BREAKING NEWS
Search

ਕਿਸਾਨ ਨੇ ਇਸ ਕਾਰਨ ਕਰਤਾ ਅਜਿਹਾ ਕਾਂਡ ਦੇਖ ਕੰਬੀ ਪਿੰਡ ਵਾਲਿਆਂ ਦੀ ਰੂਹ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਿਸਾਨਾਂ ਦੇ ਵੱਲੋਂ ਬਣਾਈ ਗਈ ਨਵੀਂ ਪਾਰਟੀ ਸੰਯੁਕਤ ਸਮਾਜ ਮੋਰਚਾ ਨੂੰ ਲੈ ਕੇ ਕਾਫੀ ਸਰਗਰਮੀ ਦਿਖਾਈ ਜਾ ਰਹੀ ਹੈ। ਦੂਜੇ ਪਾਸੇ ਮੌਸਮ ਦੀ ਖਰਾਬੀ ਦੇ ਚੱਲਦੇ ਵੀ ਬਹੁਤ ਸਾਰੇ ਕਿਸਾਨਾਂ ਨੂੰ ਫਸਲਾਂ ਖ਼ਰਾਬ ਹੋਈਆ ਹਨ। ਕਈ ਕਿਸਾਨਾਂ ਦੀਆਂ ਬਹੁਤ ਸਾਰੀਆਂ ਫ਼ਸਲਾਂ ਪੈ ਰਹੇ ਮੀਂਹ ਦੇ ਕਾਰਨ ਪੰਜਾਬ ਅਤੇ ਹਰਿਆਣਾ ਵਿੱਚ ਬਰਬਾਦ ਹੋ ਗਈਆਂ ਹਨ । ਉੱਥੇ ਹੀ ਬਹੁਤ ਸਾਰੇ ਕਿਸਾਨ ਕਰਜ਼ੇ ਦੀ ਮਾਰ ਹੇਠਾਂ ਦੱਬੇ ਹੋਏ ਹਨ । ਜਿਸ ਘਰ ਆਪਣੀਆਂ ਜਾਨਾ ਦੇ ਰਹੇ ਹਨ । ਇਸੇ ਵਿਚਕਾਰ ਇੱਕ ਹੋਰ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਕਰਜ਼ੇ ਦੀ ਮਾਰ ਹੇਠਾਂ ਇਕ ਕਿਸਾਨ ਦੇ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਦਿੱਤੀ ਹੈ । ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਕਰਜ਼ੇ ਚ ਫਸੇ ਰੂਪਨਗਰ ਦੇ ਪਿੰਡ ਖੈਰਾਬਾਦ ਤੇ ਕਿਸਾਨ ਦੇ ਵੱਲੋਂ ਅਾਪਣੀ ਜਾਨ ਲੈ ਲਈ ਗਈ ।

ਇਸ ਸਬੰਧੀ ਉਸ ਦੇ ਪਰਿਵਾਰਕ ਮੈਬਰਾਂ ਨੇ ਦੱਸਿਆ ਕੀ ਮ੍ਰਿਤਕ ਸਵਰਨ ਸਿੰਘ ਦੇ ਕੋਲੋਂ ਢਾਈ ਏਕੜ ਜ਼ਮੀਨ ਹੈ ਤੇ ਉਹ ਆਪ ਹੀ ਖੇਤੀਬਾੜੀ ਕਰਦੇ ਸਨ । ਉਨ੍ਹਾਂ ਦੇ ਮ੍ਰਿਤਕ ਸਰਬਜੀਤ ਸਿੰਘ ਦੀ ਕਮਰ ਦਾ ਦੋ ਵਾਰ ਆਪ੍ਰੇਸ਼ਨ ਵੀ ਹੋ ਚੁੱਕਿਆ ਹੈ । ਪਰ ਇਸ ਦੇ ਬਾਵਜੂਦ ਵੀ ਉਨ੍ਹਾਂ ਨੂੰ ਆਰਾਮ ਨਹੀਂ ਮਿਲਿਆ । ਜਿਸ ਦੇ ਚਲਦਿਆਂ ਉਨ੍ਹਾਂ ਦੇ ਵੱਲੋਂ ਬੈਂਕ ਤੋਂ ਕਰਜ਼ਾ ਲਿਆ ਗਿਆ ਕੁਝ ਸਮੇਂ ਬਾਅਦ ਉਨ੍ਹਾਂ ਦੇ ਦੋਵਾਂ ਬੇਟਿਆਂ ਦੀ ਨੌਕਰੀ ਛੁੱਟ ਗਈ ਤੇ ਇਕ ਸਾਲ ਤੋਂ ਵੱਧ ਸਮੇਂ ਬਾਅਦ ਇਕ ਬੇਟਾ ਉਨ੍ਹਾਂ ਦਾ ਠੇਕੇ ਤੇ ਗੱਡੀ ਚਲਾਉਣ ਲੱਗ ਪਿਆ ।

ਪਰ ਉਨ੍ਹਾਂ ਵਿੱਚੋਂ ਇੱਕ ਬੇਟੇ ਨੂੰ ਕੰਮ ਨਾ ਮਿਲਣ ਕਾਰਨ ਘਰ ਦਾ ਖ਼ਰਚਾ ਬਹੁਤ ਮੁਸ਼ਕਲ ਨਾਲ ਚੱਲਦਾ ਸੀ ਤੇ ਉਹ ਬੈਂਕ ਦੀਆਂ ਕਿਸ਼ਤਾਂ ਨਹੀਂ ਮੋੜ ਸਕੇ ਤੇ ਜਦੋਂ ਬੈਂਕ ਵਾਲਿਆਂ ਦਾ ਉਨ੍ਹਾਂ ਨੂੰ ਬਾਰ ਬਾਰ ਫੋਨ ਆ ਰਹੇ ਸਨ ਤੇ ਮੀਂਹ ਕਾਰਨ ਉਨ੍ਹਾਂ ਦੀ ਫਸਲ ਤਬਾਹ ਹੋ ਚੁੱਕੀ ਸੀ । ਜਿਸ ਦੇ ਚੱਲਦੇ ਤੰਗ ਪ੍ਰੇਸ਼ਾਨ ਹੋ ਕੇ ਸਰਵਣ ਸਿੰਘ ਦੇ ਵੱਲੋਂ ਸਲਫ਼ਾਸ ਦੀਆ ਗੋਲੀਆਂ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਿਸ ਦੇ ਚੱਲਦੇ ਉਨ੍ਹਾਂ ਨੂੰ ਨੇੜਲੇ ਸਿਵਲ ਹਸਪਤਾਲ ਰੋਪੜ ਵਿਖੇ ਲਿਜਾਇਆ ਗਿਆ ਜਿੱਥੇ ਉਨ੍ਹਾਂ ਦੀ ਮੌਤ ਹੋ ਗਈ ।

ਜਿਸ ਦੇ ਚਲਦੇ ਪੁਲੀਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਦੇ ਲਈ ਹਸਪਤਾਲ ਭੇਜ ਦਿੱਤਾ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਵੱਲੋਂ ਉਨ੍ਹਾਂ ਦਾ ਸਸਕਾਰ ਕਰ ਦਿੱਤਾ ਗਿਆ । ਫਿਲਹਾਲ ਪੁਲਸ ਵੱਲੋਂ ਹੁਣ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ ।



error: Content is protected !!