BREAKING NEWS
Search

ਆਉਣ ਵਾਲੇ 10 ਘੰਟਿਆਂ ਚ ਇਥੇ ਇਥੇ ਮੱਚ ਸਕਦੀ ਤਬਾਹੀ- ਹੁਣ ਵੱਜ ਗਿਆ ਤੂਫ਼ਾਨ ਬਾਰੇ ਇਹ ਖਤਰੇ ਦਾ ਘੁੱਗੂ

ਆਈ ਤਾਜਾ ਵੱਡੀ ਖਬਰ

ਮੌਸਮ ਵਿਭਾਗ ਵੱਲੋਂ ਸਮੇਂ-ਸਮੇਂ ਤੇ ਮੌਸਮ ਸਬੰਧੀ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਮਹੀਨੇ ਦੇ ਵਿਚ ਆਉਣ ਵਾਲੀਆਂ ਬਹੁਤ ਸਾਰੀਆਂ ਕੁਦਰਤੀ ਆਫਤਾਂ ਨੇ ਕਈ ਜਗ੍ਹਾ ਉਪਰ ਭਾਰੀ ਤਬਾਹੀ ਮਚਾਈ ਹੈ। ਜਿੱਥੇ ਦੇਸ਼ ਅੰਦਰ ਕਰੋਨਾ ਕਾਰਨ ਹਾਹਾਕਾਰ ਮਚੀ ਹੋਈ ਹੈ। ਉਥੇ ਹੀ ਇਨ੍ਹਾਂ ਆਉਣ ਵਾਲੀਆਂ ਕੁਦਰਤੀ ਆਫ਼ਤਾਂ ਦਾ ਸਾਹਮਣਾ ਕਰਨਾ ਮੁਸ਼ਕਿਲ ਹੋ ਰਿਹਾ ਹੈ। ਪਿਛਲੇ ਦਿਨੀਂ ਗੁਜਰਾਤ ਵਿੱਚ ਆਏ ਚੱਕਰਵਾਤੀ ਤੂਫ਼ਾਨ ਨੇ ਭਾਰੀ ਤਬਾਹੀ ਮਚਾਈ ਸੀ, ਉਥੇ ਹੀ ਹੋਰ ਵੀ ਬਹੁਤ ਸਾਰੇ ਸੂਬਿਆਂ ਨੂੰ ਇਸ ਤੂਫ਼ਾਨ ਨੇ ਵਧੇਰੇ ਪ੍ਰਭਾਵਿਤ ਕੀਤਾ ਹੈ। ਆਏ ਦਿਨ ਹੀ ਕੁਦਰਤੀ ਆਫਤਾਂ ਦੇ ਵਿੱਚ ਵਾਧਾ ਹੁੰਦਾ ਨਜ਼ਰ ਆ ਰਿਹਾ ਹੈ।

ਆਉਣ ਵਾਲੇ 10 ਘੰਟਿਆਂ ਵਿੱਚ ਇੱਥੇ ਮਚ ਸਕਦੀ ਹੈ ਤਬਾਹੀ ਜਿਥੇ ਖਤਰੇ ਦਾ ਘੁੱਗੂ ਵੱਜ ਗਿਆ ਹੈ। ਪਿਛਲੇ ਦਿਨੀਂ ਜਿੱਥੇ ਚੱਕਰਵਾਤੀ ਤੂਫ਼ਾਨ ਨੇ ਭਾਰੀ ਤਬਾਹੀ ਮਚਾਈ ਹੈ ਉੱਥੇ ਹੀ ਹੁਣ ਮੌਸਮ ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਆਉਣ ਵਾਲੇ 12 ਘੰਟਿਆਂ ਦੌਰਾਨ ਇਕ ਵਿਸ਼ਾਲ ਚੱਕਰਵਾਤ ਯਾਸ ਭਿਆਨਕ ਰੂਪ ਅਖਤਿਆਰ ਕਰ ਸਕਦਾ ਹੈ। ਉੱਥੇ ਹੀ 24 ਮਈ ਤੱਕ ਇਹ ਚੱਕਰਵਾਤੀ ਤੂਫਾਨ ਤੇਜ਼ ਹੋ ਜਾਵੇਗਾ ਜੋ 26 ਮਈ ਤੱਕ ਉੱਤਰੀ ਓਡੀਸ਼ਾ ਅਤੇ ਪੱਛਮੀ ਬੰਗਾਲ ਦੇ ਨਾਲ ਟਕਰਾ ਜਾਵੇਗਾ। ਭੁਬਨੇਸ਼ਵਰ ਸੈਕਟਰ ਦੇ ਡਿਪਟੀ ਡਾਇਰੈਕਟਰ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਇਹ ਤੂਫਾਨ 12 ਘੰਟਿਆਂ ਦੌਰਾਨ ਉੱਤਰ ਪੱਛਮ ਦਿਸ਼ਾ ਵੱਲ ਵਧ ਸਕਦਾ ਹੈ।

ਇਸ ਦੇ ਨਾਲ ਹੀ 25 ਮਈ ਨੂੰ ਉੜੀਸਾ ਬੰਗਾਲ ਅਤੇ ਝਾਰਖੰਡ ਪੱਛਮੀ ਬੰਗਾਲ ਅਤੇ, 26 ਮਈ ਨੂੰ ਭਾਰੀ ਮੀਂਹ ਪੈਣ ਦੀ ਸੰਭਾਵਨਾ ਦੱਸੀ ਗਈ ਹੈ ਤੇ ਇਸ ਦੇ ਨਾਲ ਹੀ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ। ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਇਹ ਤੂਫਾਨ ਪੱਛਮੀ ਬੰਗਾਲ ਅਤੇ ਓਡੀਸ਼ਾ ਦੇ ਕੰਢਿਆਂ ਨੂੰ ਵੀ 26 ਮਈ ਦੀ ਸ਼ਾਮ ਨੂੰ ਪਾਰ ਕਰ ਸਕਦਾ ਹੈ। ਚੱਕਰਵਾਤੀ ਤੁਫਾਨ 24 ਮਈ ਤੱਕ ਗੰਭੀਰ ਚੱਕਰਵਤੀ ਤੂਫਾਨ ਵਿੱਚ ਬਦਲ ਜਾਵੇਗਾ। ਜੋ ਲਗਾਤਾਰ ਉੱਤਰ-ਪੱਛਮ ਵੱਲ ਵਧੇਗਾ।

26 ਮਈ ਦੀ ਸਵੇਰ ਤੱਕ ਇਹ ਪੱਛਮੀ ਬੰਗਾਲ ਅਤੇ ਇਸਦੇ ਨਾਲ ਲੱਗਦੇ ਸੂਬਿਆਂ ਨਾਲ ਟਕਰਾਅ ਜਾਵੇਗਾ। ਅਗਲੇ 12 ਘੰਟਿਆਂ ਦੌਰਾਨ ਇਸ ਦੇ ਡਿਪ੍ਰੈਸ਼ਨ ਚ ਕੇਂਦਰਿਤ ਹੋਣ ਅਤੇ ਉੱਤਰ-ਪੱਛਮ ਵੱਲ ਵਧਣ ਦੀ ਸੰਭਾਵਨਾ ਹੈ। ਵਿਭਾਗ ਦੇ ਅਨੁਸਾਰ ਇਹ ਦਬਾਅ ਚੱਕਰਵਾਤੀ ਤੂਫਾਨ ਵਿੱਚ ਤੇਜ਼ ਹੋ ਜਾਵੇਗਾ। ਇਨ੍ਹਾਂ ਖੇਤਰਾਂ ਵਿਚ ਰਾਹਤ ਟੀਮਾਂ ਨੂੰ ਤਾਇਨਾਤ ਕੀਤਾ ਗਿਆ ਹੈ ਅਤੇ ਲੋਕਾਂ ਨੂੰ ਪਹਿਲਾਂ ਹੀ ਇਸ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ।



error: Content is protected !!