BREAKING NEWS
Search

ਪੰਜਾਬੀਆਂ ਲਈ ਆਈ ਚੰਗੀ ਖਬਰ – ਇਸ ਦਿਨ ਤੋਂ ਆ ਸਕਦਾ ਪੰਜਾਬ ਚ ਮਾਨਸੂਨ , ਖਿੱਚੋ ਤਿਆਰੀ

ਆਈ ਤਾਜਾ ਵੱਡੀ ਖਬਰ

ਮੌਸਮ ਵਿਭਾਗ ਵੱਲੋਂ ਜਾਣਕਾਰੀ ਦਿੱਤੀ ਗਈ ਸੀ ਕਿ ਪੰਜਾਬ ਵਿੱਚ ਅਗੇਤੀ ਮੌਨਸੂਨ ਆ ਗਈ ਹੈ ਪਰ ਇਸ ਦੇ ਬਾਵਜੂਦ ਪੰਜਾਬ ਵਿੱਚ ਕਿਤੇ ਵੀ ਮੌਨਸੂਨ ਦੇ ਛਿੱਟੇ ਵੇਖਣ ਨੂੰ ਨਹੀਂ ਮਿਲ ਰਹੇ। ਮਾਨਸੂਨ ਦੇ ਸਮੇਂ ਤੋਂ ਪਹਿਲਾਂ ਆਉਣ ਨਾਲ ਵੀ ਪੰਜਾਬ ਵਿੱਚ ਮੌਸਮ ਕਾਫੀ ਗਰਮਾਇਆ ਹੋਇਆ ਹੈ ਜਿਸ ਕਾਰਨ ਰੋਜ਼ਾਨਾ ਹੀ ਤਾਪਮਾਨ ਦਾ ਪਾਰਾ 40 ਡਿਗਰੀ ਸੈਲਸੀਅਸ ਤੋਂ ਪਾਰ ਪਹੁੰਚ ਜਾਂਦਾ ਹੈ। ਆਏ ਦਿਨ ਪੈ ਰਹੀ ਇਸ ਭਿ-ਅੰ-ਕ-ਰ ਗਰਮੀ ਕਾਰਨ ਲੋਕਾਂ ਦਾ ਬੁਰਾ ਹਾਲ ਹੋਇਆ ਹੈ ਅਤੇ ਉਹ ਬੇਸਬਰੀ ਨਾਲ ਮੀਂਹ ਦੀ ਉਡੀਕ ਕਰ ਰਹੇ ਹਨ।

ਮੌਸਮ ਵਿਭਾਗ ਵੱਲੋਂ ਹਰ ਰੋਜ਼ ਮੌਸਮ ਵਿੱਚ ਆਉਣ ਵਾਲੀ ਤਬਦੀਲੀ ਬਾਰੇ ਜਾਣੂ ਕਰਵਾਇਆ ਜਾਂਦਾ ਰਹਿੰਦਾ ਹੈ ਅਤੇ ਮੀਂਹ ਹਨੇਰੀ ਆਉਣ ਦੀ ਸੰਭਾਵਨਾ ਜਤਾਈ ਜਾਂਦੀ ਰਹਿੰਦੀ ਹੈ ਪਰ ਅਜੇ ਤੱਕ ਪੰਜਾਬ ਵਿਚ ਅਜਿਹਾ ਕੁਝ ਵੇਖਣ ਨੂੰ ਨਹੀਂ ਮਿਲ ਰਿਹਾ। ਚੰਡੀਗੜ੍ਹ ਦੇ ਮੌਸਮ ਵਿਭਾਗ ਵੱਲੋਂ ਮੌਸਮ ਨੂੰ ਲੈ ਕੇ ਇਕ ਹੋਰ ਵੱਡੀ ਤਾਜਾ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਚੰਡੀਗੜ੍ਹ ਦੇ ਮੌਸਮ ਵਿਭਾਗ ਨੇ ਸੂਚਿਤ ਕੀਤਾ ਹੈ ਕਿ ਆਉਣ ਵਾਲੇ ਅਗਲੇ ਦੋ-ਤਿੰਨ ਦਿਨ ਦੌਰਾਨ ਪੰਜਾਬ ਦੇ ਅਲਗ-ਅਲਗ ਖੇਤਰਾਂ ਅਤੇ ਲੁਧਿਆਣਾ ਦਾ ਤਾਪਮਾਨ ਹੋਰ ਵਧਣ ਦੇ ਆਸਾਰ ਜਤਾਏ ਰਹੇ ਹਨ।

ਆਉਣ ਵਾਲੇ ਦਿਨਾਂ ਵਿਚ ਇਹ ਤਾਪਮਾਨ 37 ਤੋਂ 40 ਡਿਗਰੀ ਸੈਲਸੀਅਸ ਤੱਕ ਜਾ ਸਕਦਾ ਹੈ। ਮੌਸਮ ਵਿਭਾਗ ਨੇ ਜਾਣਕਾਰੀ ਦਿੰਦਿਆਂ ਆਖਿਆ ਹੈ ਕਿ ਇਸ ਮੌਸਮ ਵਿੱਚ ਤਬਦੀਲੀ 9 ਜੁਲਾਈ ਤੋਂ ਬਾਅਦ ਹੀ ਦੇਖਣ ਨੂੰ ਮਿਲੇਗੀ ਕਿਉਂਕਿ 9 ਜੁਲਾਈ ਤੋਂ ਬਾਅਦ ਪੰਜਾਬ ਦੇ ਕਈ ਹਿੱਸਿਆਂ ਵਿਚ ਬੂੰਦਾ ਬਾਂਦੀ ਹੋ ਸਕਦੀ ਹੈ ਜਿਸ ਨਾਲ ਤਾਪਮਾਨ ਦੇ ਪਾਰੇ ਵਿਚ ਗਿਰਾਵਟ ਵੇਖਣ ਨੂੰ ਮਿਲੇਗੀ ਅਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਪ੍ਰਦਾਨ ਹੋਵੇਗੀ।

ਪੰਜਾਬ ਵਿਚ ਕਾਫੀ ਦਿਨਾਂ ਤੋਂ ਹੀ ਹਵਾਵਾਂ ਨਾਰਥ ਵੈਸਟ ਰੁੱਖ ਤੇ ਚੱਲ ਰਹੀਆਂ ਸਨ ਜਿਸ ਕਾਰਨ ਮਾਨਸੂਨ ਦੇ ਆਉਣ ਵਿਚ ਦੇਰੀ ਹੋ ਰਹੀ ਸੀ, ਪਰ ਹੁਣ ਅਚਾਨਕ ਹੀ ਹਵਾ ਦਾ ਰੁਖ ਸਾਊਥ ਈਸਟ ਵਿਚ ਬਦਲ ਗਿਆ ਹੈ ਜਿਸ ਕਾਰਨ ਮਾਨਸੂਨ ਦੇ ਜਲਦ ਹੀ ਪੰਜਾਬ ਵਿਚ ਆਉਣ ਦੇ ਸੰਕੇਤ ਮਿਲ ਰਹੇ ਹਨ। ਮਾਨਸੂਨ ਦੇ ਆਉਣ ਨਾਲ ਅਗਲੇ ਕੁਝ ਦਿਨਾਂ ਤੱਕ ਪੰਜਾਬ ਵਿੱਚ ਮੌਸਮ ਸੁਹਾਵਣਾ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ।



error: Content is protected !!