ਆਈ ਤਾਜਾ ਵੱਡੀ ਖਬਰ

ਪਤੀ ਪਤਨੀ ਦਾ ਰਿਸ਼ਤਾ ਸਭ ਤੋਂ ਅਨਮੋਲ ਰਿਸ਼ਤਾ ਮਣਿਆ ਜਾਦਾ ਹੈ । ਇਸ ਰਿਸ਼ਤੇ ਚ ਕੁਝ ਜਿਥੇ ਪਿਆਰ ਹੁੰਦਾ ਹੈ ਉਥੇ ਇਸ ਵਿਚ ਤਕਰਾਰ ਵੀ ਬਹੁਤ ਹੀ ਮਹੱਤਵਪੂਰਨ ਮੰਨੀ ਜਾਂਦੀ ਹੈ, ਕਿਉਂਕਿ ਇਹ ਤਕਰਾਰ ਇਸ ਰਿਸ਼ਤੇ ਨੂੰ ਹੋਰ ਜ਼ਿਆਦਾ ਮਜ਼ਬੂਤੀ ਦਿੰਦੀ ਹੈ ਅਕਸਰ ਹੀ ਘਰਾਂ ਵਿੱਚ ਵੇਖਣ ਨੂੰ ਮਿਲਦਾ ਹੈ ਕਿ ਕਈ ਵਾਰ ਪਤੀ ਪਤਨੀ ਦੀ ਆਪਸ ਵਿੱਚ ਝਗੜੇ ਹੁੰਦੇ ਹਨ ਪਰ ਬਾਅਦ ਵਿੱਚ ਸਭ ਆਮ ਹੋ ਜਾਂਦਾ ਹੈ । ਪਰ ਪੰਜਾਬ ਦੀ ਇਕ ਥਾਂ ਤੇ ਘਰਵਾਲੀ ਨਾਲ ਝਗੜੇ ਤੋਂ ਬਾਅਦ ਪਤੀ ਵਲੋਂ ਕੁਝ ਅਜਿਹਾ ਕੀਤਾ ਗਿਆ ਜਿਸ ਦੇ ਚੱਲਦਿਆਂ ਪਤਨੀ ਦੀ ਮੌਤ ਹੋ ਗਈ । ਮਾਮਲਾ ਪੰਜਾਬ ਤੇ ਜ਼ਿਲਾ ਪਟਿਆਲਾ ਤੋਂ ਸਾਹਮਣੇ ਆਇਆ ਜਿਥੇ ਪਤਨੀ ਨਾਲ ਇਕ ਪਤੀ ਦੇ ਵਲੋਂ ਝਗੜਾ ਕਰਨ ਤੋਂ ਭਾਰਤ ਆਪਣੀ ਕਾਰ ਦੀ ਦਰੱਖਤ ਨਾਲ ਟੱਕਰ ਮਾਰ ਦਿੱਤੀ ਗਈ ।

ਜਿਸ ਜਬਰਦਸਤ ਟੱਕਰ ਦੇ ਵਿੱਚ ਇਕ ਲੜਕੀ ਦੀ ਮੌਤ ਹੋ ਗਈ ਜਿਸ ਦੀ ਜਾਣਕਾਰੀ ਜਦੋਂ ਮ੍ਰਿਤਕ ਲੜਕੀ ਦੇ ਪੇਕੇ ਪਰਿਵਾਰ ਨੂੰ ਮਿਲੀ ਤਾਂ ਉਨ੍ਹਾਂ ਨੇ ਮੌਕੇ ਤੇ ਪਹੁੰਚ ਕੇ ਘਟਨਾ ਵਾਲੀ ਥਾਂ ਤੇ ਲੜਕੀ ਦੀ ਲਾਸ਼ ਨੂੰ ਕਾਰ ਵਿੱਚੋਂ ਬਾਹਰ ਕੱਢਿਆ । ਜਦ ਕਿ ਇਸ ਲੜਕੀ ਦਾ ਪਤੀ ਪਹਿਲਾਂ ਹੀ ਕਾਰ ਵਿੱਚੋਂ ਬਾਹਰ ਨਿਕਲ ਚੁੱਕਿਆ ਸੀ ਤੇ ਲੜਕੀ ਦੇ ਪੇਕੇ ਪਰਿਵਾਰ ਵੱਲੋਂ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ। ਪੁਲੀਸ ਨੇ ਮੌਕੇ ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਤੇ ਪੀੜਤ ਲੜਕੀ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਵਿੱਚ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਤੇ ਪੁਲੀਸ ਨੇ ਹੁਣ ਲੜਕੀ ਦੇ ਪੇਕੇ ਪਰਿਵਾਰ ਵਲੋਂ ਲਗਾਏ ਜਾ ਰਹੇ ਦੋਸ਼ਾਂ ਦੇ ਆਧਾਰ ਤੇ ਜਤੇਂਦਰ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

ਮ੍ਰਿਤਕ ਲੜਕੀ ਦੇ ਪਰਿਵਾਰਕ ਮੈਂਬਰਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਮ੍ਰਿਤਕ ਲੜਕੀ ਦਾ ਵਿਆਹ ਸਾਲ 2018 ਵਿਚ ਉਕਤ ਵਿਅਕਤੀ ਨਾਲ ਹੋਇਆ ਸੀ। ਵਿਆਹ ਦੇ ਦੋ ਸਾਲਾਂ ਬਾਅਦ ਉਨ੍ਹਾਂ ਦੇ ਘਰ ਦੇ ਵਿੱਚ ਇੱਕ ਲੜਕੀ ਨੇ ਜਨਮ ਲਿਆ ਤੇ ਉਸ ਦਾ ਪਤੀ ਇਕ ਕੱਪੜਿਆਂ ਦੀ ਦੁਕਾਨ ਤੇ ਕੰਮ ਕਰਦਾ ਸੀ ।

ਵਿਆਹ ਤੋਂ ਬਾਅਦ ਉਕਤ ਵਿਅਕਤੀ ਦੇ ਵੱਲੋਂ ਉਨ੍ਹਾਂ ਨੂੰ ਦਾਜ ਦਹੇਜ ਲਈ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ ਇੰਨਾ ਹੀ ਨਹੀਂ ਸਗੋਂ ਉਨ੍ਹਾਂ ਦੀ ਕੁੱਟਮਾਰ ਵੀ ਕੀਤੀ ਜਾਂਦੀ ਸੀ ਜਿਸ ਦੇ ਚਲਦੇ ਹੁਣ ਪਰਿਵਾਰ ਤੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦੇ ਜਵਾਈ ਤੇ ਵੱਲੋਂ ਹੀ ਉਨ੍ਹਾਂ ਦੀ ਲੜਕੀ ਨੂੰ ਮੌਤ ਦੇ ਘਾਟ ਉਤਾਰਿਆ ਗਿਆ । ਜਿਸ ਦੇ ਚਲਦੇ ਹੁਣ ਪੁਲੀਸ ਵੱਲੋਂ ਇਸ ਮਾਮਲੇ ਤੇ ਕਾਰਵਾਈ ਕੀਤੀ ਜਾ ਰਹੀ ਹੈ ।


ਤਾਜਾ ਜਾਣਕਾਰੀ
ਘਰਵਾਲੀ ਨਾਲ ਝਗੜੇ ਤੋਂ ਬਾਅਦ ਪੰਜਾਬ ਚ ਇਥੇ ਪਤੀ ਨੇ ਕੀਤਾ ਅਜਿਹਾ ਪਤਨੀ ਦੀ ਹੋਈ ਮੌਤ
ByadminMarch 11, 2022Comments Off on ਘਰਵਾਲੀ ਨਾਲ ਝਗੜੇ ਤੋਂ ਬਾਅਦ ਪੰਜਾਬ ਚ ਇਥੇ ਪਤੀ ਨੇ ਕੀਤਾ ਅਜਿਹਾ ਪਤਨੀ ਦੀ ਹੋਈ ਮੌਤ
Previous Postਚੜਦੀ ਜਵਾਨੀ ਚ ਨੌਜਵਾਨ ਨੇ ਇਸ ਕਾਰਨ ਆਪਣੀ ਮਰਜੀ ਨਾਲ ਦਿੱਤੀ ਜਾਨ – ਪ੍ਰੀਵਾਰ ਤੇ ਟੁੱਟਿਆ ਦੁੱਖਾਂ ਦਾ ਪਹਾੜ
Next Postਨਵਜੋਤ ਸਿੱਧੂ ਅਤੇ ਮਜੀਠੀਆ ਨੂੰ ਬੁਰੀ ਤਰਾਂ ਨਾਲ ਹਰਾਉਣ ਵਾਲੀ ਇਹ ਕੁੜੀ ਹੈ ਇਸ ਕਾਰਨ ਮਸ਼ਹੂਰ