ਆਈ ਤਾਜ਼ਾ ਵੱਡੀ ਖਬਰ

ਆਏ ਦਿਨ ਪੰਜਾਬ ਵਿੱਚ ਬਹੁਤ ਸਾਰੀਆਂ ਦੁਖਦਾਈ ਖਬਰਾਂ ਸਾਹਮਣੇ ਆ ਰਹੀਆਂ ਹਨ, ਜਿਸ ਕਾਰਨ ਮਾਪਿਆਂ ਨੂੰ ਹਮੇਸ਼ਾ ਲਈ ਉਹ ਹਾਦਸੇ ਕਦੇ ਵੀ ਨਹੀਂ ਭੁੱਲ ਸਕਦੇ। ਜਿੱਥੇ ਬਹੁਤ ਸਾਰੇ ਲੋਕਾਂ ਵੱਲੋਂ ਆਰਥਿਕ ਮੰਦੀ ਦੇ ਚਲਦਿਆਂ ਹੋਇਆਂ ਆਪਣੀ ਜ਼ਿੰਦਗੀ ਨੂੰ ਖ਼ਤਮ ਕੀਤੇ ਜਾਣ ਦੀਆਂ ਖਬਰਾਂ ਸਾਹਮਣੇ ਆਈਆਂ ਸਨ। ਉੱਥੇ ਹੀ ਆਏ ਦਿਨ ਪ੍ਰਵਾਰਕ ਝਗੜੇ ਇਸ ਹੱਦ ਤੱਕ ਵਧ ਸਕਦੇ ਹਨ ਕਿ ਪਤੀ ਪਤਨੀ ਵੱਲੋਂ ਇਨ੍ਹਾਂ ਪਰਿਵਾਰਕ ਝਗੜਿਆਂ ਦੇ ਚਲਦੇ ਹੋਏ ਕਿਸੇ ਨਾ ਕਿਸੇ ਕਾਰਨ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਜਾਂਦੀ ਹੈ। ਹੁਣ ਇੱਥੇ ਨੌਜਵਾਨ ਵੱਲੋਂ ਘਰਵਾਲੀ ਤੋਂ ਤੰਗ ਆ ਕੇ ਆਪਣੀ ਜਾਨ ਦੇ ਦਿੱਤੀ ਗਈ ਹੈ ਜਿਸ ਬਾਰੇ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਫਿਲੋਰ ਅਧੀਨ ਆਉਣ ਵਾਲੇ ਪਿੰਡ ਜਗਤਪੁਰਾ ਤੋਂ ਸਾਹਮਣੇ ਆਇਆ ਹੈ।

ਜਿੱਥੇ ਇਕ ਵਿਆਹੁਤਾ ਨੌਜਵਾਨ ਵੱਲੋਂ ਆਪਣੀ ਪਤਨੀ ਅਤੇ ਸਹੁਰੇ ਪਰਿਵਾਰ ਵੱਲੋਂ ਤੰਗ ਪ੍ਰੇਸ਼ਾਨ ਕੀਤੇ ਜਾਣ ਦੇ ਚੱਲਦੇ ਹੋਏ ਜ਼ਹਿਰੀਲਾ ਪਦਾਰਥ ਨਿਗਲ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਗਈ ਹੈ। ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਨੌਜਵਾਨ ਜਤਿੰਦਰ ਸਿੰਘ 29 ਸਾਲਾ ਦੇ ਪਿਤਾ ਸੁਖਦੇਵ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਦਾ ਬੇਟਾ ਇਕ ਪ੍ਰਾਈਵੇਟ ਬੈਕ ਵਿੱਚ ਕੰਮ ਕਰਦਾ ਸੀ । ਜਿਸ ਦਾ ਵਿਆਹ 2016 ਵਿੱਚ ਹੋਇਆ ਸੀ। ਉੱਥੇ ਹੀ ਉਸ ਦੀ ਪਤਨੀ ਨਵਜੋਤ ਕੌਰ ਪੁੱਤਰੀ ਬਲਵਿੰਦਰ ਸਿੰਘ ਪੰਜਾਬ ਪੁਲਸ ਦੇ ਰਿਟਾਇਰਡ ਥਾਣੇਦਾਰ ਵੱਲੋਂ ਵਿਆਹ ਤੋਂ ਬਾਅਦ ਆਪਣੀ ਪਤਨੀ ਨਾਲ ਝਗੜਾ ਰਹਿੰਦਾ ਸੀ।

ਜਿਸ ਵਲੋ ਮੰਗ ਕੀਤੀ ਜਾ ਰਹੀ ਸੀ ਕਿ ਉਹ ਲੁਧਿਆਣੇ ਵਿੱਚ ਆਪਣਾ ਘਰ ਵੇਚ ਕੇ ਕਿਧਰੇ ਉਨ੍ਹਾਂ ਨੂੰ ਘਰ ਬਣਾ ਕੇ ਦੇਵੇ। ਇਸ ਝਗੜੇ ਨੂੰ ਖਤਮ ਕਰਨ ਲਈ ਪਰਿਵਾਰ ਵੱਲੋਂ ਜਤਿੰਦਰ ਨੂੰ ਫਿਲੌਰ ਦੇ ਅਧੀਨ ਆਉਣ ਵਾਲੇ ਪਿੰਡ ਜਗਤਪੁਰ ਵਿੱਚ ਨਵਾਂ ਘਰ ਬਣਾ ਦਿੱਤਾ ਗਿਆ। ਜਿੱਥੇ ਉਨ੍ਹਾਂ ਦੇ ਘਰ ਇਕ ਬੇਟੀ ਨੇ ਜਨਮ ਲਿਆ ਪਰ ਉਸ ਤੋਂ ਬਾਅਦ ਵੀ ਨਵਜੋਤ ਕੌਰ ਵੱਲੋਂ ਝਗੜਾ ਲਗਾਤਾਰ ਜਾਰੀ ਰਿਹਾ ਅਤੇ ਇਕ ਪਲਾਟ ਵੀ ਆਪਣੇ ਨਾਂ ਕਰਵਾ ਲਿਆ ਗਿਆ।

ਜੋ ਦੋ ਸਾਲ ਪਹਿਲਾਂ ਪਤੀ ਨਾਲ ਝਗੜਾ ਕਰਕੇ ਆਪਣੀ ਬੇਟੀ ਨੂੰ ਵੀ ਛੱਡ ਕੇ ਆਪਣੇ ਪੇਕੇ ਪਰਿਵਾਰ ਚਲੇ ਗਈ ਅਤੇ ਬੀਤੇ ਦਿਨੀਂ ਤਲਾਕ ਲੈਣ ਲਈ ਕੇਸ ਕਰ ਦਿੱਤਾ ਗਿਆ। ਇਸ ਦਾ ਫੈਸਲਾ ਹੀ ਨਹੀਂ ਹੋਇਆ ਕਿ ਉਸ ਵੱਲੋਂ ਕਿਧਰੇ ਹੋਰ ਵਿਆਹ ਕਰਵਾ ਲਿਆ ਗਿਆ। ਅਤੇ ਉਹ ਚਲਾਕੀ ਨਾਲ ਬੇਟੀ ਵੀ ਜਤਿੰਦਰ ਤੋਂ ਖੋਹ ਕੇ ਲੈ ਗਈ ,ਜਿਸ ਕਾਰਨ ਜਤਿੰਦਰ ਕਾਫੀ ਚੱਲ ਰਿਹਾ ਸੀ। ਉਸ ਵੱਲੋਂ ਇਹ ਕਦਮ ਚੁੱਕ ਲਿਆ ਗਿਆ। ਪੁਲੀਸ ਵੱਲੋਂ ਸੁਸਾਈਡ ਨੋਟ ਦੇ ਅਧਾਰ ਤੇ ਪਤਨੀ ਅਤੇ ਸਹੁਰਿਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।


ਤਾਜਾ ਜਾਣਕਾਰੀ
ਘਰਵਾਲੀ ਦੀ ਇਸ ਗਲ੍ਹ ਤੋਂ ਤੰਗ ਆ ਕੇ ਮੁੰਡੇ ਨੇ ਦੇ ਦਿੱਤੀ ਆਪਣੀ ਜਾਨ – ਤਾਜਾ ਵੱਡੀ ਖਬਰ
ByadminDecember 17, 2021Comments Off on ਘਰਵਾਲੀ ਦੀ ਇਸ ਗਲ੍ਹ ਤੋਂ ਤੰਗ ਆ ਕੇ ਮੁੰਡੇ ਨੇ ਦੇ ਦਿੱਤੀ ਆਪਣੀ ਜਾਨ – ਤਾਜਾ ਵੱਡੀ ਖਬਰ
Previous Postਮਸ਼ਹੂਰ ਬੋਲੀਵੁਡ ਅਦਾਕਾਰਾ ਸ਼ਾਹਰੁਖ ਦੇ ਪੁੱਤਰ ਆਰੀਅਨ ਬਾਰੇ ਹੁਣ ਆ ਗਈ ਅਦਾਲਤ ਚੋ ਇਹ ਵੱਡੀ ਖਬਰ
Next Postਇਸ ਮਸ਼ਹੂਰ ਪੰਜਾਬੀ ਅਦਾਕਾਰਾ ਦੇ ਘਰੇ ਪਰਮਾਤਮਾ ਨੇ ਦਿੱਤੀ ਧੀ ਦੀ ਦਾਤ – ਪ੍ਰਸੰਸਕ ਦੇ ਰਹੇ ਵਧਾਈਆਂ
