ਹੈ ਕਿ ਉਸ ਨੂੰ ਅਜੇ ਤੱਕ ਗ੍ਰਿਫ਼ਤਾਰ ਕਿਉਂ ਨਹੀਂ ਕੀਤਾ ਗਿਆ। ਉਨ੍ਹਾਂ ਵੱਲੋਂ ਇਹ ਟਵੀਟ ਗ੍ਰਹਿ ਮੰਤਰੀ ਅਮਿਤ ਸ਼ਾਹ,ਮੁੰਬਈ,ਦਿੱਲੀ, ਯੂਪੀ ਅਤੇ ਹਿਮਾਚਲ ਪੁਲਿਸ ਨੂੰ ਵੀ ਟੈਗ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਜੇ ਕੋਈ ਮੁਸਲਮਾਨ ਦੇਸ਼ ਦੇ ਆਜ਼ਾਦੀ ਘੁਲਾਟੀਆਂ ਦਾ ਅਜਿਹਾ ਅਪਮਾਨ ਕਰਦਾ ਤਾਂ ਉਸ ਨੂੰ ਦੇਸ਼ ਧਰੋਹੀ ਮੰਨਿਆ ਜਾਣਾ ਸੀ। ਪਰ ਕੰਗਨਾ ਰਣੌਤ ਦੇ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ। ਕੇ ਆਰ ਕੇ ਵੱਲੋਂ ਬਾਲੀਵੁੱਡ ਤੋਂ ਇਲਾਵਾ ਰਾਜਨੀਤਿਕ ਅਤੇ ਸਮਾਜਿਕ ਮੁੱਦਿਆਂ ਉਪਰ ਵੀ ਆਪਣੀ ਰਾਏ ਦਿੱਤੀ ਜਾਂਦੀ ਹੈ, ਜਿਸ ਕਾਰਨ ਉਹ ਸੋਸ਼ਲ ਮੀਡੀਆ ਤੇ ਕਾਫੀ ਐਕਟਟਿਵ ਵੀ ਰਹਿੰਦੇ ਹਨ।



error: Content is protected !!