ਆਈ ਤਾਜਾ ਵੱਡੀ ਖਬਰ

ਦੇਸ਼ ਵਿੱਚ ਬੀਤੇ 2 ਸਾਲਾਂ ਦੌਰਾਨ ਕਰੋਨਾ ਦੇ ਚੱਲਦੇ ਹੋਏ ਜਿਥੇ ਕਈ ਪਰਿਵਾਰਾਂ ਨੂੰ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪਿਆ ਉਥੇ ਹੀ ਬਹੁਤ ਸਾਰੇ ਲੋਕਾਂ ਦੇ ਰੁਜ਼ਗਾਰ ਜਾਣ ਕਾਰਨ ਉਹਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ ਹੈ। ਇਸ ਆਰਥਿਕ ਮੰਦੀ ਦੇ ਚਲਦੇ ਹੋਏ ਜਿੱਥੇ ਬਹੁਤ ਸਾਰੇ ਪਰਵਾਰਾਂ ਵਿੱਚ ਕਈ ਤਰ੍ਹਾਂ ਦੇ ਮਾਮਲੇ ਸਾਹਮਣੇ ਆਏ ਹਨ ਅਤੇ ਆਰਥਿਕ ਮੰਦੀ ਦੇ ਕਾਰਨ ਹੀ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ। ਉੱਥੇ ਹੀ ਬਹੁਤ ਸਾਰੇ ਪਰਿਵਾਰਾਂ ਵਿਚ ਆਪਸੀ ਵਿਵਾਦ ਵੀ ਪੈਦਾ ਹੋਏ ਹਨ ਜਿਨ੍ਹਾਂ ਦਾ ਕਾਰਨ ਵੱਖ-ਵੱਖ ਘਟਨਾਵਾਂ ਰਹੀਆਂ ਹਨ। ਬਹੁਤ ਸਾਰੇ ਘਰੇਲੂ ਝਗੜੇ ਇਸ ਕਦਰ ਵਧੇ ਹਨ ਕੇ ਲੋਕਾਂ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ। ਆਏ ਦਿਨ ਹੀ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਘਟਨਾਵਾਂ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਹੁਣ ਘਰਵਾਲੇ ਵੱਲੋਂ ਪਹਿਲਾਂ ਘਰ ਵਾਲੀ ਨੂੰ ਮੌਤ ਦਿੱਤੀ ਅਤੇ ਉਸ ਪਿਛੋਂ ਆਪ ਇਹ ਕਾਡ ਕੀਤਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਫਰੀਦਾਬਾਦ ਸ਼ਹਿਰ ਤੋਂ ਸਾਹਮਣੇ ਆਇਆ ਹੈ। ਜਿੱਥੇ ਘਰੇਲੂ ਵਿਵਾਦ ਦੇ ਚਲਦਿਆਂ ਹੋਇਆਂ ਪਤੀ ਵੱਲੋਂ ਆਪਣੀ ਪਤਨੀ ਨੂੰ ਗਲਾ ਘੁੱਟ ਕੇ ਮਾਰ ਦਿੱਤਾ ਗਿਆ। ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਪਤੀ ਵੱਲੋਂ ਖੁਦ ਵੀ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ ਜਿਸ ਵੱਲੋਂ ਚੁੰਨੀ ਨਾਲ ਫਾਹਾ ਲੈ ਲਿਆ ਗਿਆ ਹੈ। ਇਸ ਘਟਨਾ ਦਾ ਖੁਲਾਸਾ ਉਸ ਸਮੇਂ ਸਵੇਰ ਨੂੰ ਹੋਇਆ, ਜਦੋਂ ਪਤੀ ਪਤਨੀ ਵੱਲੋਂ ਘਰ ਦਾ ਦਰਵਾਜ਼ਾ ਨਹੀਂ ਖੋਲ੍ਹਿਆ ਗਿਆ। ਇਸ ਜੋੜੇ ਦਾ ਵਿਆਹ ਜਿਥੇ 2005 ਵਿੱਚ ਹੋਇਆ ਸੀ।

ਉਥੇ ਹੀ ਪਤਨੀ ਸਰੋਜ 2010 ਦੇ ਵਿੱਚ ਹਰਿਆਣਾ ਪੁਲਿਸ ਭਰਤੀ ਹੋ ਗਈ ਸੀ ਅਤੇ ਉਸ ਦਾ ਪਤੀ ਟੈਕਸੀ ਚਲਾਉਣ ਦਾ ਕੰਮ ਕਰਦਾ ਆ ਰਿਹਾ ਸੀ। ਪਤਨੀ ਜਿੱਥੇ 2018 ਵਿੱਚ ਹੈਡਕਾਂਸਟੇਬਲ ਬਣ ਗਈ। ਉਥੇ ਹੀ ਪਤੀ ਦੀ ਵੀ ਕੋਈ ਸਕਿਓਰ ਨੌਕਰੀ ਲੱਭਣ ਨੂੰ ਲੈ ਕੇ ਘਰ ਵਿੱਚ ਅਕਸਰ ਹੀ ਵਿਵਾਦ ਪੈਦਾ ਹੋ ਜਾਂਦਾ ਸੀ।

ਅਤੇ ਇਹ ਘਰੇਲੂ ਕਲੇਸ਼ ਇਸ ਹੱਦ ਤੱਕ ਵਧ ਗਿਆ ਕਿ ਪਤੀ ਵੱਲੋਂ ਇਸ ਘਟਨਾ ਨੂੰ ਅੰਜਾਮ ਦੇ ਦਿੱਤਾ ਗਿਆ। ਮ੍ਰਿਤਕ ਜੋੜੇ ਦਾ ਇਕ ਬੇਟਾ ਵੀ ਹੈ ਜਿਸ ਨੂੰ ਸ਼ਾਮ 7 ਵਜੇ ਦੇ ਕਰੀਬ ਟਿਊਸ਼ਨ ਪੜ੍ਹਨ ਲਈ ਭੇਜ ਦਿੱਤਾ ਗਿਆ, ਜਦੋਂ ਉਹ ਵਾਪਸ ਆਇਆ ਤਾਂ ਕਿਸੇ ਵੱਲੋਂ ਦਰਵਾਜ਼ਾ ਨਹੀਂ ਖੋਲ੍ਹਿਆ ਗਿਆ ਅਤੇ ਉਹ ਆਪਣੇ ਗੁਆਂਢੀਆਂ ਦੇ ਘਰ ਸੌ ਗਿਆ, ਸਵੇਰ ਦੇ ਸਮੇਂ ਦੁੱਧ ਦੇਣ ਵਾਲਾ ਆਇਆ ਤਾਂ ਉਸ ਵੱਲੋਂ ਦੋ ਤਿੰਨ ਵਾਰ ਘੰਟੀ ਵਜਾਈ ਗਈ। ਪਰ ਅੰਦਰੋਂ ਕੋਈ ਜਵਾਬ ਨਾ ਆਉਣ ਤੇ ਗੁਆਂਢੀਆਂ ਵੱਲੋਂ ਵੇਖਿਆ ਗਿਆ ਤਾਂ ਹੈਰਾਨ ਰਹਿ ਗਏ। ਜਿਨ੍ਹਾਂ ਵੱਲੋਂ ਤੁਰੰਤ ਇਸ ਘਟਨਾ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ ਹੈ ਅਤੇ ਪੁਲਸ ਵੱਲੋਂ ਮੌਕੇ ਤੇ ਪਹੁੰਚ ਕੇ ਦੋਹਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।


ਤਾਜਾ ਜਾਣਕਾਰੀ
ਘਰਵਾਲੇ ਨੇ ਪਹਿਲਾਂ ਘਰਵਾਲੀ ਨੂੰ ਦਿੱਤੀ ਇਸ ਤਰਾਂ ਮੌਤ , ਫਿਰ ਕਰਤਾ ਇਹ ਦੂਜਾ ਕਾਂਡ
ByadminFebruary 25, 2022Comments Off on ਘਰਵਾਲੇ ਨੇ ਪਹਿਲਾਂ ਘਰਵਾਲੀ ਨੂੰ ਦਿੱਤੀ ਇਸ ਤਰਾਂ ਮੌਤ , ਫਿਰ ਕਰਤਾ ਇਹ ਦੂਜਾ ਕਾਂਡ
Previous Postਯੂਕਰੇਨ ਰੂਸ ਜੰਗ ਮਾਮਲੇ ਚ ਮੋਦੀ ਸਰਕਾਰ ਨੇ ਹੁਣ ਲਿਆ ਇਹ ਵੱਡਾ ਫੈਸਲਾ – ਤਾਜਾ ਵੱਡੀ ਖਬਰ
Next Postਅਮਰੀਕਾ ਤੋਂ ਆਈ ਅਜਿਹੀ ਵੱਡੀ ਖਬਰ – ਪੰਜਾਬੀਆਂ ਚ ਛਾ ਗਈ ਖੁਸ਼ੀ ਦੀ ਲਹਿਰ