ਹਿਰਾਸਤ ‘ਚ ਲਏ ਜਾਣ ਦੀ ਚੀਨ ਨੇ ਕਰਤੀ ਲਾਲਾ ਲਾਲਾ

ਟੋਰਾਂਟੋ – ਚੀਨ ਨੇ ਹੁਵੇਈ ਦੀ ਮੁੱਖ ਵਿੱਤੀ ਅਧਿਕਾਰੀ ਮੇਂਗ ਵਾਨਝੋਊ ਨੂੰ ਕੈਨੇਡਾ ਵਿਚ ਹਿਰਾਸਤ ਵਿਚ ਲਏ ਜਾਣ ਦੀ ਨਿੰਦਾ ਕੀਤੀ ਹੈ। ਇਸ ਦੇ ਨਾਲ ਹੀ ਇਸ ਕਾਰਵਾਈ ਨੂੰ ਗੰਭੀਰ ਰਾਜਨੀਤਕ ਘਟਨਾ ਕਰਾਰ ਦਿੱਤਾ ਹੈ। ਕੈਨੇਡਾ ਸਥਿਤ ਚੀਨ ਦੇ ਦੂਤਾਵਾਸ ਨੇ ਇਹ ਟਿੱਪਣੀ ਮੇਂਗ ਦੀ ਅਮਰੀਕਾ ਨੂੰ ਹਵਾਲਗੀ ਪ੍ਰਕਿਰਿਆ ਖਤਮ ਕਰਨ ਦੀ ਪਟੀਸ਼ਨ ਨੂੰ ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ ਵੱਲੋਂ ਬੁੱਧਵਾਰ ਨੂੰ ਖਾਰਿਜ ਕੀਤੇ ਜਾਣ ਦੇ ਬਾਅਦ ਕੀਤੀ।

ਦੂਤਾਵਾਸ ਦੇ ਬੁਲਾਰੇ ਨੇ ਕਿਹਾ,”ਪੂਰਾ ਮਾਮਲਾ ਪੂਰੀ ਤਰ੍ਹਾਂ ਨਾਲ ਗੰਭੀਰ ਰਾਜਨੀਤਕ ਘਟਨਾ ਹੈ।” ਦੂਤਾਵਾਸ ਨੇ ਅਮਰੀਕਾ ‘ਤੇ ਚੀਨ ਦੀ ਉੱਚ ਤਕਨੀਕ ਵਾਲੀਆਂ ਕੰਪਨੀਆਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਨ ਦਾ ਵੀ ਦੋਸ਼ ਲਗਾਇਆ ਅਤੇ ਕਿਹਾ ਕਿ ਕੈਨੇਡਾ ਇਸ ਅਨਿਆਂ ਵਿਚ ਅਮਰੀਕਾ ਦਾ ਸਾਥ ਦੇ ਰਿਹਾ ਹੈ।

ਕੈਨੇਡਾ ਨੇ ਭਾਵੇਂਕਿ ਇਹਨਾਂ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਿਹਾ ਹੈ,”ਕੈਨੇਡਾ ਦੀ ਅਦਾਲਤ ਨੇ ਸੁਤੰਤਰ ਰੂਪ ਨਾਲ ਇਹ ਫੈਸਲਾ ਲਿਆ ਹੈ ਅਤੇ ਇਸ ਵਿਚ ਕਿਸੇ ਦੀ ਦਖਲ ਅੰਦਾਜ਼ੀ ਨਹੀਂ ਹੈ।” ਦੂਤਾਵਾਸ ਨੇ ਕਿਹਾ ਕਿ ਚੀਨ ਮੇਂਗ ਨੂੰ ਹਿਰਾਸਤ ਵਿਚ ਲਏ ਜਾਣ ਦੀ ਸਖਤ ਨਿੰਦਾ ਕਰਦਾ ਹੈ ਅਤੇ ਕੈਨੇਡਾ ਦੇ ਅਧਿਕਾਰੀਆਂ ਨੂੰ ਉਹਨਾਂ ਨੂੰ ਤੁਰੰਤ ਰਿਹਾਅ ਕਰਨ ਦੀ ਅਪੀਲ ਕਰਦਾ ਹੈ। ਇੱਥੇ ਦੱਸ ਦਈਏ ਕਿ ਮੇਂਗ ਨੂੰ 1 ਦਸੰਬਰ 2018 ਨੂੰ ਵੈਨਕੂਵਰ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ ਸੀ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |


ਤਾਜਾ ਜਾਣਕਾਰੀ
ਕਨੇਡਾ ਦੁਆਰਾ ਮੇਂਗ ਨੂੰ ਹਿਰਾਸਤ ‘ਚ ਲਏ ਜਾਣ ਦੀ ਚੀਨ ਨੇ ਕਰਤੀ ਲਾਲਾ ਲਾਲਾ
ByadminMay 28, 2020Comments Off on ਕਨੇਡਾ ਦੁਆਰਾ ਮੇਂਗ ਨੂੰ ਹਿਰਾਸਤ ‘ਚ ਲਏ ਜਾਣ ਦੀ ਚੀਨ ਨੇ ਕਰਤੀ ਲਾਲਾ ਲਾਲਾ
Previous Postਜਿਹੜੇ ਕਹਿੰਦੇ ਸੀ ਅਮਰੀਕਾ ਨੇ ਕੀ ਕਰਨਾ, ਆਹ ਚਕੋ ਕਰਤੀ ਵੱਡੀ ਕਾਰਵਾਈ ਚਾਈਨਾ ਤੇ
Next Postਧੀ ਨੂੰ ਦਿੱਲੀ ਲਿਆਉਣ ਲਈ ਪਿਓ ਨੇ ਬੁੱਕ ਕੀਤਾ 180 ਸੀਟਾਂ ਵਾਲਾ ਪੂਰਾ ਜਹਾਜ - ਏਨਾ ਆਇਆ ਖਰਚ ਦੁਨੀਆਂ ਤੇ ਚਰਚਾ