BREAKING NEWS
Search

ਕੈਨੇਡਾ ਰਹਿੰਦੇ ਪੰਜਾਬੀਆਂ ਲਈ ਆਈ ਵੱਡੀ ਚੰਗੀ ਖਬਰ, ਚੰਡੀਗੜ੍ਹ ਤੋਂ ਟਰਾਂਟੋ ਅਤੇ ਵੈਨਕੂਵਰ ਲਈ ਸਿਧੀਆਂ ਫਲਾਈਟਾਂ ਹੋਣਗੀਆਂ ਸ਼ੁਰੂ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਦੇ ਬਹੁਤ ਸਾਰੇ ਲੋਕਾਂ ਵੱਲੋਂ ਜਿੱਥੇ ਰੋਜ਼ੀ ਰੋਟੀ ਦੀ ਖਾਤਰ ਵਿਦੇਸ਼ਾਂ ਦਾ ਰੁਖ਼ ਕੀਤਾ ਜਾਂਦਾ ਹੈ। ਜਿਸ ਦੇ ਚਲਦਿਆਂ ਹੋਇਆਂ ਬਹੁਤ ਸਾਰੇ ਪੰਜਾਬੀ ਵਿਦੇਸ਼ਾਂ ਦੀ ਧਰਤੀ ਤੇ ਜਾ ਕੇ ਵਸੇ ਹੋਏ ਹਨ ਜਿਨ੍ਹਾਂ ਵਿੱਚ ਕੈਨੇਡਾ ਵਿਚ ਰਹਿਣ ਵਾਲੇ ਭਾਰਤੀਆਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਹੈ। ਉੱਥੇ ਹੀ ਪੰਜਾਬੀਆਂ ਨੂੰ ਪੰਜਾਬ ਪਰਤਣ ਵਾਸਤੇ ਜਿੱਥੇ ਕੈਨੇਡਾ ਤੋਂ ਭਾਰਤ ਆਉਂਦੇ ਦਿੱਲੀ ਹਵਾਈ ਅੱਡੇ ਤੋਂ ਪੰਜਾਬ ਆਉਣਾ ਪੈਂਦਾ ਹੈ। ਜਿਸ ਕਾਰਨ ਯਾਤਰੀਆਂ ਨੂੰ ਕਾਫੀ ਲੰਮਾ ਪੈਂਡਾ ਤੈਅ ਕਰਨਾ ਪੈਂਦਾ ਹੈ ਜਿਸ ਦੇ ਚਲਦਿਆਂ ਹੋਇਆਂ ਯਾਤਰੀਆਂ ਵੱਲੋਂ ਕਈ ਵਾਰ ਸਰਕਾਰ ਨੂੰ ਅਪੀਲ ਕੀਤੀ ਜਾ ਚੁੱਕੀ ਹੈ ਕੈਨੇਡਾ ਦੇ ਯਾਤਰੀਆਂ ਨੂੰ ਆਉਣ-ਜਾਣ ਵਾਸਤੇ ਉਡਾਣਾਂ ਪੰਜਾਬ ਦੇ ਹਵਾਈ ਅੱਡੇ ਤੇ ਸ਼ੁਰੂ ਕੀਤੀਆਂ ਜਾਣ।

ਹੁਣ ਕੈਨੇਡਾ ਦੇ ਪੰਜਾਬੀਆਂ ਲਈ ਚੰਗੀ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਚੰਡੀਗੜ ਤੋਂ ਟਰਾਂਟੋ ਅਤੇ ਵੈਨਕੂਵਰ ਫਲਾਈਟਾਂ ਸ਼ੁਰੂ ਹੋਣਗੀਆਂ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਚੰਡੀਗੜ੍ਹ ਦੇ ਹਵਾਈ ਅੱਡੇ ਤੋਂ ਕੈਨੇਡਾ ਵਾਸਤੇ ਜਲਦੀ ਹੀ ਸਿੱਧੀਆਂ ਉਡਾਣਾਂ ਸ਼ੁਰੂ ਹੋ ਜਾਣ ਨਾਲ ਕੈਨੇਡਾ ਵਸਣ ਵਾਲੇ ਪੰਜਾਬੀਆਂ ਨੂੰ ਪੰਜਾਬ ਆਉਣ ਜਾਣ ਲਈ ਪੇਸ਼ ਆ ਰਹੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ। ਜਿੱਥੇ ਪਹਿਲਾਂ ਅੰਮ੍ਰਿਤਸਰ ਦੇ ਹਵਾਈ ਅੱਡੇ ਤੇ ਸਿੱਧੀਆਂ ਉਡਾਨਾ ਦੇ ਸ਼ੁਰੂ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਸੀ।

ਉੱਥੇ ਹੀ ਹੁਣ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਵਾਸਤੇ ਕੈਨੇਡਾ ਦੀ ਕੰਪਨੀ ਡਾਗਵਰਕਰਸ ਇੰਟਰਨੈਸ਼ਨਲ ਕੈਪੀਟਲ ਕਾਰਪੋਰੇਸ਼ਨ ਵੱਲੋਂ ਸਿੱਧੀਆ ਚਾਰਟਡ ਉਡਾਣਾਂ ਸ਼ੁਰੂ ਕਰਨ ਦਾ ਪ੍ਰਸਤਾਵ ਰੱਖਿਆ ਗਿਆ ਹੈ। ਜਿਸ ਦੇ ਤਹਿਤ ਕੈਨੇਡਾ ਦੇ ਦੋ ਸ਼ਹਿਰਾਂ ਤੋ ਕੰਪਨੀ ਵੱਲੋਂ ਆਪਣੀਆਂ ਉਡਾਨਾਂ ਨੂੰ ਸ਼ੁਰੂ ਕੀਤਾ ਜਾਵੇਗਾ। ਜਿਸ ਬਾਬਤ ਕੰਪਨੀ ਵੱਲੋਂ ਚੰਡੀਗੜ੍ਹ ਦੇ ਕੌਮਾਂਤਰੀ ਹਵਾਈ ਅੱਡੇ ਨਾਲ ਗੱਲ ਕੀਤੀ ਗਈ ਹੈ। ਇਹ ਉਡਾਨਾਂ ਕੈਨੇਡਾ ਦੇ ਦੋ ਸ਼ਹਿਰਾਂ ਟਰਾਂਟੋ ਅਤੇ ਵੈਨਕੂਵਰ ਤੋਂ ਜਾਰੀ ਹੋਣਗੀਆਂ।

ਇਸ ਫੈਸਲੇ ਨੂੰ ਜਿੱਥੇ ਹਰੀ ਝੰਡੀ ਮਿਲ ਗਈ ਹੈ ,ਉਥੇ ਹੀ 200 ਸੀਟਾਂ ਵਾਲੇ ਜਹਾਜ਼ਾਂ ਦੇ ਨਾਲ ਇਨ੍ਹਾਂ ਉਡਾਣਾਂ ਦੀ ਸ਼ੁਰੂਆਤ ਕੀਤੀ ਜਾਵੇਗੀ,ਜਿੱਥੇ ਸੀਜਨਲ ਫਲਾਈਟਾਂ ਤਿੰਨ ਮਹੀਨੇ ਲਈ ਹੋਣਗੀਆਂ। ਉਸ ਤੋਂ ਬਾਅਦ ਯਾਤਰੀਆਂ ਦੀ ਗਿਣਤੀ ਦੇ ਅਨੁਸਾਰ ਹੀ ਉਡਾਣ ਦੀ ਸਮਰੱਥਾ ਨੂੰ ਵੀ ਵਧਾ ਦਿੱਤਾ ਜਾਵੇਗਾ। ਜਿਸ ਵਾਸਤੇ ਪਹਿਲਾਂ ਯਾਤਰੀਆਂ ਦਾ ਹੁੰਗਾਰਾ ਦੇਖਿਆ ਜਾਵੇਗਾ।



error: Content is protected !!