BREAKING NEWS
Search

ਪੇਟ ਚ ਹੋ ਰਿਹਾ ਸੀ 11 ਸਾਲ ਤੋਂ ਦਰਦ ਜਦੋਂ ਕਰਾਈ MRI , ਡਾਕਟਰਾਂ ਦੇ ਵੀ ਉੱਡ ਗਏ ਹੋਸ਼ ਰਿਪੋਰਟ ਦੇਖ

ਆਈ ਤਾਜਾ ਵੱਡੀ ਖਬਰ

ਦੁਨੀਆਂ ਵਿੱਚ ਬਹੁਤ ਸਾਰੇ ਅਜਿਹੇ ਅਜੀਬੋ-ਗਰੀਬ ਮਾਮਲੇ ਸਾਹਮਣੇ ਆ ਜਾਂਦੇ ਹਨ ਜਿਨ੍ਹਾਂ ਤੇ ਵਿਸ਼ਵਾਸ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਬਹੁਤ ਸਾਰੇ ਲੋਕ ਜਿੱਥੇ ਕਈ ਗੰਭੀਰ ਬਿਮਾਰੀਆਂ ਦੇ ਸ਼ਿਕਾਰ ਹੁੰਦੇ ਹਨ ਉਥੇ ਹੀ ਲੋਕਾਂ ਨੂੰ ਕਈ ਵਾਰ ਅਜਿਹੀਆਂ ਕਈ ਬੀਮਾਰੀਆਂ ਦਾ ਸ਼ਿਕਾਰ ਹੋਣਾ ਪੈ ਜਾਂਦਾ ਹੈ ਜਿਸ ਬਾਰੇ ਉਨ੍ਹਾਂ ਨੂੰ ਪਤਾ ਵੀ ਨਹੀਂ ਲਗਦਾ। ਕਰੋਨਾ ਕਾਰਨ ਜਿੱਥੇ ਬਹੁਤ ਸਾਰੀ ਦੁਨੀਆਂ ਪ੍ਰਭਾਵਿਤ ਹੋਈ ਹੈ। ਉਥੇ ਹੀ ਡਾਕਟਰ ਦੀ ਅਣਗਹਿਲੀ ਦੇ ਚਲਦਿਆਂ ਹੋਇਆਂ ਵੀ ਬਹੁਤ ਸਾਰੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਪੇਸ਼ ਆਉਂਦੀਆਂ ਹਨ ਜਿਸ ਨਾਲ ਕਈ ਲੋਕਾਂ ਦੀ ਜਾਨ ਤੇ ਬਣ ਆਉਂਦੀ ਹੈ। ਡਾਕਟਰ ਦੀ ਅਣਗਹਿਲੀ ਦੇ ਬਹੁਤ ਸਾਰੇ ਮਾਮਲੇ ਅਕਸਰ ਹੀ ਸਾਹਮਣੇ ਆਉਂਦੇ ਰਹਿੰਦੇ ਹਨ।

ਹੁਣ ਪੇਟ ਵਿਚ ਦਰਦ ਹੋਣ ਤੇ ਜਿਥੇ ਐਮ ਆਰ ਆਈ ਕਰਵਾਈ ਗਈ ਹੈ ਉੱਥੇ ਹੀ ਡਾਕਟਰਾਂ ਦੇ ਹੋਸ਼ ਉੱਡ ਗਏ ਹਨ ਜੋ ਕਿ 11 ਸਾਲ ਤੋਂ ਦਰਦ ਹੋ ਰਹੀ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਕੋਲੰਬੀਆ ਤੋਂ ਸਾਹਮਣੇ ਆਇਆ ਹੈ। ਜਿਥੇ ਬੀਤੇ ਗਿਆਰਾਂ ਸਾਲਾਂ ਤੋਂ ਇਕ ਔਰਤ ਗੰਭੀਰ ਦਰਦ ਦੀ ਸਮੱਸਿਆ ਤੋਂ ਪ੍ਰੇਸ਼ਾਨ ਸੀ। ਦੱਸ ਦਈਏ ਕਿ ਏਡਰਲਿੰਡਾ ਫੋਰੀਓ 39 ਸਾਲਾਂ ਨੂੰ ਪਿਛਲੇ 11 ਸਾਲਾਂ ਤੋਂ ਪੇਟ ਦੇ ਦਰਦ ਦੀ ਸਮੱਸਿਆ ਸੀ।

ਡਾਕਟਰਾਂ ਦੀ ਸਲਾਹ ਦੇ ਮੁਤਾਬਕ ਜਦੋਂ ਉਸ ਔਰਤ ਨੂੰ ਜਦੋਂ ਐਮ ਆਰ ਆਈ ਕਰਵਾਉਣ ਵਾਸਤੇ ਆਖਿਆ ਗਿਆ ਤਾਂ ਉਸ ਔਰਤ ਦੀ MRI ਵੇਖ ਕੇ ਡਾਕਟਰ ਵੀ ਹੈਰਾਨ ਰਹਿ ਗਏ ਸਨ , ਕਿਉਂਕਿ ਉਸ ਔਰਤ ਦੇ ਪੇਟ ਵਿੱਚ ਸੂਈ ਅਤੇ ਧਾਗਾ ਦਿਖਾਈ ਦਿੱਤਾ ਗਿਆ ਸੀ। ਇਹ ਔਰਤ ਜਿਥੇ ਪਿਛਲੇ 11 ਸਾਲਾਂ ਤੋਂ ਪੇਟ ਦੀ ਦਰਦ ਮਹਿਸੂਸ ਕਰ ਰਹੀ ਸੀ ਜੋ ਕਿ ਕਦੇ ਘੱਟ ਜਾਂਦੀ ਸੀ ਅਤੇ ਕਦੇ ਵਧ ਜਾਂਦੀ ਸੀ। ਉਥੇ ਹੀ ਉਸ ਔਰਤ ਨੇ ਦੱਸਿਆ ਕਿ ਸੂਈ ਅਤੇ ਧਾਗਾ ਡਾਕਟਰਾ ਦੀ ਅਣਗਹਿਲੀ ਦੇ ਚਲਦਿਆਂ ਹੋਇਆਂ ਉਸ ਦੇ ਪੇਟ ਵਿੱਚ ਰਹਿ ਗਿਆ ਸੀ,ਜਦੋਂ ਕਿ 11 ਸਾਲ ਪਹਿਲਾਂ ਉਸ ਦਾ ਫੈਲੋਪੀਅਨ ਟਿਊਬ ਦਾ ਅਪਰੇਸ਼ਨ ਕੀਤਾ ਗਿਆ ਸੀ।

ਜਿਸ ਦੇ ਚਲਦਿਆਂ ਹੋਇਆਂ ਉਸ ਨੂੰ ਇਸ ਗੰਭੀਰ ਦਰਦ ਦੀ ਸਮੱਸਿਆ ਨਾਲ ਪਿਛਲੇ 11 ਸਾਲਾਂ ਤੋਂ ਜੂਝਣਾ ਪੈ ਰਿਹਾ ਹੈ। ਡਾਕਟਰ ਵੱਲੋਂ ਜਿੱਥੇ ਉਸਦਾ ਅਪਰੇਸ਼ਨ ਕਰਕੇ ਸੂਈ ਅਤੇ ਧਾਗੇ ਨੂੰ ਬਾਹਰ ਕੱਢਿਆ ਗਿਆ, ਜਿਸ ਸਦਕਾ ਉਸ ਨੂੰ ਇਸ ਦਰਦ ਤੋਂ ਛੁਟਕਾਰਾ ਮਿਲਿਆ ਹੈ।



error: Content is protected !!