BREAKING NEWS
Search

ਇਸ ਅਕਾਲੀ ਆਗੂ ਦੇ ਘਰੇ ਪਿਆ ਮਾਤਮ, ਹੋਈ ਪਿਤਾ ਦੀ ਮੌਤ- 13 ਜੂਨ ਨੂੰ ਹੋਵੇਗਾ ਸੰਸਕਾਰ

ਆਈ ਤਾਜ਼ਾ ਵੱਡੀ ਖਬਰ

ਜਿੱਥੇ ਇਕ ਪਾਸੇ ਪੰਜਾਬ ਵਿੱਚ ਪੈ ਰਹੀ ਗਰਮੀ ਨੇ ਲੋਕਾਂ ਦੇ ਵੱਟ ਕੱਢੇ ਹੋਏ ਹਨ , ਦੂਜੇ ਪਾਸੇ ਪੰਜਾਬ ਸਿਆਸਤ ਵਿੱਚ ਵੀ ਘਮਾਸਾਨ ਮਚਿਆ ਹੋਇਆ ਹੈ । ਹਰ ਰੋਜ਼ ਪੰਜਾਬ ਸਿਆਸਤ ਵਿੱਚ ਵੱਡੇ ਧਮਾਕੇ ਹੋ ਰਹੇ ਹਨ । ਇਸੇ ਵਿਚਾਲੇ ਹੁਣ ਇੱਕ ਮੰਦਭਾਗੀ ਖ਼ਬਰ ਅਕਾਲੀ ਆਗੂ ਦੇ ਘਰੋਂ ਸਾਹਮਣੀ ਆਈ, ਜਿੱਥੇ ਉਨ੍ਹਾਂ ਦੇ ਘਰੇ ਹੋਈ ਮੌਤ ਦੇ ਘਰ ਸੱਥਰ ਵਿਛੇ ਹੋਏ ਹਨ । ਦਰਅਸਲ ਉੱਘੇ ਅਕਾਲੀ ਆਗੂ ਅਤੇ ਆਲੂ ਕਾਸ਼ਤਕਾਰ ਸੁਖਵਿੰਦਰ ਸਿੰਘ ਸੋਖਾ ਮੱਲ੍ਹੀ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਉਨ੍ਹਾਂ ਦੇ ਪਿਤਾ ਡਾ ਕੇਹਰ ਸਿੰਘ ਮੱਲ੍ਹੀ ਦੀ ਬੀਮਾਰੀ ਕਾਰਨ ਅਚਾਨਕ ਮੌਤ ਹੋ ਗਈ । ਇਸ ਮੰਦਭਾਗੀ ਘਟਨਾ ਦੇ ਵਾਪਰਨ ਤੋਂ ਬਾਅਦ ਮੱਲੀ ਪਰਿਵਾਰ ਨਾਲ ਇਲਾਕੇ ਦੀਆਂ ਉੱਘੀਆਂ ਸ਼ਖ਼ਸੀਅਤਾਂ ਦੇ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ

ਸ਼੍ਰੋਮਣੀ ਅਕਾਲੀ ਦਲ ਦੇ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ , ਸਾਬਕਾ ਵਿਧਾਇਕ ਹਲਕਾ ਨਕੋਦਰ ਤੇ ਇਲਾਕੇ ਦੇ ਆਗੂਆਂ ਵੱਲੋਂ ਵੀ ਇਸ ਪਰਿਵਾਰ ਦੇ ਨਾਲ ਡਾ ਕੇਹਰ ਸਿੰਘ ਦੇ ਸਦੀਵੀ ਵਿਛੋੜੇ ਕਾਰਨ ਦੁੱਖ ਸਾਂਝਾ ਕੀਤਾ ਗਿਆ । ਉਥੇ ਹੀ ਸੂਤਰਾਂ ਦੇ ਹਵਾਲੇ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਡਾ ਕੇਹਰ ਸਿੰਘ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਮੱਲੀਆਂ ਖੁਰਦ ਵਿਖੇ 13 ਜੂਨ ਨੂੰ ਦੁਪਹਿਰ ਬਾਰਾਂ ਵਜੇ ਕੀਤਾ ਜਾਵੇਗਾ ।

ਇਸ ਮੰਦਭਾਗੀ ਖ਼ਬਰ ਨੇ ਸੁਖਵਿੰਦਰ ਸਿੰਘ ਸੇਖੋਂ ਮੱਲ੍ਹੀ ਸੌਖਾ ਮੱਲ੍ਹੀ ਦੇ ਪਰਿਵਾਰ ਨੂੰ ਝਿੰਜੋੜ ਕੇ ਰੱਖ ਦਿੱਤਾ ਹੈ । ਜ਼ਿਕਰਯੋਗ ਹੈ ਕਿ ਇਕ ਪਾਸੇ ਪੰਜਾਬ ਸਿਆਸਤ ਇਸ ਸਮੇਂ ਭਖੀ ਹੋਈ ਹੈ । ਵੱਖ ਵੱਖ ਮੁੱਦਿਆਂ ਨੂੰ ਲੈ ਕੇ ਸਿਆਸੀ ਵਿੰਡ ਇੱਕ ਦੂਜੇ ਤੇ ਹੀ ਸਵਾਲ ਚੁੱਕੇ ਨਜ਼ਰ ਆ ਰਹੇ ਹਨ। ਇਸੇ ਵਿਚਕਾਰ ਅੱਜ ਭਾਰੀ ਸਦਮਾ ਸੁਖਵਿੰਦਰ ਸਿੰਘ ਸੋਖਾ ਨੂੰ ਉਸ ਸਮੇਂ ਲੱਗਾ ਜਦੋਂ ਉਨ੍ਹਾਂ ਦੇ ਪਿਤਾ ਦਾ ਬਿਮਾਰੀ ਦੇ ਕਾਰਨ ਦੇਹਾਂਤ ਹੋ ਗਿਆ ।

ਜਿਸ ਦੇ ਚੱਲਦੇ ਵੱਖ ਵੱਖ ਰਾਜਨੀਤਕ , ਸਮਾਜਕ ਤੇ ਧਾਰਮਿਕ ਸ਼ਖ਼ਸੀਅਤਾਂ ਦੇ ਵੱਲੋਂ ਡਾ ਕੇਹਰ ਸਿੰਘ ਦੀ ਮੌਤ ਕਾਰਨ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ । ਇੰਨਾ ਹੀ ਨਹੀਂ ਸਗੋਂ ਵੱਖ ਵੱਖ ਸ਼ਖ਼ਸੀਅਤਾਂ ਡਾ ਕੇਹਰ ਸਿੰਘ ਦੇ ਘਰ ਪਹੁੰਚ ਰਹੀਆਂ ਨੇ ਤੇ ਉਨ੍ਹਾਂ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਤੇ ਅਫਸੋਸ ਕਰਦੀਆਂ ਨਜ਼ਰ ਆ ਰਹੀਆਂ ਹਨ ।



error: Content is protected !!