BREAKING NEWS
Search

ਪੰਜਾਬ ਚ ਵਾਪਰਿਆ ਕਹਿਰ ਏਨੇ ਨੌਜਵਾਨਾਂ ਦੀ ਹੋਈ ਇਕੱਠਿਆਂ ਮੌਤ , ਛਾਈ ਸਾਰੇ ਪਾਸੇ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਸੜਕੀ ਆਵਾਜਾਈ ਦੌਰਾਨ ਜਿੱਥੇ ਵਾਹਨ ਚਾਲਕਾਂ ਨੂੰ ਲਾਗੂ ਕੀਤੇ ਗਏ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਜਾਂਦੀ ਹੈ ਜਿਸ ਨਾਲ ਵਾਹਨ ਚਾਲਕ ਸੁਰੱਖਿਅਤ ਰਹਿ ਸਕਣ। ਉਥੇ ਹੀ ਸੜਕੀ ਮਾਰਗ ਉਪਰ ਲੋਕਾਂ ਨੂੰ ਹਾਦਸਿਆਂ ਤੋਂ ਬਚਾਉਣ ਲਈ ਕਈ ਤਰ੍ਹਾਂ ਦੇ ਇੰਤਜ਼ਾਮ ਵੀ ਕੀਤੇ ਜਾਂਦੇ ਹਨ। ਪਰ ਫਿਰ ਵੀ ਵਾਪਰਨ ਵਾਲੇ ਹਾਦਸਿਆਂ ਵਿਚ ਕਮੀ ਹੁੰਦੀ ਨਜ਼ਰ ਨਹੀਂ ਆ ਰਹੀ। ਦੇਸ਼ ਅੰਦਰ ਆਏ ਦਿਨ ਵਾਪਰਨ ਵਾਲੇ ਸੜਕ ਹਾਦਸਿਆਂ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ ਇਨ੍ਹਾਂ ਸੜਕ ਹਾਦਸਿਆਂ ਦੇ ਸ਼ਿਕਾਰ ਹੋਣ ਵਾਲੇ ਬਹੁਤ ਸਾਰੇ ਲੋਕ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਆਖ ਜਾਂਦੇ ਹਨ।

ਹੁਣ ਪੰਜਾਬ ਵਿੱਚ ਅਜਿਹਾ ਕਹਿਰ ਵਾਪਰਿਆ ਹੈ, ਜਿਥੇ ਨੌਜਵਾਨਾਂ ਦੀ ਹੋਈ ਮੌਤ ਨਾਲ ਸਾਰੇ ਪਾਸੇ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਹੁਸ਼ਿਆਰਪੁਰ ਦੇ ਪਿੰਡ ਟੋਲਣਵਾਲਾ ਦੇ ਨੇੜੇ ਤੋਂ ਸਾਹਮਣੇ ਆਈ ਹੈ ਜਿੱਥੇ ਅੱਜ ਇਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਚਾਰ ਨੌਜਵਾਨ ਆਪਣੇ ਘਰ ਤੋਂ ਘੁੰਮਣ ਵਾਸਤੇ ਆਪਣੀ ਮਰੂਤੀ ਕਾਰ ਵਿੱਚ ਸਵਾਰ ਹੋ ਕੇ ਨਿਕਲੇ ਸਨ। ਜਿਸ ਸਮੇਂ ਇਹ ਨੌਜਵਾਨ ਸ਼ੇਰਗੜ੍ਹ ਬਾਈਪਾਸ ਨੇੜੇ ਹਾਈਵੇ ਉੱਪਰ ਪਹੁੰਚੇ ਤਾਂ, ਇਕ ਤੇਜ਼ ਰਫਤਾਰ ਟਿੱਪਰ ਵੱਲੋਂ ਇਸ ਗੱਡੀ ਨੂੰ ਟੱਕਰ ਮਾਰ ਦਿੱਤੀ ਗਈ।

ਇਹ ਹਾਦਸਾ ਇੰਨਾ ਜ਼ਿਆਦਾ ਭਿਆਨਕ ਸੀ ਕਿ ਇਸ ਹਾਦਸੇ ਵਿੱਚ ਤਿੰਨ ਨੌਜਵਾਨਾਂ ਦੀ ਮੌਕੇ ਉੱਪਰ ਹੀ ਮੌਤ ਹੋ ਗਈ। ਅਤੇ ਇੱਕ ਨੌਜਵਾਨ ਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਡੀਐਮਸੀ ਲੁਧਿਆਣਾ ਵਿਖੇ ਰੈਫਰ ਕੀਤਾ ਗਿਆ ਹੈ, ਜਿੱਥੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਰਸਤੇ ਵਿੱਚ ਹੀ ਉਸ ਨੌਜਵਾਨ ਦੀ ਵੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਟਿੱਪਰ ਚਾਲਕ ਜੋ ਕਿ ਸੁਖਵਿੰਦਰ ਸਿੰਘ ਵਾਸੀ ਬੋਹਣਵਾਲ਼ਾ ਦਾ ਮੌਕੇ ਤੋਂ ਫਰਾਰ ਹੋ ਗਿਆ।

ਮ੍ਰਿਤਕ ਨੌਜਵਾਨਾਂ ਦੀ ਪਹਿਚਾਣ ਪੁਸ਼ਪ ਕੁਮਾਰ, ਨਰਿੰਦਰ ਕੁਮਾਰ , ਪ੍ਰਕਾਸ਼ ਕੁਮਾਰ, ਵਿਕਾਸ ਕੁਮਾਰ ਵਜੋਂ ਹੋਈ ਹੈ। ਮਾਰੇ ਗਏ ਇਨ੍ਹਾਂ ਸਾਰੇ ਨੌਜਵਾਨਾਂ ਦੀ ਉਮਰ 27 ਤੋਂ 28 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਇਸ ਸਾਰੇ ਨੌਜਵਾਨ ਪੁਰਹਿਰਾ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਇਹ ਸਾਰੇ ਨੌਜਵਾਨ ਏ ਸੀ ਠੀਕ ਕਰਨ ਦਾ ਕੰਮ ਕਰਦੇ ਸਨ । ਪੁਲੀਸ ਵੱਲੋਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ, ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।



error: Content is protected !!