BREAKING NEWS
Search

ਹੁਣੇ ਪੰਜਾਬ ਤੋਂ ਆਈ ਅੱਤ ਦੁਖਦਾਈ ਖਬਰ- ਮੁੰਡੇ ਕੁੜੀ ਨੇ ਕੀਤੀ ਆਤਮਹੱਤਿਆ ਕਹਿੰਦੇ ਜਦੋ ਸਵੇਰੇ ਕੁੜੀ ਆਟੋ ਚ ਨਿਕਲੀ ਤਾਂ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਹੁਣੇ ਹੁਣੇ ਪੰਜਾਬ ਤੋਂ ਆਈ ਅੱਤ ਦੁਖਦਾਈ ਖਬਰ ਮੁੰਡੇ ਕੁੜੀ ਨੇ ਕੀਤੀ ਆਤਮਹੱਤਿਆ ਕਹਿੰਦੇ ਜਦੋ ਸਵੇਰੇ ਕੁੜੀ ਆਟੋ ਚ ਨਿਕਲੀ ਤਾਂ

ਪਿੰਡ ਗੁਰੁਸਰ ਕਾਊਂਕੇ ਦੇ ਕੋਲੋਂ ਗੁਜਰਦੇ ਰੇਲਵੇ ਲਾਈਨ ‘ਤੇ ਇੱਕ ਮੁੰਡਾ-ਕੁੜੀ ਨੇ ਟ੍ਰੇਨ ਦੇ ਅੱਗੇ ਕੁੱਦ ਕੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਦੋਨਾਂ ਦੀਆਂ ਲਾਸ਼ਾਂ ਪੋਸਟਮਾਰਟਮ ਤੋਂ ਬਾਅਦ ਪਰਵਾਰਾਂ ਨੂੰ ਸੌਂਪੇ ਜਾਣਗੇ। ਮਿਲੀ ਜਾਣਕਾਰੀ ਦੇ ਮੁਤਾਬਿਕ ਮੋਗੇ ਦੇ ਬਹੋਨਾ ਚੌਂਕ ਦੇ ਕੋਲ ਸਥਿਤ ਇੱਕ ਕਲੋਨੀ ‘ਚ ਰਹਿੰਦੀ 19 ਸਾਲਾ ਕੁੜੀ ਆਪਣੇ ਗੁਆਂਢੀ ਨੌਜਵਾਨ ਨਾਲ ਮੋਟਰਸਾਇਕਲ ‘ਤੇ ਬੈਠ ਕੇ ਬਾਅਦ ਦੁਪਹਿਰ ਕਰੀਬ 1 ਵਜੇ ਰੇਲਵੇ ਟ੍ਰੈਕ ‘ਤੇ ਪਹੁੰਚੀ। ਮੁੰਡਾ-ਕੁੜੀ ਕਾਫ਼ੀ ਸਮੇਂ ਤੱਕ ਟ੍ਰੈਕ ਦੇ ਕੋਲ ਖੜੇ ਰਹੇ ਅਤੇ ਜਿਵੇਂ ਹੀ ਫਿਰੋਜਪੁਰ ਤੋਂ ਪੈਸੈਂਜ਼ਰ ਗੱਡੀ ਲੁਧਿਆਣੇ ਵੱਲੋਂ ਜਾਣ ਲਈ ਆਈ।

ਦੋਨਾਂ ਨੇ ਇੱਕ-ਦੂਜੇ ਦਾ ਹੱਥ ਫੜਿਆ ਅਤੇ ਟ੍ਰੇਨ ਦੇ ਅੱਗੇ ਖੜੇ ਹੋ ਗਏ। ਟ੍ਰੇਨ ਦੀ ਰਫ਼ਤਾਰ ਕਾਫ਼ੀ ਜ਼ਿਆਦਾ ਹੋਣ ਦੇ ਚਲਦੇ ਦੋਨਾਂ ਨੂੰ ਟ੍ਰੇਨ ਨੇ ਕਰੀਬ 250 ਮੀਟਰ ਤੱਕ ਘਸੀਟਿਆ ਅਤੇ ਲਾਸ਼ਾਂ ਦੇ ਕਈ ਟੁਕੜੇ ਕਰਦੀ ਟ੍ਰੇਨ ਅੱਗੇ ਨਿਕਲ ਗਈ। ਦੇਰ ਸ਼ਾਮ ਜਦੋਂ ਕੁੜੀ ਦੇ ਵਾਰਿਸ ਪੁੱਜੇ ਤਾਂ ਪਤਾ ਚਲਾ ਕਿ ਕੁੜੀ ਦੀ ਉਮਰ ਸਿਰਫ਼ 19 ਸਾਲ ਸੀ, ਜੋ ਮੋਗੇ ਦੇ ਹੀ ਇੱਕ ਕਾਲਜ ਵਿੱਚ ਨਰਸਿੰਗ ਦੀ ਵਿਦਿਆਰਥੀ ਸੀ। ਸਵੇਰੇ ਘਰੋਂ ਕੁੜੀ ਸਾਢੇ ਅੱਠ ਵਜੇ ਦੇ ਕਰੀਬ ਨਰਸਿੰਗ ਕਾਲਜ ਲਈ ਆਟੋ ਵਿੱਚ ਬੈਠਕੇ ਨਿਕਲੀ ਸੀ। ਰੋਜ਼ਾਨਾ ਘਰ ਤੋਂ ਕਾਲਜ ਕੁੜੀ ਨੂੰ ਆਟੋ ਚਾਲਕ ਹੀ ਛੱਡ ਕੇ ਆਉਂਦਾ ਸੀ ਅਤੇ ਉਹੀ ਆਟੋ ਚਾਲਕ ਦੁਪਹਿਰ ਛੁੱਟੀ ਦੇ ਸਮੇਂ ਕੁੜੀ ਨੂੰ ਘਰ ਛੱਡਦਾ ਸੀ।

ਪਰਵਾਰ ਵਾਲਿਆਂ ਵਲੋਂ ਨਰਸਿੰਗ ਕਾਲਜ ਵਿੱਚ ਜਾਕੇ ਫੁਟੇਜ਼ ਚੈਕ ਕੀਤੀ ਗਈ ਤਾਂ ਪਤਾ ਚਲਿਆ ਕਿ ਕੁੜੀ ਕਾਲਜ ਤਾਂ ਗਈ ਪਰ 9.24 ਵਜੇ ਹੀ ਕਾਲਜ ਤੋਂ ਬਾਹਰ ਨਿਕਲ ਮੋਟਰਸਾਇਕਲ ‘ਤੇ ਇੱਕ ਨੌਜਵਾਨ ਨਾਲ ਸਵਾਰ ਹੋ ਕੇ ਜਗਰਾਓਂ ਕੀ ਨੂੰ ਨਿਕਲ ਗਈ। ਮੋਟਰਸਾਇਕਲ ਸਵਾਰ ਨੌਜਵਾਨ ਵੀ ਕੋਈ ਹੋਰ ਨਹੀਂ ਸਗੋਂ ਕੁੜੀ ਦੀ ਗੁਆਂਢੀ ਹੀ ਸੀ |

ਰੇਲਵੇ ਪੁਲਿਸ ਚੌਂਕੀ ਇੰਨਚਾਰਜ਼ ਜੀਵਨ ਸਿੰਘ ਦੇ ਮੁਤਾਬਕ ਕੁੜੀ ਅਤੇ ਮੁੰਡਾ ਦੋਨਾਂ ਮੋਗੇ ਦੇ ਰਹਿਣ ਵਾਲੇ ਸਨ। ਉਨ੍ਹਾਂ ਨੇ ਦੱਸਿਆ ਕਿ ਸ਼ੁਰੁਆਤੀ ਜਾਂਚ ਵਿੱਚ ਇਹ ਮਾਮਲਾ ਪ੍ਰੇਮ ਸਬੰਧਾਂ ਦਾ ਲੱਗ ਰਿਹਾ ਹੈ, ਜਿਸਦੀ ਜਾਂਚ ਤੋਂ ਬਾਅਦ ਹੀ ਪਤਾ ਚੱਲੇਗਾ। ਉਨ੍ਹਾਂ ਨੇ ਦੱਸਿਆ ਕਿ ਪੁਲਿਸ ਨੇ ਕੁੜੀ ਦੇ ਪਿਤਾ ਰਾਜ ਕੁਮਾਰ ਦੇ ਬਿਆਨਾਂ ‘ਤੇ ਧਾਰਾ 174 ਦੀ ਕਾਰਵਾਈ ਕਰ ਦਿੱਤੀ ਹੈerror: Content is protected !!