ਆਈ ਤਾਜ਼ਾ ਵੱਡੀ ਖਬਰ

ਦੇਸ਼ ਵਿਚ ਜਿੱਥੇ ਕਰੋਨਾ ਦਾ ਕਹਿਰ ਵਧਦਾ ਹੀ ਜਾ ਰਿਹਾ ਹੈ ਅਤੇ ਵੱਖ ਵੱਖ ਖੇਤਰਾਂ ਦੀਆਂ ਬਹੁਤ ਸਾਰੀਆਂ ਹਸਤੀਆਂ ਵੀ ਕਰੋਨਾ ਦੀ ਚਪੇਟ ਵਿਚ ਆ ਰਹੀਆਂ ਹਨ। ਬਹੁਤ ਸਾਰੀਆਂ ਹਸਤੀਆਂ ਵੱਲੋਂ ਜਿੱਥੇ ਆਪਣੀ ਹਿੰਮਤ ਅਤੇ ਦਲੇਰੀ ਸਦਕਾ ਇਸ ਕਰੋਨਾ ਉਪਰ ਜਿੱਤ ਹਾਸਲ ਕੀਤੀ ਗਈ ਹੈ। ਉਥੇ ਹੀ ਕੁਝ ਸਖ਼ਸ਼ੀਅਤਾਂ ਕਰੋਨਾ ਦੀ ਚਪੇਟ ਵਿੱਚ ਆਉਣ ਦੇ ਕਾਰਨ ਹਸਪਤਾਲ ਵਿਚ ਜੇਰੇ ਇਲਾਜ ਹਨ ਅਤੇ ਜੋ ਖ਼ਤਰੇ ਤੋਂ ਬਾਹਰ ਦੱਸੀਆ ਜਾ ਰਹੀਆਂ ਹਨ। ਉੱਥੇ ਹੀ ਦੇਸ਼ ਅੰਦਰ ਵਾਪਰਣ ਵਾਲੇ ਸੜਕ ਹਾਦਸਿਆਂ ਦੇ ਵਿਚ ਜਿਥੇ ਆਮ ਲੋਕ ਇਨ੍ਹਾਂ ਘਟਨਾਵਾਂ ਦੇ ਸ਼ਿਕਾਰ ਹੁੰਦੇ ਹਨ । ਉੱਥੇ ਹੀ ਬਹੁਤ ਸਾਰੀਆਂ ਫਿਲਮੀ ਹਸਤੀਆਂ ਵੀ ਅਜਿਹੇ ਸੜਕ ਹਾਦਸਿਆਂ ਦਾ ਸ਼ਿਕਾਰ ਹੋ ਰਹੀਆਂ ਹਨ।

ਜਿਨ੍ਹਾਂ ਬਾਰੇ ਆਏ ਦਿਨ ਕੋਈ ਨਾ ਕੋਈ ਅਜਿਹੀ ਖਬਰ ਸਾਹਮਣੇ ਆ ਜਾਂਦੀ ਹੈ। ਹੁਣ ਇਸ ਮਸ਼ਹੂਰ ਅਦਾਕਾਰ ਦਾ ਐਕਸੀਡੈਂਟ ਹੋ ਗਿਆ ਹੈ ਜਿਸ ਕਾਰਨ ਉਸ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਹੈ ਅਤੇ ਪ੍ਰਸੰਸਕ ਦੁਆਵਾਂ ਕਰ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਫਿਲਮ ਅਭਿਨੇਤਾ ਹਿੰਮਤ ਬਿਰਜੇ ਦਾ ਐਕਸੀਡੈਂਟ ਹੋਣ ਦੀ ਖਬਰ ਸਾਹਮਣੇ ਆਈ ਹੈ। ਇਹ ਹਾਦਸਾ ਪੁਣੇ ਮੁੰਬਈ ਹਾਈਵੇ ਤੇ ਉਸ ਸਮੇਂ ਵਾਪਰਿਆ ਜਦੋਂ ਅਭਿਨੇਤਾ ਹੇਮੰਤ ਬਿਰਜੇ ਆਪਣੀ ਪਤਨੀ ਅਤੇ ਬੇਟੀ ਦੇ ਨਾਲ ਮੰਗਲਵਾਰ ਰਾਤ ਨੂੰ ਪੁਣੇ ਤੋਂ ਮੁੰਬਈ ਜਾ ਰਹੇ ਸਨ।

ਜਿਸ ਸਮੇਂ ਉਨ੍ਹਾਂ ਦੀ ਕਾਰ ਉਰਸ ਦੇ ਟੋਲ ਪਲਾਜ਼ਾ ਦੇ ਨਜ਼ਦੀਕ ਪਹੁੰਚੀ ਤਾਂ ਉਸ ਸਮੇਂ ਹੀ ਡਿਵਾਈਡਰ ਨਾਲ ਟਕਰਾ ਗਈ। ਇਹ ਕਾਰ ਟਕਰਾਉਣ ਤੋਂ ਬਾਅਦ ਜਿਥੇ ਪਲਟ ਗਈ ਉੱਥੇ ਹੀ ਇਸ ਹਾਦਸੇ ਵਿਚ ਕਾਰ ਵਿੱਚ ਸਵਾਰ ਅਭਿਨੇਤਾ ਇਸ ਹਾਦਸੇ ਵਿੱਚ ਜ਼ਖ਼ਮੀ ਹੋਇਆ ਹੈ। ਜਦ ਕਿ ਉਸ ਦੀ ਬੇਟੀ ਵਾਲ-ਵਾਲ ਬਚ ਗਈ ਹੈ ਅਤੇ ਪਤਨੀ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਹਨ। ਜਦ ਕਿ ਉਨ੍ਹਾਂ ਸਭ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ ਹੈ ਜਿੱਥੇ ਹਿੰਮਤ ਬਿਰਜੇ ਨੂੰ ਦਾਖਲ ਕਰਾਇਆ ਗਿਆ ਹੈ।

ਇਸ ਫਿਲਮ ਅਭਿਨੇਤਾ ਵੱਲੋਂ ਬਹੁਤ ਸਾਰੀਆਂ ਸੁਪਰ ਹਿੱਟ ਫਿਲਮਾਂ ਦਿੱਤੀਆਂ ਗਈਆਂ ਹਨ। ਦੱਸਿਆ ਗਿਆ ਹੈ ਕਿ ਇਹ ਹਾਦਸਾ ਰਾਤ ਸਾਢੇ ਅੱਠ ਵਜੇ ਦੇ ਕਰੀਬ ਵਾਪਰਿਆ ਸੀ। ਇਸ ਸਾਰੀ ਘਟਨਾ ਦੀ ਜਾਣਕਾਰੀ ਸ਼ਿਰਗਾਓ ਥਾਣੇ ਦੇ ਪੁਲਸ ਇੰਸਪੈਕਟਰ ਸੱਤਿਆਵਾਨ ਮਾਨੇ ਵੱਲੋਂ ਦਿੱਤੀ ਗਈ ਹੈ।


ਤਾਜਾ ਜਾਣਕਾਰੀ
ਇਸ ਮਸ਼ਹੂਰ ਅਦਾਕਾਰ ਦਾ ਹੋਇਆ ਐਕਸੀਡੈਂਟ ਹਸਪਤਾਲ ਕਰਾਇਆ ਗਿਆ ਦਾਖਲ – ਪ੍ਰਸੰਸਕ ਕਰ ਰਹੇ ਦੁਆਵਾਂ
ByadminJanuary 13, 2022Comments Off on ਇਸ ਮਸ਼ਹੂਰ ਅਦਾਕਾਰ ਦਾ ਹੋਇਆ ਐਕਸੀਡੈਂਟ ਹਸਪਤਾਲ ਕਰਾਇਆ ਗਿਆ ਦਾਖਲ – ਪ੍ਰਸੰਸਕ ਕਰ ਰਹੇ ਦੁਆਵਾਂ
Previous Postਘਰ ਚ ਰੱਖੇ ਪਾਲਤੂ ਕੁੱਤੇ ਨੇ ਕਰਤਾ ਅਜਿਹਾ ਕਾਂਡ ਦੇਖ ਕੰਬੀ ਲੋਕਾਂ ਦੀ ਰੂਹ – ਤਾਜਾ ਵੱਡੀ ਖਬਰ
Next Postਪੰਜਾਬ : ਚਾਵਾਂ ਨਾਲ ਦਾਲ ਬਣਾਈ ਸੀ ਪਰ ਨਿਕਲਿਆ ਵਿੱਚੋ ਸੱਪ – ਫਿਰ ਪ੍ਰੀਵਾਰ ਨੇ ਜੋ ਕੀਤਾ ਸਾਰੇ ਪਾਸੇ ਹੋ ਗਈ ਚਰਚਾ
