BREAKING NEWS
Search

ਕਨੇਡਾ ਚ ਪੰਜਾਬੀਆਂ ਦੇ ਗੜ ਚ ਇਥੇ ਆਇਆ ਵੱਡਾ ਤੂਫ਼ਾਨ ਮਚੀ ਭਾਰੀ ਤਬਾਹੀ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਕੁਦਰਤ ਵੱਲੋਂ ਅਪਣੇ ਹੋਣ ਦਾ ਅਹਿਸਾਸ ਕਰਵਾਇਆ ਜਾਂਦਾ ਹੈ ਇਹਨਾਂ ਕੁਦਰਤੀ ਆਫਤਾਂ ਦੇ ਜ਼ਰੀਏ। ਜਿੱਥੇ ਅੱਜ ਇਨਸਾਨ ਵੱਲੋਂ ਕੁਦਰਤ ਦੀ ਬਣਾਈ ਇਸ ਕੁਦਰਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਉਥੇ ਹੀ ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ ਲਗਾਤਾਰ ਸਾਹਮਣੇ ਆਉਣ ਵਾਲੀਆਂ ਕੁਦਰਤੀ ਆਫ਼ਤਾਂ ਨੇ ਲੋਕਾਂ ਨੂੰ ਪੂਰੀ ਦੁਨੀਆਂ ਵਿੱਚ ਪ੍ਰਭਾਵਤ ਕਰ ਕੇ ਰੱਖ ਦਿੱਤਾ ਹੈ। ਪੂਰੀ ਦੁਨੀਆਂ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੇ ਦੇਸ਼ਾਂ ਵਿੱਚ ਇਹਨਾਂ ਕੁਦਰਤੀ ਆਫਤਾਂ ਦੇ ਕਾਰਨ ਭਾਰੀ ਤਬਾਹੀ ਹੋਈ ਹੈ। ਜਿੱਥੇ ਸਮੁੰਦਰੀ ਚੱਕਰਵਾਤ ਕਾਰਨ, ਹੜ ,ਤੂਫ਼ਾਨ, ਜੰਗਲੀ ਅੱਗ, ਭੂਚਾਲ, ਕਰੋਨਾ ਅਤੇ ਹੋਰ ਕਈ ਭਿਆਨਕ ਕੁਦਰਤੀ ਆਫਤਾਂ ਨੇ ਲੋਕਾਂ ਵਿੱਚ ਹਾਹਾਕਾਰ ਮਚਾ ਦਿੱਤੀ ਹੈ। ਜਿਸ ਕਾਰਨ ਬਹੁਤ ਸਾਰੇ ਲੋਕਾਂ ਨੂੰ ਜਾਨੀ ਅਤੇ ਮਾਲੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ।

ਹੁਣ ਕੈਨੇਡਾ ਵਿਚ ਪੰਜਾਬੀਆਂ ਦੇ ਗੜ੍ਹ ਮੰਨੇ ਜਾਂਦੇ ਟੋਰਾਂਟੋ ਵਿੱਚ ਤੂਫਾਨ ਨੇ ਭਾਰੀ ਤਬਾਹੀ ਮਚਾਈ ਹੈ। ਜਿੱਥੇ ਪਿਛਲੇ ਮਹਿਨੇ ਤੋਂ ਅਮਰੀਕਾ ਅਤੇ ਕੈਨੇਡਾ ਵਿੱਚ ਲੋਕਾਂ ਨੂੰ ਹੀਟ ਵੇਵ ਦਾ ਸਾਹਮਣਾ ਕਰਨਾ ਪਿਆ। ਉੱਥੇ ਹੀ ਹੁਣ ਟੋਰਾਂਟੋ ਦੇ ਉੱਤਰ ਵਿੱਚ ਸ਼ਹਿਰ ਦੇ ਦੱਖਣ ਪੂਰਬੀ ਇਲਾਕੇ ਵਿਚ ਆਏ ਤੂਫ਼ਾਨ ਨੇ ਭਾਰੀ ਤਬਾਹੀ ਮਚਾਈ ਹੈ। ਜਿਸ ਕਾਰਨ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਹੈ। ਇਸ ਤੂਫਾਨ ਕਾਰਨ 25 ਇਮਾਰਤਾਂ ਨੂੰ ਭਾਰੀ ਨੁਕਸਾਨ ਹੋਇਆ ਹੈ। ਜਿਥੇ ਇਸ ਖੇਤਰ ਦੇ ਲੋਕ ਆਪਣੇ ਘਰਾਂ ਦੀਆਂ ਛੱਤਾਂ ਅਤੇ ਕੰਧਾਂ ਤੇ ਟੰਗੀਆਂ ਹੋਈਆਂ ਇਮਾਰਤਾਂ ਅਤੇ ਟੁੱਟੀਆਂ ਹੋਈਆਂ ਇਮਾਰਤਾ ਨੂੰ ਵੇਖ ਕੇ ਦੁਖੀ ਹਨ।

ਉੱਥੇ ਹੀ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਬੇਰੀ ਦੇ ਮੇਅਰ ਜੈਫ਼ ਲੇਹਮਾਨ ਨੇ ਕਿਹਾ ਹੈ ਕਿ ਇਹ ਇਕ ਬਹੁਤ ਮੁਸ਼ਕਿਲ ਭਰਿਆ ਦਿਨ ਹੈ। ਪਰ ਅਸੀਂ ਦੁਬਾਰਾ ਉਸਾਰੀ ਕਰਾਂਗੇ ਅਤੇ ਹਰ ਕੋਈ ਸੁਰੱਖਿਅਤ ਹੈ। ਅਧਿਕਾਰੀਆਂ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਮਾਰਤਾ ਵਿੱਚੋਂ ਪੂਰੀ ਤਰ੍ਹਾਂ ਢਹਿ ਚੁੱਕੀਆਂ ਹਨ।

ਪਰ ਸਭ ਲਈ ਇਹ ਰਾਹਤ ਦੀ ਖਬਰ ਹੈ ਕਿ ਇਸ ਹਾਦਸੇ ਵਿੱਚ ਕਿਸੇ ਦੀ ਮੌਤ ਨਹੀਂ ਹੋਈ ਹੈ। ਵੀਰਵਾਰ ਦੀ ਰਾਤ ਨੂੰ ਵਾਪਰੇ ਇਸ ਹਾਦਸੇ ਵਿਚ 4 ਲੋਕਾਂ ਨੂੰ ਛੱਡ ਕੇ ਘੱਟੋ-ਘੱਟ 4 ਹੋਰ ਲੋਕਾਂ ਨੂੰ ਗੰਭੀਰ ਸੱਟਾਂ ਦਾ ਇਲਾਜ ਮਿਲਿਆ ਹੈ। ਇਸ ਤੂਫ਼ਾਨ ਨੇ ਸਭ ਕੁਝ ਬੁਰੀ ਤਰ੍ਹਾਂ ਪ੍ਰਭਾਵਤ ਕੀਤਾ ਹੈ। ਇਸ ਤੁਫਾਨ ਨਾਲ ਹੋਏ ਨੁਕਸਾਨ ਦੀਆਂ ਬਹੁਤ ਸਾਰੀਆਂ ਵੀਡੀਓ ਵੀ ਸੋਸ਼ਲ ਮੀਡੀਆ ਉਪਰ ਵਾਇਰਲ ਹੋ ਰਹੀਆਂ ਹਨ।



error: Content is protected !!