BREAKING NEWS
Search

ਪੰਜਾਬ ਚ ਇਥੇ ਬਿਜਲੀ ਬੰਦ ਰਹਿਣ ਦੇ ਬਾਰੇ ਚ ਆਈ ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿੱਚ ਜਿਥੇ ਬਿਜਲੀ ਦੀ ਸਮੱਸਿਆ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਹੋ ਰਹੀ ਹੈ,ਜਿਸ ਨਾਲ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਪੰਜਾਬ ਵਿੱਚ ਕੋਲੇ ਦੀ ਕਮੀ ਦੇ ਚੱਲਦਿਆਂ ਹੋਇਆਂ ਕਈ ਪਾਵਰ ਪਲਾਂਟਾਂ ਦੇ ਵਿੱਚ ਕਈ ਯੂਨਿਟ ਬੰਦ ਹੋ ਚੁੱਕੇ ਹਨ ਤੇ ਬਿਜਲੀ ਸੰਕਟ ਦੇ ਚਲਦਿਆਂ ਹੋਇਆਂ ਪੰਜਾਬ ਦੇ ਪੇਂਡੂ ਖੇਤਰਾਂ ਵਿਚ ਲਗਾਏ ਜਾਣ ਵਾਲੇ ਕੱਟਾ ਵਿੱਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਉਥੇ ਜਿਥੇ ਬਿਜਲੀ ਦੀ ਸਪਲਾਈ ਪ੍ਰਭਾਵਿਤ ਹੋ ਰਹੀ ਹੈ ਜਿਸ ਦੇ ਚਲਦਿਆਂ ਹੋਇਆਂ ਬਹੁਤ ਸਾਰੇ ਕਾਰੋਬਾਰਾਂ ਨੂੰ ਵੀ ਨੁਕਸਾਨ ਹੋ ਰਿਹਾ ਹੈ। ਬਿਜਲੀ ਦੀ ਸਪਲਾਈ ਤੋਂ ਪ੍ਰਭਾਵਤ ਹੋਣ ਨਾਲ ਜਿੱਥੇ ਬਹੁਤ ਸਾਰੇ ਲੋਕਾਂ ਨੂੰ ਘਰ ਦੇ ਵਿੱਚ ਵੀ ਕਈ ਤਰਾਂ ਦੀਆਂ ਮੁਸ਼ਕਲਾਂ ਦਰਪੇਸ਼ ਆ ਰਹੀਆਂ ਹਨ। ਉਥੇ ਹੀ ਪੰਜਾਬ ਸਰਕਾਰ ਵੱਲੋਂ ਲਗਾਤਾਰ ਇਸ ਬਿਜਲੀ ਦੀ ਸਮੱਸਿਆ ਨੂੰ ਹੱਲ ਕਰਨ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ ਹਨ।

ਹੁਣ ਪੰਜਾਬ ਚ ਇਥੇ ਬਿਜਲੀ ਬੰਦ ਰਹਿਣ ਦੇ ਬਾਰੇ ਵਿਚ ਆਈ ਤਾਜਾ ਵੱਡੀ ਖਬਰ, ਪ੍ਰਾਪਤ ਜਾਣਕਾਰੀ ਅਨੁਸਾਰ ਵੀਰਵਾਰ ਨੂੰ ਖੰਨਾ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਬਿਜਲੀ ਦੀ ਸਪਲਾਈ ਪ੍ਰਭਾਵਤ ਹੋਣ ਸਬੰਧੀ ਜਾਣਕਾਰੀ ਸਾਹਮਣੇ ਆਈ ਹੈ,ਜਿੱਥੇ ਅੱਜ ਬਿਜਲੀ ਬੰਦ ਰਹੇਗੀ । ਖੰਨਾ ਸ਼ਹਿਰ ਦੇ ਕਈ ਇਲਾਕਿਆਂ ‘ਚ ਵੀਰਵਾਰ ਨੂੰ ਬਿਜਲੀ ਬੰਦ ਦੀ ਜਾਣਕਾਰੀ ਇੰਜੀ. ਜਗਰੂਪ ਸਿੰਘ ਸਹਾਇਕ ਇੰਜੀਨੀਅਰ ਸਬ ਡਵੀਜ਼ਨ ਸ਼ਹਿਰੀ-2 ਖੰਨਾ ਵੱਲੋਂ ਦਿੱਤੀ ਗਈ ਹੈ ।

ਉਨ੍ਹਾਂ ਦੱਸਿਆ ਕਿ ਖੰਨਾ ਦੇ ਕਈ ਇਲਾਕਿਆਂ ਵਿਚ ਮਿਤੀ 5 ਮਈ ਦਿਨ ਵੀਰਵਾਰ ਸਵੇਰ 8 ਵਜੇ ਤੋਂ ਦੁਪਹਿਰ 12 ਵਜੇ ਤਕ 11 ਕੇਵੀ ਭੱਟੀਆਂ ਫੀਡਰ, 11 ਕੇਵੀ ਸਿਟੀ ਸੈਂਟਰ ਫੀਡਰ, 11 ਕੇਵੀ ਦੇਵੀ ਦਿਵਾਲਾ ਫੀਡਰ, 11ਕੇਵੀ ਸਮਰਾਲਾ ਰੋਡ ਫੀਡਰ ਦੀ ਬਿਜਲੀ ਦੀ ਸਪਲਾਈ ਪ੍ਰਭਾਵਿਤ ਹੋਵੇਗੀ ਕਿਉਂਕਿ ਜ਼ਰੂਰੀ ਮੁਰੰਮਤ ਕਰਨ ਲਈ ਬੰਦ ਰਹਿਣਗੇ

ਜਿਸ ਨਾਲ ਇਹ ਖੇਤਰ ਪ੍ਰਭਾਵਿਤ ਹੋਏ ਹਨ ਜਿਨ੍ਹਾਂ ਵਿੱਚ ਸਮਰਾਲਾ ਰੋਡ, ਗ੍ਰੀਨ ਪਾਰਕ, ਸੁੰਦਰ ਸਿਟ,ਜਰਗ ਰੋਡ, ਸਿਟੀ ਸੈਂਟਰ ਕਾਲੋਨੀ, ਬਕਰਖਾਨਾ ਰੋਡ, ਦੀਪ ਨਗਰ,ਬੁਕਸ ਬਾਜ਼ਾਰ ਖੰਨਾ, ਗੋਬਿੰਦਪੁਰਾ ਮੁਹੱਲਾ, ਖਟੀਕਾ ਚੌਕ, ਜੀਟੀਬੀ ਮਾਰਕੀਟ, ਬੁਕਸ ਮਾਰਕੀਟ ਆਦਿ ਇਲਾਕਿਆਂ ਦੀ ਬਿਜਲੀ ਪ੍ਰਭਾਵਿਤ ਹੋਵੇਗੀ। ਪ੍ਰਭਾਵਿਤ ਹੋ ਰਹੀ ਇਸ ਬਿਜਲੀ ਦੀ ਸਪਲਾਈ ਦੇ ਨਾਲ ਇਹਨਾਂ ਖੇਤਰਾਂ ਦੇ ਲੋਕਾਂ ਨੂੰ ਭਾਰੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ।



error: Content is protected !!