BREAKING NEWS
Search

ਅੱਧੀ ਰਾਤ ਨੂੰ ਧਮਾਕਿਆਂ ਨਾਲ ਦਹਿਲੀਆ ਅੰਮ੍ਰਿਤਸਰ, ਪੁਲਸ ਹਾਈ ਅਲਰਟ ‘ਤੇ……..

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਅੰਮ੍ਰਿਤਸਰ ਵਿਚ ਵੀਰਵਾਰ ਦੇਰ ਰਾਤ ਇਕ ਤੋਂ ਬਾਅਦ ਇਕ ਲਗਾਤਾਰ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ ਹੈ। ਧਮਾਕੇ ਇਨ੍ਹੇ ਜ਼ਬਰਦਸਤ ਸਨ ਕਿ ਇਨ੍ਹਾਂ ਦੀ ਆਵਾਜ਼ ਨਾਲ ਪੂਰਾ ਸ਼ਹਿਰ ਨੀਂਦ ਤੋਂ ਜਾਗ ਪਿਆ।

ਜਦ ਇਸ ਬਾਰੇ ਅੰਮ੍ਰਿਤਸਰ ਦੇ ਪੁਲਸ ਕਮਿਸ਼ਨਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਧਮਾਕਿਆਂ ਦੀ ਪੁਸ਼ਟੀ ਕਰਦਿਆਂ ਅੰਮ੍ਰਿਤਸਰ ਪੁਲਸ ਦੀ ਸਾਰੀ ਫੋਰਸ ਤੋਂ ਇਲਾਵਾ ਹੋਰ ਵਾਧੂ ਫੋਰਸਾਂ ਨੂੰ ਵੀ ਸਰਗਰਮ ਕਰ ਦਿੱਤਾ ਹੈ। ਪੁਲਸ ਦੇਰ ਰਾਤ ਇਸ ਗੱਲ ਦੀ ਪੜਤਾਲ ਵਿਚ ਜੁਟੀ ਹੈ ਕਿ ਧਮਾਕੇ ਕਿਥੇ ਹੋਏ ਤੇ ਕਿਸ ਤਰ੍ਹਾਂ ਦੇ ਹਨ।

ਖਬਰ ਲਿਖੇ ਜਾਣ ਤਕ ਨਾ ਤਾਂ ਇਹ ਪਤਾ ਨਹੀਂ ਲੱਗ ਸਕੀਆ ਹੈ ਕਿ ਧਮਾਕੇ ਕਿਥੇ ਹੋਏ ਹਨ ਤੇ ਨਾ ਹੀ ਧਮਕਿਆਂ ਦੇ ਕਾਰਨਾਂ ਦਾ ਪਤਾ ਲੱਗ ਸਕੀਆ ਹੈ। ਹਲਾਂਕਿ ਇਹ ਮੰਨਿਆ ਜਾ ਰਿਹਾ ਹੈ ਕਿ ਧਮਾਕੇ ਅੰਮ੍ਰਿਤਸਰ ਸ਼ਹਿਰ ਦੇ ਬਾਹਰ ਹੋਏ ਹਨ ਤੇ ਧਮਾਕਿਆਂ ਵਿਚ ਕਿਸੇ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਾਸਨ ਦੀ ਫਿਲਹਾਲ ਕੋਈ ਪੁਸ਼ਟੀ ਨਹੀਂ ਹੋਈ ਹੈ ਪਰ ਅੰਮ੍ਰਿਤਸਰ ਦੇ ਲੋਕ ਧਮਾਕਿਆਂ ਦੀ ਆਵਾਜ ਦੇ ਮਗਰੋਂ ਦਹਿਸ਼ਤ ਵਿਚ ਹਨ ਤੇ ਸਾਰੇ ਸ਼ਹਿਰ ਵਿਚ ਇਹ ਆਵਾਜ ਦੇਰ ਰਾਤ ਲੋਕਾਂ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਹੋਰ ਵੇਰਵਿਆਂ ਦੀ ਉਡੀਕ ਵਿੱਚ…!!error: Content is protected !!