ਆਈ ਤਾਜ਼ਾ ਵੱਡੀ ਖਬਰ

ਪੰਜਾਬ ਦੇ ਵੱਖ ਵੱਖ ਖੇਤਰਾਂ ਵਿਚ ਬਹੁਤ ਸਾਰੀਆਂ ਅਜਿਹੀਆਂ ਸ਼ਖ਼ਸੀਅਤਾਂ ਹਨ ਜਿਨ੍ਹਾਂ ਨੇ ਆਪਣਾ ਇੱਕ ਵੱਖਰਾ ਮੁਕਾਮ ਹਾਸਲ ਕੀਤਾ ਹੈ। ਅਜਿਹੀਆਂ ਹਸਤੀਆਂ ਬਹੁਤ ਸਾਰੇ ਹੋਰ ਨੌਜਵਾਨਾਂ ਲਈ ਇੱਕ ਪ੍ਰੇਰਣਾ-ਸਰੋਤ ਬਣ ਜਾਂਦੀਆਂ ਹਨ ਜਿਨ੍ਹਾਂ ਦੀ ਮਿਹਨਤ ਅਤੇ ਹਿੰਮਤ ਨੂੰ ਦੇਖਦੇ ਹੋਏ ਨੌਜਵਾਨਾਂ ਵੱਲੋਂ ਵੀ ਉਸ ਮੁਕਾਮ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾਂਦੀ। ਪੰਜਾਬੀ ਫ਼ਿਲਮ ਜਗਤ ਦੇ ਵਿੱਚ ਵੀ ਬਹੁਤ ਸਾਰੇ ਅਜਿਹੇ ਅਦਾਕਾਰ ਅਤੇ ਅਦਾਕਾਰਾ ਹਨ , ਜਿਨ੍ਹਾਂ ਵੱਲੋਂ ਬਹੁਤ ਸਾਰੀਆਂ ਸਫਲ ਪੰਜਾਬੀ ਫਿਲਮਾਂ ਦਰਸ਼ਕਾਂ ਅਤੇ ਪੰਜਾਬੀ ਸਿਨੇਮਾ ਦੀ ਝੋਲੀ ਪਾਈਆਂ ਗਈਆਂ ਹਨ। ਜਿੱਥੇ ਅਜਿਹੀਆਂ ਸਖਸੀਅਤਾਂ ਆਪਣੇ ਫ਼ਿਲਮੀ ਖੇਤਰ ਨੂੰ ਲੈ ਕੇ ਕਿਸੇ ਨਾ ਕਿਸੇ ਚਰਚਾ ਵਿਚ ਰਹਿੰਦੀਆਂ ਹਨ। ਉਥੇ ਹੀ ਕਈ ਵਾਰ ਉਹ ਆਪਣੀ ਨਿੱਜੀ ਜਿੰਦਗੀ ਦੀਆਂ ਗੱਲਾਂ ਨੂੰ ਲੈ ਕੇ ਵੀ ਚਰਚਾ ਵਿੱਚ ਆ ਜਾਂਦੀਆਂ ਹਨ।

ਜਿਨ੍ਹਾਂ ਵੱਲੋਂ ਆਪਣੀਆਂ ਕੁਝ ਪਰਿਵਾਰਕ ਖੁਸ਼ੀਆਂ ਵੀ ਦਰਸ਼ਕਾਂ ਨਾਲ ਸਾਂਝੀਆਂ ਕੀਤੀਆਂ ਜਾਂਦੀਆਂ ਹਨ। ਹੁਣ ਇਸ ਮਸ਼ਹੂਰ ਪੰਜਾਬੀ ਅਦਾਕਾਰਾ ਤੇ ਘਰ ਪਰਮਾਤਮਾ ਵੱਲੋਂ ਧੀ ਦੀ ਦਾਤ ਦਿੱਤੀ ਗਈ ਹੈ ਜਿੱਥੇ ਪ੍ਰਸੰਸਕਾਂ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਬਹੁਤ ਸਾਰੀਆਂ ਪੰਜਾਬੀ ਫ਼ਿਲਮਾਂ ਵਿਚ ਆਪਣੀ ਅਦਾਕਾਰੀ ਦੇ ਜੌਹਰ ਦਿਖਾਉਣ ਵਾਲੀ ਅਦਾਕਾਰਾ ਜਸਪਿੰਦਰ ਚੀਮਾ ਵੱਲੋਂ ਆਪਣੇ ਘਰ ਆਈ ਨਨ੍ਹੀ ਪਰੀ ਬਾਰੇ ਦੱਸਿਆ ਗਿਆ ਹੈ।

ਉਨ੍ਹਾਂ ਵੱਲੋਂ ਆਪਣੀ ਮਾਂ ਬਣਨ ਦਾ ਅਹਿਸਾਸ ਆਪਣੇ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ ਗਿਆ ਜਿਥੇ ਉਨ੍ਹਾਂ ਵੱਲੋਂ ਇੰਸਟਾਗ੍ਰਾਮ ਅਕਾਊਂਟ ਤੇ ਖੁਸ਼ੀ ਸਾਂਝੀ ਕੀਤੀ ਗਈ ਹੈ। ਜਿੱਥੇ ਉਨ੍ਹਾਂ ਲਿਖਿਆ ਹੈ ਕਿ ਵਾਹਿਗੁਰੂ ਦਾ ਸ਼ੁਕਰ ਹੈ ਜਿੰਨਾ ਇਨ੍ਹਾਂ ਖ਼ੂਬਸੂਰਤ ਗਿਫਟ ਦਿੱਤਾ, ਬੇਬੀ ਗਰਲ ਆਈ ਹੈ। ਦੱਸਣਯੋਗ ਹੈ ਕਿ ਜਸਪਿੰਦਰ ਚੀਮਾ ਦੀਆਂ ਬਹੁਤ ਸਾਰੀਆਂ ਪੰਜਾਬੀ ਫ਼ਿਲਮਾਂ ਆ ਚੁੱਕੀਆਂ ਹਨ ਜਿਸ ਵਿੱਚ ਜਸਪਿੰਦਰ ਵੱਲੋਂ ਧੀ ਪੰਜਾਬ ਦੀ ,ਵੀਰਾ ਨਾਲ ਸਰਦਾਰੀ, ਗੇਲੋ, ਡੌਂਟ ਵੈਰੀ ਯਾਰਾ, ਆਦਿ ਸਿਨੇਮਾਘਰਾਂ ਦਾ ਸ਼ਿੰਗਾਰ ਬਣੀਆਂ ਹਨ।

ਅਤੇ ਇਸ ਅਦਾਕਾਰਾ ਦਾ ਵਿਆਹ ਵੀ ਐਕਟਰ ਗੁਰਜੀਤ ਸਿੰਘ ਨਾਲ ਹੋਇਆ ਹੈ। ਜਿੱਥੇ ਜਸਪਿੰਦਰ ਚੀਮਾ ਅਤੇ ਐਕਟਰ ਗੁਰਜੀਤ ਸਿੰਘ ਨੂੰ ਉਨ੍ਹਾਂ ਦੇ ਘਰ ਧੀ ਆਉਣ ਤੇ ਪ੍ਰਸੰਸਕਾਂ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਗੁਰਜੀਤ ਸਿੰਘ ਜਿੱਥੇ ਕਈ ਐਵਾਰਡਜ਼ ਦੀ ਮੇਜ਼ਬਾਨੀ ਕਰ ਚੁੱਕੇ ਹਨ। ਉੱਥੇ ਹੀ ਉਨ੍ਹਾਂ ਵੱਲੋਂ ਬਤੌਰ ਹੋਸਟ ਕਈ ਟੀਵੀ ਸ਼ੋ ਵੀ ਕੀਤੇ ਗਏ ਹਨ।


ਤਾਜਾ ਜਾਣਕਾਰੀ
ਇਸ ਮਸ਼ਹੂਰ ਪੰਜਾਬੀ ਅਦਾਕਾਰਾ ਦੇ ਘਰੇ ਪਰਮਾਤਮਾ ਨੇ ਦਿੱਤੀ ਧੀ ਦੀ ਦਾਤ – ਪ੍ਰਸੰਸਕ ਦੇ ਰਹੇ ਵਧਾਈਆਂ
ByadminDecember 17, 2021Comments Off on ਇਸ ਮਸ਼ਹੂਰ ਪੰਜਾਬੀ ਅਦਾਕਾਰਾ ਦੇ ਘਰੇ ਪਰਮਾਤਮਾ ਨੇ ਦਿੱਤੀ ਧੀ ਦੀ ਦਾਤ – ਪ੍ਰਸੰਸਕ ਦੇ ਰਹੇ ਵਧਾਈਆਂ
Previous Postਘਰਵਾਲੀ ਦੀ ਇਸ ਗਲ੍ਹ ਤੋਂ ਤੰਗ ਆ ਕੇ ਮੁੰਡੇ ਨੇ ਦੇ ਦਿੱਤੀ ਆਪਣੀ ਜਾਨ – ਤਾਜਾ ਵੱਡੀ ਖਬਰ
Next Postਪੰਜਾਬ ਦੇ ਇਸ ਸਕੂਲ ਚ 15 ਵਿਦਿਆਰਥੀ ਨਿਕਲੇ ਪੌਜੇਟਿਵ – ਮਚੀ ਹਾਹਾਕਾਰ
