ਆਈ ਤਾਜਾ ਵੱਡੀ ਖਬਰ

ਪੰਜਾਬ ‘ਚ ਪਿੱਛਲੇ ਇੱਕ ਸਾਲ ਤੋਂ ਜਿਹੜੇ ਹਾਲਾਤ ਬਣੇ ਹੋਏ ਹਨ , ਉਸਤੋਂ ਅਸੀਂ ਸਾਰੇ ਚੰਗੀ ਤਰਾਂ ਨਾਲ ਵਾਕਿਫ਼ ਹਾਂ l ਬਿਗੜ ਰਹੀ ਕਾਨੂੰਨ ਵਿਵਸਥਾ ਨੂੰ ਲੈ ਕੇ ਵਿਰੋਧੀਆਂ ਵਲੋਂ ਲਗਾਤਾਰ ਮਾਨ ਸਰਕਾਰ ਨੂੰ ਸਵਾਲਾਂ ਦ ਘੇਰੇ ‘ਚ ਲਿਆ ਜਾ ਰਿਹਾ ਹੈ l ਇਸੇ ਵਿੱਚਾਲੇ ਬੀਤੇ ਦਿਨੀ ਪਤਨੀ ਤੇ ਪੁੱਤ ਦਾ ਕਤਲ ਕਰਨ ਵਾਲੇ ASI ਨਾਲ ਜੁੜੀ ਖਬਰ ਸਾਹਮਣੇ ਆਈ ਹੈ ਕਿ ਦੋਸ਼ੀ ਇਹ ਵੱਡਾ ਕਦਮ ਚੁੱਕਣ ਤੋਂ ਪਹਿਲਾ ਕੈਨੇਡਾ ਬੈਠੇ ਪੁੱਤ ਨੂੰ ਫੋਨ ਕਰ ਅਜੇਹੀ ਗੱਲ ਕੇਹੀ ਜਿਸਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ l ਦੱਸਦਿਆਂ ਕਿ ਗੁਰਦਾਸਪੁਰ ਦੇ ਪਿੰਡ ਭੁੰਬਰੀ ‘ਚ ਏਐੱਸਆਈ ਭੁਪਿੰਦਰ ਸਿੰਘ ਨੇ ਗੋਲੀਆਂ ਨਾਲ ਆਪਣੀ ਤੇ ਪੁੱਤਰ ਦੇ ਨਾਲ ਨਾਲ ਪਾਲਤੂ ਕੁੱਤੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ
ਇਨ੍ਹਾਂ ਹੀ ਨਹੀਂ ਸਗੋਂ ਦੋਸ਼ੀ ਇਸ ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਮੌਕੇ ‘ਤੇ ਮੌਜੂਦ ਗੁਆਂਢਣ ਨੂੰ ਵੀ ਆਪਣੇ ਨਾਲ ਅਗਵਾ ਕਰਕੇ ਲੈ ਗਿਆ। ਜਦੋਂ ਰਿਸ਼ਤੇਦਾਰ ਦੇ ਘਰ ‘ਚ ਲੁਕੇ ਕਾਤਲ ਨੇ ਪੁਲਿਸ ਨੂੰ ਚਾਰੋਂ ਪਾਸੇ ਤੋਂ ਘਿਰੇ ਦੇਖਿਆ ਤਾਂ ਖੁਦ ਨੂੰ ਵੀ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ।ਉਥੇ ਹੀ ਮਿਲੀ ਜਾਣਕਾਰੀ ਮੁਤਾਬਕ ਏਐੱਸਆਈ ਨੇ ਗੁਆਂਢ ਚ ਫੋਨ ਕਰਕੇ ਅਗਵਾ ਕੀਤੀ ਮਹਿਲਾ ਦੀ ਗੱਲ ਵੀ ਉਸ ਦੇ ਰਿਸ਼ਤੇਦਾਰ ਨਾਲ ਕਰਵਾਈ।

ਉਥੇ ਹੀ ਹੁਣ ਸੱਚ ਸਾਹਮਣੇ ਆਇਆ ਕਿ ਦੋਸ਼ੀ ਨੇ ਕੈਨੇਡਾ ‘ਚ ਪੜ੍ਹਾਈ ਕਰ ਰਹੇ ਪੁੱਤਰ ਨੂੰ ਦੱਸਿਆ ਕਿ ਮੈਂ ਸਾਰਿਆਂ ਨੂੰ ਮਾਰ ਦਿੱਤਾ । ਸ਼ਾਮ 5 ਵਜੇ ਉਸ ਨੇ ਖੁਦ 3 ਗੋਲੀਆਂ ਮਾਰ ਕੇ ਆਤਮਹੱਤਿਆ ਕਰ ਲਈ। ਉਥੇ ਹੀ ਦੂਜੇ ਪਾਸੇ ਮਹਿਲਾ ਦੇ ਭਰਾ ਨੇ ਮੁਲਜ਼ਮ ਏਐੱਸਆਈ ਨੂੰ ਕਿਹਾ ਕਿ ਉਸ ਤੋਂ ਬਹੁਤ ਵੱਡੀ ਗਲਤੀ ਹੋ ਗਈ , ਉਹ ਮਹਿਲਾ ਨੂੰ ਛੱਡ ਦੇਵੇਗਾ। ਭੁਪਿੰਦਰ ਨੇ ਮਹਿਲਾ ਦੀ ਪਰਿਵਾਰਕ ਮੈਂਬਰਾਂ ਨਾਲ ਵੀਡੀਓ ਕਾਲ ‘ਤੇ ਗੱਲ ਵੀ ਕਰਾਈ।

ਜਿਸਤੋ ਪੁਲਿਸ ਨੂੰ ਉਸ ਦੀ ਲੋਕੇਸ਼ਨ ਦਾ ਪਤਾ ਲੱਗਾ ਤੇ ਸ਼ਾਹਪੁਰ ਸਥਿਤ ਉਸ ਦੇ ਘਰ ਨੂੰ ਘੇਰ ਲਿਆ ਗਿਆ।ਪੁਲਿਸ ਨੇ ਭੁਪਿੰਦਰ ਨੂੰ ਸਰੰਡਰ ਕਰਨ ਨੂੰ ਕਿਹਾ ਪਰ ਉਸ ਨੇ ਸਾਫ ਮਨ੍ਹਾ ਕਰ ਦਿੱਤਾ ਤੇ ਕਿਹਾ ਕਿ ਉਸ ਨੂੰ ਪੁਲਿਸ ‘ਤੇ ਭਰੋਸਾ ਨਹੀਂ ਹਨ। ਜਿਸ ਕਾਰਨ ਉਸਨੇ ਖੁਦ੍ਹ ਨੂੰ ਵੀ ਗੋਲੀ ਮਾਰ ਲਈ , ਤੇ ਹੁਣ ਪੁਲਿਸ ਇਸ ਮਾਮਲੇ ਤੇ ਕਾਰਵਾਈ ਕਰਦੀ ਪਈ ਹੈ l

Home ਤਾਜਾ ਜਾਣਕਾਰੀ ਪੰਜਾਬ: ਪਤਨੀ ਅਤੇ ਪੁੱਤ ਦੇ ਕਤਲ ਕਰਨ ਵਾਲੇ ASI ਨੇ ਕੈਨੇਡਾ ਬੈਠੇ ਪੁੱਤ ਨੂੰ ਫੋਨ ਕਰ ਕਹੀ ਸੀ ਇਹ ਗੱਲ

ਤਾਜਾ ਜਾਣਕਾਰੀ
ਪੰਜਾਬ: ਪਤਨੀ ਅਤੇ ਪੁੱਤ ਦੇ ਕਤਲ ਕਰਨ ਵਾਲੇ ASI ਨੇ ਕੈਨੇਡਾ ਬੈਠੇ ਪੁੱਤ ਨੂੰ ਫੋਨ ਕਰ ਕਹੀ ਸੀ ਇਹ ਗੱਲ
ByadminApril 6, 2023Comments Off on ਪੰਜਾਬ: ਪਤਨੀ ਅਤੇ ਪੁੱਤ ਦੇ ਕਤਲ ਕਰਨ ਵਾਲੇ ASI ਨੇ ਕੈਨੇਡਾ ਬੈਠੇ ਪੁੱਤ ਨੂੰ ਫੋਨ ਕਰ ਕਹੀ ਸੀ ਇਹ ਗੱਲ
Previous Postਪੰਜਾਬ ਚ ਇਥੇ ਬੈਂਕ ਚ ਹੋਈ ਲੱਖਾਂ ਦੀ ਲੁੱਟ, ਤਰਤੀਬ ਲਾ ਕੈਸ਼ ਲੈ ਫਰਾਰ ਹੋਇਆ ਮੁਲਜ਼ਮV
Next Postਪੜ੍ਹਿਆ ਲਿਖਿਆ ਬੰਦਾ ਬਣਿਆ ਇਸ ਕਾਰਨ ਕੁੜੀ, 3 ਕਿਲੋ ਗਹਿਣੇ ਪਹਿਨੇ ਦੇਖ ਲੋਕ ਰਹਿ ਗਏ ਦੰਗ