BREAKING NEWS
Search

ਦਾੜ੍ਹੀ ਖੁੱਲ੍ਹੀ ਕਰ ਕੇ,ਹੱਥ ਜੋੜ ਕੇ, ਖਿਮਾ ਯਾਚਨਾ ਲਈ ਸ੍ਰੀ ਦਰਬਾਰ ਸਾਹਿਬ ਪੁੱਜੇ ਸੁਖਬੀਰ ਬਾਦਲ..(Video)

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਸੱਤਾ ਵੇਲੇ ਹੋਈਆਂ ਭੁੱਲਾਂ ਲਈ ਖਿਮਾ ਯਾਜਨਾ ਲਈ ਅਕਾਲੀ ਦੇ ਪ੍ਰਧਾਨ ਸੁਖਬੀਰ ਬਾਦਲ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਪੁੱਜ ਚੁੱਕੇ ਹਨ। ਉਨ੍ਹਾਂ ਦੀ ਦਾੜ੍ਹੀ ਖੁੱਲੀ ਹੋਈ ਸੀ ਤੇ ਉਨ੍ਹਾਂ ਨੇ ਦੋਵੇਂ ਹੱਥ ਜੋੜ ਕੇ ਮੀਡੀਆ ਨੂੰ ਕੁੱਝ ਵੀ ਬੋਲਣ ਤੋਂ ਇਨਕਾਰ ਕੀਤਾ। ਉਨ੍ਹਾਂ ਨਾਲ ਸਾਬਕਾ ਕੈਬਿਨੇਟ ਮੰਤਰੀ ਬਿਕਰਮ ਸਿੰਘ ਮਜੀਠੀਆ ਵੀ ਸਨ। ਇਸਤੋਂ ਇਲਾਵਾ ਅਕਾਲੀ ਦਲ ਦੇ ਆਗੂ ਵੀ ਨਾਲ ਮੌਜੂਦ ਸਨ। ਕੁੱਝ ਹੀ ਦੇਰੀ  ਬਾਅਦ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪਹੁੰਚੇ।

ਭੁੱਲ ਬਖਸ਼ਾਉਣ ਦੇ ਇਸ ਮੰਤਵ ਲਈ ਅਕਾਲੀ ਦਲ ਕੋਰ ਕਮੇਟੀ, ਵਰਕਿੰਗ ਕਮੇਟੀ, ਵਿਧਾਇਕ, ਹਲਕਾ ਇੰਚਾਰਜ਼, ਜ਼ਿਲ੍ਹਾ ਤੇ ਸਰਕਲ ਪ੍ਰਧਾਨ ਅਕਾਲ ਤਖਤ ਸਾਹਿਬ  ‘ਤੇ ਪੇਸ਼ ਹੋਣਗੇ। ਕੋਰ ਕਮੇਟੀ ਦੀ ਬੈਠਕ ਦੌਰਾਨ ਆਪਣੇ ਮੁਆਫੀ ਪ੍ਰੋਗਰਾਮ ਨੂੰ ਪੂਰੀ ਤਰਾਂ ਗੁਪਤ ਰੱਖਣ ਦਾ ਫੈਸਲਾ ਕੀਤਾ ਗਿਆ ਸੀ ਇਸੇ ਤਹਿਤ ਪਾਰਟੀ ਦਫਤਰ ਵੱਲੋਂ ਜਾਰੀ ਕੀਤੇ ਮਤਿਆਂ ਚ ਇਸ ਦਾ ਜ਼ਿਕਰ ਨਹੀਂ ਕੀਤਾ ਗਿਆ ਸੀ ਪਰ ਪਾਰਟੀ ਦੇ ਖਾਸਮ ਖਾਸ ਸੂਤਰਾਂ ਤੋਂ ਇਹ ਜਾਣਕਾਰੀ ਨਿਉਜ਼-18 ਤੱਕ ਜੂਰਰ ਪੁੱਜ ਗਈ। ਪਾਰਟੀ ਸੂਤਰਾਂ ਮੁਤਾਬਕ  ਪਾਰਟੀ ਆਗੂਆਂ ਦਾ ਇਹ ਵਿਚਾਰ ਸੀ ਕਿ ਅਕਾਲੀ ਦਲ ਦੇ 10ਸਾਲਾਂ ਦੀ ਸਰਕਾਰ ਦੌਰਾਨ ਕਈ ਅਜਿਹੇ ਕਮ ਹੋਏ ਜਿੰਨਾਂ ਕਾਰਨ ਸੂਬੇ ਦੇ ਲੋਕ ਅਤੇ ਸਿੱਖ ਭਾਈਚਾਰਾਂ ਪਾਰਟੀ ਤੋਂ ਕਾਫ਼ੀ ਨਾਰਾਜ਼ ਅਤੇ ਨਿਰਾਸ਼ ਹਨ।

ਖਾਸ ਕਰ ਅਕਾਲੀ ਦਲ ਦੇ ਕਾਰਜ਼ਕਾਲ ਦੌਰਾਨ ਹੋਈਆਂ ਬੇਅਦਬੀਆਂ, ਬੇਅਦਬੀਆਂ ਦੇ ਦੋਸ਼ੀਆਂ ਦੇ ਤਾਰ ਡੇਰਾ ਸਿਰਸਾ ਨਾਲ ਜੁੜਨ ਤੇ ਡੇਰਾ ਮੁਖੀ ਨੂੰ ਮਿਲੀ ਮੁਆਫੀ ਕਾਰਨ ਅਕਾਲੀ ਦਲ ਦੇ ਅਕਸ਼ ਨੂੰ ਢੱਹ ਲੱਗੀ ਹੋਈ ਹੈ ਤੇ ਪਾਰਟੀ ਦੇ ਸਿੱਖ ਵੋਟਬੈਂਕ ਨੂੰ ਵੱਡਾ ਖੋਰਾਂ ਲੱਗਿਆ ਹੈ ਜਿਸ ਨੂੰ ਸਮੇਟਣ ਲਈ ਹੀ ਭੁੱਲਾਂ ਬਖਸ਼ਾਉਣ ਦਾ ਫੈਸਲਾ ਲਿਆ ਗਿਆ ਹੈ। ਇਸਦੇ ਨਾਲ ਹੀ ਸ੍ਰੀ ਅਖੰਡ ਪਾਠ ਆਰੰਭ ਕਰਵਾਏ ਜਾਣਗੇ।



error: Content is protected !!