BREAKING NEWS
Search

ਪੰਜਾਬ ਚ ਵਾਪਰਿਆ ਕਹਿਰ 4 ਨੌਜਵਾਨਾਂ ਨੂੰ ਹਸਦਿਆਂ ਖੇਡਦਿਆਂ ਇਸ ਤਰਾਂ ਮਿਲੀ ਮੌਤ , ਪੂਰੀ ਭਾਲ ਤੋਂ ਬਾਅਦ ਮਿਲੀਆਂ ਲਾਸ਼ਾਂ

ਆਈ ਤਾਜਾ ਵੱਡੀ ਖਬਰ

ਇਸ ਸਮੇਂ ਸੂਬੇ ਅੰਦਰ ਕੋਰੋਨਾ ਨਾਲ ਸਥਿਤੀ ਜਿੱਥੇ ਕਾਫੀ ਚਿੰਤਾਜਨਕ ਬਣੀ ਹੋਈ ਹੈ। ਉਥੇ ਹੀ ਵਾਪਰਨ ਵਾਲੇ ਹੋਰ ਬਹੁਤ ਸਾਰੇ ਹਾਦਸੇ ਲੋਕਾ ਨੂੰ ਝੰਜੋੜ ਕੇ ਰੱਖ ਦਿੰਦੇ ਹਨ। ਪੰਜਾਬ ਵਿੱਚ ਆਏ ਦਿਨ ਹੀ ਵਾਪਰਣ ਵਾਲੀਆਂ ਘਟਨਾਵਾਂ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ। ਜਿੱਥੇ ਬਹੁਤ ਸਾਰੇ ਲੋਕ ਕਰੋਨਾ ਦੀ ਭੇਟ ਚੜ੍ਹ ਗਏ ਹਨ ਉਥੇ ਹੀ ਹੋਰ ਬਹੁਤ ਸਾਰੇ ਲੋਕ ਸੜਕ ਹਾਦਸਿਆਂ ਅਤੇ ਬਿਮਾਰੀਆਂ ਦੀ ਚਪੇਟ ਵਿਚ ਆ ਗਏ ਹਨ। ਉਥੇ ਹੀ ਵੱਖ ਵੱਖ ਹਾਦਸਿਆਂ ਦਾ ਸ਼ਿਕਾਰ ਹੋਣ ਵਾਲੇ ਅਤੇ ਦੁਨੀਆਂ ਨੂੰ ਹਮੇਸ਼ਾ ਲਈ ਅਲਵਿਦਾ ਕਹਿਣ ਵਾਲੇ ਲੋਕਾਂ ਦੇ ਪਰਿਵਾਰਾਂ ਵਿੱਚ ਉਨ੍ਹਾਂ ਦੀ ਕਮੀ ਕਦੇ ਵੀ ਪੂਰੀ ਨਹੀਂ ਹੋ ਸਕਦੀ।

ਪੰਜਾਬ ਵਿਚ ਹੁਣ ਏਥੇ ਕਹਿਰ ਵਾਪਰਿਆ ਹੈ ਜਿੱਥੇ ਚਾਰ ਨੌਜਵਾਨਾਂ ਨੂੰ ਹੱਸਦਿਆ ਖੇਡਦਿਆਂ ਹੋਇਆ ਮੌਤ ਮਿਲੀ ਹੈ। ਜਿੱਥੇ ਚਾਰੇ ਨੌਜਵਾਨਾਂ ਦੀ ਪੂਰੀ ਭਾਲ ਕਰਨ ਤੋਂ ਬਾਅਦ ਲਾਸ਼ਾਂ ਪ੍ਰਾਪਤ ਹੋਈਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਬਲਾਚੌਰ ਤੋਂ ਸਾਹਮਣੇ ਆਈ ਹੈ। ਜਿੱਥੇ ਪੰਜਾਬ ਵਿੱਚ ਇਹਨੀ ਦਿਨੀਂ ਗਰਮੀ ਪੈਣ ਕਾਰਨ ਲੋਕਾਂ ਵੱਲੋਂ ਇਸ ਗਰਮੀ ਤੋਂ ਰਾਹਤ ਪਾਉਣ ਲਈ ਕਈ ਤਰ੍ਹਾਂ ਦੇ ਤਰੀਕੇ ਅਪਣਾਏ ਜਾ ਰਹੇ ਹਨ।

ਉਥੇ ਹੀ ਬਲਾਚੌਰ ਦੇ ਵਾਰਡ ਨੰਬਰ ਚਾਰ ਤੇ 3 ਅਤੇ ਵਾਰਡ ਨੰਬਰ 7 ਦਾ 1 ਨੌਜਵਾਨ, ਇਹ ਚਾਰੋਂ ਨੌਜਵਾਨ ਮਿਲ ਕੇ ਸ਼ਨੀਵਾਰ ਨੂੰ ਬਾਅਦ ਦੁਪਹਿਰ 3 ਵਜੇ ਦੇ ਕਰੀਬ ਮੋਟਰਸਾਈਕਲ ਤੇ ਸਵਾਰ ਹੋ ਕੇ ਪਿੰਡ ਔਲੀਆਂਪੁਰ ਦੇ ਨਜ਼ਦੀਕ ਲੰਘਦੇ ਸਤਲੁਜ ਦਰਿਆ ਵਿੱਚ ਨਹਾਉਣ ਲਈ ਚਲੇ ਗਏ ਸਨ। ਇਨ੍ਹਾਂ ਨੌਜਵਾਨਾਂ ਨੂੰ ਨਹੀਂ ਪਤਾ ਸੀ ਕਿ ਇਹ ਗਰਮੀ ਤੋਂ ਰਾਹਤ ਪਾਉਣ ਗਏ, ਆਪਣੀ ਜ਼ਿੰਦਗੀ ਗੁਆ ਲੈਣਗੇ। ਦਰਿਆ ਵਿੱਚ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਚਾਰੋਂ ਨੌਜਵਾਨ ਪਾਣੀ ਵਿਚ ਵਹਿ ਗਏ।

ਇਸ ਘਟਨਾ ਦੀ ਜਾਣਕਾਰੀ ਮਿਲਣ ਤੇ ਪੁਲਿਸ ਵੱਲੋਂ ਮੌਕੇ ਉਪਰ ਪਹੁੰਚ ਕੇ ਗੋਤਾਖੋਰਾਂ ਦੀ ਮਦਦ ਨਾ ਸ਼ਾਮ ਤੱਕ ਇਨ੍ਹਾਂ ਸਾਰੇ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਬਰਾਮਦ ਕਰ ਲਿਆ ਗਿਆ। ਪੁਲਸ ਵੱਲੋਂ ਚਾਰੇ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਇਨ੍ਹਾਂ ਨੌਜਵਾਨਾਂ ਦੀ ਪਹਿਚਾਣ ਹਰਦੀਪ ਕੁਮਾਰ ਉਰਫ ਮਨੀ,ਸੰਦੀਪ ਉਰਫ ਦੀਪੂ, ਹੈਪੀ ਅਤੇ ਨਿਤਿਨ ਵਜੋਂ ਹੋਈ ਹੈ। ਇਲਾਕੇ ਵਿੱਚ ਇਸ ਘਟਨਾ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ।



error: Content is protected !!