BREAKING NEWS
Search

ਬੁਲਟ ਵਾਲਿਆਂ ਅਤੇ ਪੁਲਸ ਵਾਲਿਆਂ ਚ ਪਿਆ ਪੰਗਾ – ਦੇਖਕੇ ਦੱਸੋ ਕੌਣ ਝੂਠਾ ਹੈ (ਵੀਡੀਓ )

ਪੁਲਿਸ ਦਾ ਕੰਮ ਜਨਤਾ ਦੀ ਸੇਵਾ ਕਰਨਾ ਹੈ ਨਾ ਕਿ ਬਿਨਾਂ ਕਾਰਨ ਜਨਤਾ ਨੂੰ ਪਰੇਸ਼ਾਨ ਕਰਨਾ। ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਹੈ। ਇਹ ਵੀਡੀਓ ਚੰਡੀਗੜ੍ਹ ਦੀ ਹੈ। ਇਸ ਵੀਡੀਓ ਵਿੱਚ ਦੋ ਪੁਲੀਸ ਮੁਲਾਜ਼ਮ ਜਬਰਦਸਤੀ ਮੋਟਰਸਾਈਕਲ ਸਵਾਰ ਦਾ ਚਲਾਨ ਕੱਟ ਰਹੇ ਹਨ। ਮੋਟਰਸਾਈਕਲ ਵਾਲੇ ਨੌਜਵਾਨ ਬੁਲੇਟ ਮੋਟਰਸਾਈਕਲ ਤੇ ਸਵਾਰ ਸਨ। ਉਨ੍ਹਾਂ ਨੂੰ ਚੰਡੀਗੜ੍ਹ ਪੁਲਿਸ ਨੇ ਰੋਕ ਕੇ ਇੰਸ਼ੋਰੈਂਸ ਅਤੇ ਆਰਸੀ ਦੀ ਮੰਗ ਕੀਤੀ।

ਮੋਟਰਸਾਈਕਲ ਸਵਾਰਾਂ ਨੇ ਆਰਸੀ ਅਤੇ ਇੰਸ਼ੋਰੈਂਸ ਪੇਸ਼ ਕਰ ਦਿੱਤੀ ਪਰ ਪੁਲਿਸ ਵਾਲਿਆਂ ਨੇ ਫਿਰ ਵੀ ਇਨ੍ਹਾਂ ਦਾ ਆਰਸੀ ਅਤੇ ਇੰਸ਼ੋਰੈਂਸ ਦਾ ਚਲਾਨ ਕੱਟ ਦਿੱਤਾ। ਬੁਲੇਟ ਮੋਟਰਸਾਈਕਲ ਵਾਲੇ ਨੌਜਵਾਨ ਇਨ੍ਹਾਂ ਦੀ ਵੀਡੀਓ ਬਣਾ ਕੇ ਜਨਤਾ ਨੂੰ ਦਿਖਾ ਰਹੇ ਹਨ। ਪਰ ਪੁਲਿਸ ਵਾਲੇ ਫਿਰ ਵੀ ਆਪਣੀ ਗੱਲ ਤੇ ਅੜੇ ਹੋਏ ਹਨ। ਪੁਲੀਸ ਵਾਲਾ ਕਹਿ ਰਿਹਾ ਹੈ ਕਿ ਹੁਣ ਤਾਂ ਮੈਂ ਲਿਖ ਦਿੱਤਾ ਹੈ।

ਉਹ ਸਾਹਮਣੇ ਪਈ ਆਰਸੀ ਅਤੇ ਇੰਸ਼ੋਰੈਂਸ ਨੂੰ ਨਜ਼ਰਅੰਦਾਜ਼ ਕਰਕੇ ਚਲਾਨ ਕੱਟ ਰਿਹਾ ਹੈ। ਪੁਲਿਸ ਮੁਲਾਜ਼ਮ ਆਪਣੀ ਡਿਊਟੀ ਕਰ ਰਿਹਾ ਹੈ। ਵੀਡੀਓ ਬਣਾਉਣ ਵਾਲਾ ਲੜਕਾ ਦੂਸਰੇ ਪੁਲਿਸ ਮੁਲਾਜ਼ਮ ਕੋਲੋਂ ਚਲਾਨ ਕੱਟਣ ਦਾ ਕਾਰਨ ਪੁੱਛਦਾ ਹੈ ਤਾਂ ਉਹ ਬੁਲੇਟ ਦਾ ਸਲੰਸਰ ਅਤੇ ਹੈਲਮੇਟ ਹੋਣ ਦੀ ਗੱਲ ਵੀ ਵੀਡੀਓ ਵਿੱਚ ਕਰਨ ਨੂੰ ਕਹਿੰਦਾ ਹੈ। ਬੁਲੇਟ ਮੋਟਰਸਾਈਕਲ ਵਾਲੇ ਨੌਜਵਾਨ ਆਪਣੇ ਹੱਕਾਂ ਬਾਰੇ ਪੁਲੀਸ ਮੁਲਾਜ਼ਮ ਨਾਲ ਬਹਿਸ ਕਰਦੇ ਰਹੇ ਅਤੇ ਪੁਲੀਸ ਵਾਲੇ ਆਪਣੀ ਡਿਊਟੀ ਕਰਦੇ ਰਹੇ। ਅਖੀਰ ਵਿੱਚ ਚਲਾਨ ਕਰਨ ਵਾਲੇ ਪੁਲਿਸ ਮੁਲਾਜ਼ਮ ਦਾ ਰਵੱਈਆ ਲੜਕੇ ਪ੍ਰਤੀ ਗਲਤ ਹੋ ਜਾਂਦਾ ਹੈ ਅਤੇ ਉਹ ਉਸ ਨਾਲ ਬੁਰੇ ਤਰੀਕੇ ਨਾਲ ਵਿਹਾਰ ਕਰਦਾ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ



error: Content is protected !!