ਆਈ ਤਾਜਾ ਵੱਡੀ ਖਬਰ

ਚੰਡੀਗੜ੍ਹ: ਆਮ ਆਦਮੀ ਪਾਰਟੀ ਪੰਜਾਬ ਨੇ ਸੂਬੇ ਦੇ ਬਿਜਲੀ ਮਹਿਕਮੇ ਵੱਲੋਂ ਕਰਫ਼ਿਊ/ਲੌਕਡਾਊਨ ਦੌਰਾਨ ਬਿਜਲੀ ਬਿੱਲਾਂ ਰਾਹੀਂ ਵਪਾਰੀਆਂ, ਕਾਰੋਬਾਰੀਆਂ ਤੇ ਛੋਟੇ-ਵੱਡੇ ਸਨਅਤਕਾਰਾਂ ਦੀ ਕੀਤੀ ਜਾ ਰਹੀ ਅੰਨ੍ਹੀ ਲੁੱਟ ਦਾ ਸਖ਼ਤ ਨੋਟਿਸ ਲੈਂਦੇ ਹੋਏ ਫਿਕਸਡ ਚਾਰਜਿਜ਼ ਮਾਫ਼ ਕਰਨ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਇਨ੍ਹਾਂ ਉੱਦਮੀਆਂ ਨੂੰ ਰਾਹਤ ਦੇਣ ਦੀ ਥਾਂ ਆਪਣੇ ਬੇਦਲੀਲੇ ਫ਼ੈਸਲਿਆਂ ਨਾਲ ਬਿਜਲੀ ਦੇ ਬਿੱਲਾਂ ਰਾਹੀਂ ਕਥਿਤ ਲੁੱਟ ਜਾਰੀ ਰੱਖੀ ਤਾਂ ਆਮ ਆਦਮੀ ਪਾਰਟੀ ਦਾ ਵਪਾਰ ਵਿੰਗ ਸਰਕਾਰ ਵਿਰੁੱਧ ਸੂਬਾ ਪੱਧਰੀ ਸੰਘਰਸ਼ ਲਈ ਮਜਬੂਰ ਹੋਵੇਗਾ।

ਪਾਰਟੀ ਦੇ ਸੀਨੀਅਰ ਨੇਤਾ ਅਤੇ ਵਿਧਾਇਕ ਅਮਨ ਅਰੋੜਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਸੂਬੇ ਦੇ ਸਾਰੇ ਛੋਟੇ-ਵੱਡੇ ਦੁਕਾਨਦਾਰਾਂ, ਵਪਾਰੀਆਂ, ਕਾਰੋਬਾਰੀਆਂ, ਸਨਅਤਕਾਰਾਂ, ਸ਼ਾਪਿੰਗ ਮਾਲਜ਼, ਰੈਸਟੋਰੈਂਟਾਂ, ਜਿੰਮ ਅਤੇ ਸਿੱਖਿਆ ਸੰਸਥਾਵਾਂ ਕੋਲੋਂ ਕਰਫ਼ਿਊ/ਲੌਕਡਾਊਨ ਦੌਰਾਨ ਬਿਨਾ ਰਾਹਤ ਦਿੱਤੇ ਮੰਗੇ ਜਾ ਰਹੇ ਫਿਕਸਡ ਚਾਰਜਿਜ਼ ਅਤੇ ਦੋਹਰੀ ਟੈਰਿਫ਼ ਪ੍ਰਣਾਲੀ ਰਾਹੀਂ ਕਈ ਗੁਣਾ ਮਹਿੰਗੀ ਦਿੱਤੀ ਜਾ ਰਹੀ ਬਿਜਲੀ ਦੇ ਮੁੱਦੇ ਧਿਆਨ ‘ਚ ਲਿਆਂਦੇ ਅਤੇ ਬਤੌਰ ਬਿਜਲੀ ਮੰਤਰੀ ਦੀ ਤੁਰੰਤ ਦਖ਼ਲਅੰਦਾਜ਼ੀ ਮੰਗੀ।

ਪਾਰਟੀ ਹੈੱਡਕੁਆਟਰ ਤੋਂ ਜਾਰੀ ਪੱਤਰ ਰਾਹੀਂ ਅਮਨ ਅਰੋੜਾ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਕਾਰਨ ਵਪਾਰ-ਕਾਰੋਬਾਰ ‘ਚ ਆਈ ਖੜੋਤ ਦੇ ਮੱਦੇਨਜ਼ਰ ਜਿੱਥੇ ਦੁਨੀਆ ਭਰ ਦੀਆਂ ਸਰਕਾਰਾਂ ਵੱਖ-ਵੱਖ ਰਾਹਤਾਂ ਅਤੇ ਰਿਆਇਤਾਂ ਦੇ ਕੇ ਕਾਰੋਬਾਰ ਬਚਾਉਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ। ਪੰਜਾਬ ਸਰਕਾਰ ਕੋਰੋਨਾ ਦੀ ਆੜ ਹੇਠ ਸੂਬੇ ਦੇ ਘਰੇਲੂ ਖਪਤਕਾਰਾਂ ਵਾਂਗ ਵਪਾਰਕ ਖਪਤਕਾਰਾਂ ਨੂੰ ਦੋਵੇਂ ਹੱਥੀ ਲੁੱਟਣ ‘ਤੇ ਤੁਲੀ ਹੋਈ ਹੈ।

ਅਮਨ ਅਰੋੜਾ ਨੇ ਕਿਹਾ ਕਿ ਜਿੱਥੇ ਸਰਕਾਰੀ ਹੁਕਮਾਂ ਮੁਤਾਬਿਕ ਸਨਅਤਕਾਰਾਂ ਨੂੰ ਮਹਿਜ਼ ਅੱਧੇ ਕਾਮਿਆਂ ਨਾਲ ਅੱਧੀ ਸਮਰੱਥਾ ‘ਤੇ ਚੱਲਣ ਦੀਆਂ ਹਿਦਾਇਤਾਂ ਜਾਰੀ ਕੀਤੀਆਂ ਹਨ, ਫਿਰ ਪੂਰੇ ਫਿਕਸਡ ਚਾਰਜਿਜ਼ ਵਸੂਲੇ ਜਾਣਾ ਕਿਥੋਂ ਦਾ ਇਨਸਾਫ਼ ਹੈ? ਇਸ ਦੇ ਨਾਲ ਹੀ ਅਮਨ ਅਰੋੜਾ ਨੇ ਮੁੱਖ ਮੰਤਰੀ ਨੂੰ ਸਰਕਾਰ ਵੱਲੋਂ ਮੀਡੀਅਮ ਸਕੇਲ (ਐਮਐਸ) ਅਤੇ ਲਾਰਜ ਸਕੇਲ (ਐਲਐਸ) ਇੰਡਸਟਰੀ ਦੇ ਦੋ ਮਹੀਨਿਆਂ ਦੇ ਕਰੀਬ 350 ਕਰੋੜ ਰੁਪਏ ਦੇ ਬਿਜਲੀ ਫਿਕਸ ਚਾਰਜਿਜ਼ ਮੁਆਫ਼ ਕਰਨ ਦੇ ਐਲਾਨ ਤੋਂ ਹੁਣ ਮੁੱਕਰਨ ਨੂੰ ਇਸ ਵਰਗ ਨਾਲ ਧੋਖਾ ਕਰਾਰ ਦਿੱਤਾ।

‘ਆਪ’ ਵਿਧਾਇਕ ਨੇ ਕਿਹਾ ਕਿ ਸਰਕਾਰ ਆਪਣੇ ਵੱਲੋਂ ਐਲਾਨੀ ਰਾਹਤ ਨੂੰ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਦੇ ਬਹਾਨੇ ਨਾਲ ਭੱਜ ਨਹੀਂ ਸਕਦੀ।ਅਮਨ ਅਰੋੜਾ ਨੇ ਕਿਹਾ ਕਿ ਜੇਕਰ ਕੈਪਟਨ ਸਰਕਾਰ ਨੇ ਸੂਬੇ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਮੰਨੇ ਜਾਂਦੇ ਵਪਾਰੀ-ਕਾਰੋਬਾਰੀ ਅਤੇ ਸਨਅਤੀ ਖੇਤਰ ਨੂੰ ਰਾਹਤ ਨਾ ਦਿੱਤੀ ਤਾਂ ਆਮ ਆਦਮੀ ਪਾਰਟੀ ਦਾ ਟਰੇਡ ਵਿੰਗ ਸਰਕਾਰ ਦੀ ਇਸ ਨਾਦਰਸ਼ਾਹੀ ਵਿਰੁੱਧ ਪੰਜਾਬ ਭਰ ‘ਚ ਸੰਘਰਸ਼ ਵਿੱਢੇਗਾ।


ਤਾਜਾ ਜਾਣਕਾਰੀ
ਪੰਜਾਬ ਚ ਬਿਜਲੀ ਦੇ ਬਿਲਾਂ ਨੂੰ ਲੈ ਕੇ ਆਈ ਤਾਜਾ ਵੱਡੀ ਖਬਰ
ByadminJune 12, 2020Comments Off on ਪੰਜਾਬ ਚ ਬਿਜਲੀ ਦੇ ਬਿਲਾਂ ਨੂੰ ਲੈ ਕੇ ਆਈ ਤਾਜਾ ਵੱਡੀ ਖਬਰ
Previous Postਆਹ ਹੋਈ ਮਰਦਾਂ ਵਾਲੀ ਗਲ੍ਹ , ਆਸਟ੍ਰੇਲੀਆ ਹੋ ਗਿਆ ਚੀਨ ਨਾਲ ਸਿੱਧਾ- ਕਰਤਾ ਇਹ ਵੱਡਾ ਐਲਾਨ
Next Postਇੰਗਲੈਂਡ ਤੋਂ ਆਈ ਵੱਡੀ ਖਬਰ ਪੰਜਾਬ ਚ ਛਾਈ ਖੁਸ਼ੀ ਦੀ ਲਹਿਰ