ਪੁ*ਲਿਸ ਦੁਆਰਾ ਕਾਨੂੰਨਾਂ ਨੂੰ ਛਿੱਕੇ ਤੇ ਟੰਗ ਕੇ ਕਿਵੇਂ ਹਵਾਲਾਤੀ ਪੁ*ਲਿਸ ਵਾਲਿਆਂ ਨੂੰ ਵਿਸ਼ੇਸ਼ ਛੋਟ ਦਿੱਤੀ ਜਾਂਦੀ ਹੈ। ਇਸ ਦਾ ਉਦੋਂ ਪਰਦਾਫਾਸ਼ ਹੋ ਗਿਆ। ਜਦੋਂ ਸਬ ਇੰਸ*ਪੈਕਟਰ ਸੰਤੋਖ ਸਿੰਘ ਦੀ ਆਪਣੇ ਘਰ ਪਹੁੰਚਣ ਤੇ ਉਸ ਦੇ ਵਿਰੋਧੀਆਂ ਨੇ ਵੀਡੀਓ ਬਣਾ ਲਈ।
ਇੱਥੇ ਦੱਸਣਾ ਬਣਦਾ ਹੈ ਕਿ ਸਬ ਇੰਸ*ਪੈਕਟਰ ਸੰਤੋਖ ਸਿੰਘ ਇੱਕ ਪੁ*ਲਿਸ ਮੁਲਾਜ਼ਮ ਕਰਮਜੀਤ ਸਿੰਘ ਦੇ ਝੂਠੇ ਪੁ*ਲੀਸ ਮੁਕਾ*ਬਲੇ ਵਿੱਚ ਕ*ਤਲ ਕਰਨ ਦੇ ਦੋਸ਼ ਵਿੱਚ ਰੋਪੜ ਜੇ*ਲ੍ਹ ਵਿੱਚ ਹਵਾਲਾਤੀ ਦੇ ਤੌਰ ਤੇ ਬੰਦ ਹੈ। ਕੁੱਝ ਦਿਨ ਪਹਿਲਾਂ ਜੇ*ਲ੍ਹ ਡਾਕਟਰ ਦੁਆਰਾ ਕੁੱਝ ਹਵਾਲਾਤੀਆਂ ਨੂੰ ਇਲਾਜ ਕਰਵਾਉਣ ਲਈ ਜੇ*ਲ੍ਹ ਤੋਂ ਬਾਹਰ ਭੇਜਿਆ ਗਿਆ ਸੀ। ਜਦੋਂ 18 ਜੂਨ ਨੂੰ ਪੁਲਿ*ਸ ਮੁਲਾਜ਼ਮ ਹਵਾਲਾਤੀ ਸੰਤੋਖ ਸਿੰਘ ਨੂੰ ਇਲਾਜ ਲਈ ਲੈ ਕੇ ਆਏ ਤਾਂ ਬਿਨਾਂ ਕਾ*ਨੂੰਨ ਦੀ ਪ੍ਰਵਾਹ ਕੀਤਿਆਂ ਉਹ ਸੰਤੋਖ ਸਿੰਘ ਨੂੰ ਇੱਕ ਸਬ ਇੰਸਪੈਕਟਰ ਦੀ ਗੱਡੀ ਰਾਹੀਂ ਉਸ ਦੇ ਘਰ 7 ਫੇਸ ਮੋਹਾਲੀ ਲੈ ਕੇ ਆਏ।
ਜਿੱਥੇ ਕਰਮਜੀਤ ਸਿੰਘ ਦੇ ਸੰਬੰਧੀਆਂ ਨੇ ਉਸ ਦੀ ਆਪਣੇ ਪੋਤੇ ਨਾਲ ਵੀਡੀਓ ਬਣਾ ਲਈ। ਮ੍ਰਿ*ਤਕ ਦੇ ਜੀਜੇ ਨੇ ਪੱਤਰਕਾਰਾਂ ਨੂੰ ਦੱਸਿਆ ਹੈ ਕਿ ਪੁ*ਲੀਸ ਵਾਲੇ ਹਵਾਲਾਤੀ ਸੰਤੋਖ ਸਿੰਘ ਨੂੰ 7 ਫੇਸ ਮੁਹਾਲੀ ਵਿਖੇ ਉਸ ਦੀ ਕੋਠੀ ਵਿੱਚ ਲੈ ਕੇ ਆਏ।
ਜੋ ਕਿ ਕਾ*ਨੂੰਨ ਦੀ ਸ਼ਰੇਆਮ ਉਲੰਘਣਾ ਹੈ। ਉਨ੍ਹਾਂ ਨੇ ਇਸ ਦੀ ਸ਼ਿਕਾਇਤ ਮੁੱਖ ਮੰਤਰੀ ਪੰਜਾਬ ਸੁਪਰਡੈਂਟ ਜੇਲ੍ਹ ਡੀਜੀਪੀ ਜੇ*ਲ੍ਹਾਂ ਅਤੇ ਡੀਜੀਪੀ ਪੰਜਾਬ ਨੂੰ ਕੀਤੀ ਹੈ। ਉਨ੍ਹਾਂ ਨੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਰੋਪੜ ਦੇ ਜੇ*ਲ੍ਹ ਸੁਪਰੀਡੈਂਟ ਦੁਆਰਾ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਗਈ ਕਿ ਉਨ੍ਹਾਂ ਦੇ ਧਿਆਨ ਵਿੱਚ ਵੀ ਇਹ ਗੱਲ ਆਈ ਹੈ ਕਿ ਜਦੋਂ ਮੁਲਜ਼ਮਾਂ ਨੂੰ ਇਲਾਜ ਲਈ ਜੇ*ਲ੍ਹ ਤੋਂ ਬਾਹਰ ਭੇਜਿਆ ਗਿਆ ਸੀ ਤਾਂ ਇਕ ਵਿਅਕਤੀ ਆਪਣੇ ਘਰ ਗਿਆ ਹੈ। ਉਨ੍ਹਾਂ ਨੇ ਇਸਦੀ ਸ਼ਿਕਾਇਤ ਮਾਣਯੋਗ ਐਸਐਸਪੀ ਨੂੰ ਕਰਦੇ ਹੋਏ ਇਸ ਦੀ ਜਾਂਚ ਕਰਨ ਅਤੇ ਜਾਂਚ ਉਪਰੰਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਤਾਜਾ ਜਾਣਕਾਰੀ