BREAKING NEWS
Search

ਪੰਜਾਬ: ਪਟਾਕਿਆਂ ਕਾਰਨ ਘਰ ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਹੋਇਆ ਨੁਕਸਾਨ- ਮਚੇ ਭਾਂਬੜ

ਆਈ ਤਾਜ਼ਾ ਵੱਡੀ ਖਬਰ 

ਤਿਉਹਾਰਾਂ ਦੇ ਮੌਕੇ ਤੇ ਜਿਥੇ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਚੌਕਸੀ ਵਰਤਣ ਦੇ ਆਦੇਸ਼ ਜਾਰੀ ਕੀਤੇ ਜਾਂਦੇ ਹਨ ਜਿਸ ਨਾਲ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ। ਪਰ ਕੁਝ ਲੋਕਾਂ ਦੀ ਕੁਝ ਅਣਗਹਿਲੀ ਦੇ ਚਲਦਿਆਂ ਹੋਇਆਂ ਕਈ ਅਜਿਹੇ ਹਾਦਸੇ ਵਾਪਰ ਜਾਂਦੇ ਹਨ ਜਿਸ ਬਾਰੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਗਿਆ ਹੁੰਦਾ। ਹੁਣ ਪੰਜਾਬ ਵਿੱਚ ਇੱਥੇ ਪਟਾਕਿਆਂ ਕਾਰਨ ਘਰ ਵਿਚ ਲੱਗੀ ਭਿਆਨਕ ਅੱਗ, ਲੱਖਾਂ ਦਾ ਹੋਇਆ ਨੁਕਸਾਨ, ਮਚੇ ਭਾਂਬੜ, ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ।

ਜਾਣਕਾਰੀ ਅਨੁਸਾਰ ਦੀਵਾਲੀ ਦੇ ਮੌਕੇ ਤੇ ਜਿਥੇ ਕਈ ਘਟਨਾਵਾਂ ਵਾਪਰਨ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ ਉਥੇ ਹੀ ਹੁਣ ਜਗਰਾਓ ਤੋਂ ਵੀ ਇੱਕ ਖਬਰ ਸਾਹਮਣੇ ਆਈ ਹੈ। ਜਿੱਥੇ ਇਸ ਜਗਰਾਓ ਦੇ ਵਿੱਚ ਈਸ਼ਰ ਚੌਂਕ ਨੇੜੇ ਮੁਹੱਲਾ ਇਦਲਪੂਰਾ ਵਿਚ ਦੀਵਾਲੀ ਦੇ ਮੌਕੇ ਤੇ ਭਿਆਨਕ ਅੱਗ ਲੱਗ ਗਈ ਜੋ ਕਿ ਪਟਾਕਿਆਂ ਦੇ ਕਾਰਣ ਲੱਗੀ ਹੈ। ਇਸ ਜਗ੍ਹਾ ਤੇ ਜਿੱਥੇ ਦੀਵਾਲੀ ਵਾਲੀ ਰਾਤ ਲੋਕਾਂ ਵੱਲੋਂ ਪਟਾਕੇ ਚਲਾਏ ਜਾ ਰਹੇ ਸਨ ਉਥੇ ਇਹਨਾਂ ਪਟਾਕਿਆਂ ਦੇ ਚਲਦਿਆਂ ਹੋਇਆਂ ਇਕ ਘਰ ਵਿਚ ਭਿਆਨਕ ਅੱਗ ਲੱਗ ਗਈ।

ਦੱਸਿਆ ਗਿਆ ਹੈ ਕਿ ਇਹ ਅੱਗ ਉਸ ਘਰ ਵਿਚ ਲੱਗੀ ਹੈ ਜਿੱਥੇ ਲੱਖਾਂ ਦੇ ਪੁਰਾਣੇ ਕੱਪੜੇ ਪਏ ਸਨ ਅਤੇ ਕੱਪੜਿਆਂ ਦੇ ਕਾਰਨ ਇਹ ਅੱਗ ਵਧੇਰੇ ਫੈਲ ਗਈ ਅਤੇ ਇਲਾਕੇ ਦੇ ਲੋਕਾਂ ਵੱਲੋਂ ਸਮੇਂ ਤੇ ਹੀ ਪੁਲਸ ਅਤੇ ਫਾਇਰ ਬ੍ਰਿਗੇਡ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ ਜਿਨ੍ਹਾਂ ਵੱਲੋਂ ਘਟਨਾ ਸਥਾਨ ਤੇ ਪਹੁੰਚ ਕੇ ਇਸ ਅੱਗ ਉਪਰ ਕਾਬੂ ਪਾਇਆ ਗਿਆ। ਦੱਸਿਆ ਗਿਆ ਹੈ ਕਿ ਅੱਗ ਲੱਗਣ ਕਾਰਨ ਲੱਖਾਂ ਦਾ ਨੁਕਸਾਨ ਹੋਇਆ ਹੈ। ਉੱਥੇ ਹੀ ਹੋਰ ਭਿਆਨਕ ਹਾਦਸਾ ਵਾਪਰਨ ਤੋਂ ਵੀ ਬਚਾਅ ਕੀਤਾ ਗਿਆ ਹੈ।

ਇਸ ਅੱਗ ਦੀ ਲਪੇਟ ਵਿੱਚ ਆਉਣ ਕਾਰਨ ਜਿੱਥੇ ਬਹੁਤ ਸਾਰੇ ਪੁਰਾਣੇ ਕੱਪੜੇ ਸੜ ਕੇ ਸੁਆਹ ਹੋ ਚੁੱਕੇ ਹਨ ਉਥੇ ਹੀ ਇਸ ਘਰ ਵਿਚ ਜਿੱਥੇ ਖੱਦਰ ਭੰਡਾਰ ਦਾ ਕੰਮ ਕੀਤਾ ਜਾਂਦਾ ਸੀ। ਜਿਨ੍ਹਾਂ ਵੱਲੋਂ ਪੁਰਾਣੇ ਕੱਪੜੇ ਲੋਕਾਂ ਤੋਂ ਖ਼ਰੀਦੇ ਜਾਂਦੇ ਸਨ ਅਤੇ ਉਸ ਬਦਲੇ ਉਨ੍ਹਾਂ ਨੂੰ ਨਵੇਂ ਕੱਪੜੇ ਦਿੱਤੇ ਜਾਂਦੇ ਸਨ। ਖੱਦਰ ਭੰਡਾਰ ਦੇ ਮਾਲਕ ਵੱਲੋਂ ਵਧੇਰੇ ਕਰਕੇ ਇਹ ਪੁਰਾਣੇ ਕੱਪੜੇ ਸਾਰੇ ਆਪਣੇ ਹੀ ਘਰ ਵਿਚ ਰੱਖੇ ਜਾਂਦੇ ਸਨ। ਇਸ ਲਈ ਹੀ ਘਰ ਵਿੱਚ ਕੱਪੜੇ ਦਾ ਵੱਡਾ ਭੰਡਾਰ ਮੌਜੂਦ ਸੀ।



error: Content is protected !!