ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਪਿੰਡ ਗੋਬਿੰਦ ਨਗਰ ਕੁਲਾਰਾਂ ਵਿਚ ਐਤਵਾਰ ਨੂੰ ਹੋਈਆਂ ਪੰਚਾਇਤੀ ਚੋਣਾਂ ਦੌਰਾਨ ਕਥਿਤ ਤੌਰ ‘ਤੇ ਜਿੱਤੇ ਸਰਪੰਚੀ ਦੇ ਉਮੀਦਵਾਰ ਨੂੰ ਹਾਰ ਪਾ ਕੇ ਘਰ ਲਿਜਾਇਆ ਗਿਆ। ਅੱਜ ਸਵੇਰੇ ਵਿਰੋਧੀ ਉਮੀਦਵਾਰ ਨੂੰ ਜਿੱਤਿਆ ਕਰਾਰ ਦੇਣ ਦੇ ਵਿਰੋਧ ਵਿਚ ਸੈਂਕੜੇ ਪਿੰਡ ਵਾਸੀਆਂ ਨੇ ਐੈੱਸ. ਡੀ. ਐੈੱਮ. ਸਮਾਣਾ ਦੀ ਕੋਠੀ ਸਾਹਮਣੇ ਤਹਿਸੀਲ ਕੰਪਲੈਕਸ ਹਲਕਾ ਸ਼ੁਤਰਾਣਾ ਵਿਧਾਇਕ ਨਿਰਮਲ ਸਿੰਘ ਦੇ ਨਿਵਾਸ ਅੱਗੇ ਧਰਨਾ ਲਾਇਆ। ਉਨ੍ਹਾਂ ਪੁਲਸ ਪ੍ਰਸ਼ਾਸਨ ਤੇ ਵਿਧਾਇਕ ਖਿਲਾਫ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਪਿੱਟ-ਸਿਆਪਾ ਕੀਤਾ। ਕੋਈ ਸੁਣਵਾਈ ਨਾ ਹੋਣ ਉਪਰੰਤ ਧਰਨਾਕਾਰੀਆਂ ਨੇ ਸ਼ਹਿਰ ਦੇ ਬਜ਼ਾਰਾਂ ਵਿਚ ਨਾਅਰੇਬਾਜ਼ੀ ਕਰਦੇ ਹੋਏ ਭਾਖੜਾ ਨਹਿਰ ਦੇ ਪੁਲ ਪਟਿਆਲਾ ਸੜਕ ‘ਤੇ ਧਰਨਾ ਲਾ ਕੇ ਰਸਤਾ ਜਾਮ ਕਰਦਿਆਂ ਸਰਕਾਰ ਤੋਂ ਇਨਸਾਫ ਦੀ ਮੰਗ ਕੀਤੀ।
ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੇ ਉਮੀਦਵਾਰ ਸਰਪੰਚ ਅਤੇ ਪੰਚਾਇਤ ਮੈਂਬਰਾਂ ਨੂੰ ਜਿੱਤਿਆ ਕਰਾਰ ਨਾ ਦਿੱਤਾ ਤਾਂ ਉਹ ਆਪਣੇ ਸਮਰਥਕਾਂ ਸਣੇ ਸਮੂਹਕ ਆਤਮ-ਹੱਤਿਆ ਕਰ ਲੈਣਗੇ। ਇਸ ਮੌਕੇ ਗੋਬਿੰਦ ਨਗਰ ਕੁਲਾਰਾਂ ਦੇ ਸਰਪੰਚੀ ਚੋਣ ਦੇ ਉਮੀਦਵਾਰ ਦਰਸ਼ਨ ਸਿੰਘ, ਪਰਮਜੀਤ ਕੌਰ ਅਤੇ ਹੋਰਨਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਐਤਵਾਰ ਨੂੰ ਚੋਣ ਦੌਰਾਨ ਪੋਲਿੰਗ ਉਪਰੰਤ ਗਿਣਤੀ ਤੋਂ ਬਾਅਦ ਉਹ ਆਪਣੇ ਵਿਰੋਧੀ ਉਮੀਦਵਾਰ ਤੋਂ 70 ਵੋਟਾਂ ਦੇ ਫਰਕ ਨਾਲ ਅੱਗੇ ਨਿਕਲ ਗਏ ਪਰ ਵਿਰੋਧੀ ਉਮੀਦਵਾਰ ਹਰਦੀਪ ਸਿੰਘ ਵੱਲੋਂ ਅਧਿਕਾਰੀਆਂ ਨਾਲ ਮਿਲ ਕੇ ਦੁਬਾਰਾ ਗਿਣਤੀ ਕਰਵਾਈ।
ਇਸ ਦੌਰਾਨ ਵੀ ਕਈ ਸਹੀ ਵੋਟਾਂ ਨੂੰ ਗਲਤ ਕਰਾਰ ਦੇਣ ਤੋਂ ਬਾਅਦ ਵੀ ਉਹ 26 ਵੋਟਾਂ ਨਾਲ ਅੱਗੇ ਰਹੇ। ਵਾਰ-ਵਾਰ ਗਿਣਤੀ ਤੋਂ ਬਾਅਦ ਵੀ ਉਹ ਜਦੋਂ ਉਹ ਅੱਗੇ ਰਹੇ ਤਾਂ ਰਿਟਰਨਿੰਗ ਅਫਸਰ ਨੇ ਉਸ ਨੂੰ 16 ਵੋਟਾਂ ਨਾਲ ਜੇਤੂ ਕਰਾਰ ਦੇਣ ‘ਤੇ ਦਸਤਖਤ ਕਰਵਾ ਲਏ। ਹਾਰਿਆ ਉਮੀਦਵਾਰ ਦਸਤਖਤ ਕਰੇ ਬਿਨਾਂ ਉਥੋਂ ਦੌੜ ਗਿਆ। ਅਧਿਕਾਰੀਆਂ ਵੱਲੋਂ ਪੁਲਸ ਅਤੇ ਪਿੰਡ ਵਾਸੀਆਂ ਦੇ ਸਾਹਮਣੇ ਉਨ੍ਹਾਂ ਦੇ 3 ਹੋਰ ਪੰਚਾਇਤ ਮੈਂਬਰਾਂ ਨੂੰ ਵੀ ਜਿੱਤਿਆ ਦੱਸਿਆ। 2 ਮੈਂਬਰ ਪਹਿਲਾਂ ਹੀ ਸਰਬਸੰਮਤੀ ਨਾਲ ਚੁਣੇ ਜਾ ਚੁੱਕੇ ਹਨ। ਉਸ ਦੀ ਅਤੇ ਮੈਂਬਰਾਂ ਦੀ ਜਿੱਤ ਤੋਂ ਬਾਅਦ ਸਾਰੇ ਢੋਲ-ਨਗਾਰਿਆਂ ਨਾਲ ਹਾਰ ਪਾ ਕੇ ਨਚਦੇ ਹੋਏ ਘਰ ਚਲੇ ਗਏ।
ਅੱਜ ਤੜਕੇ ਉਨ੍ਹਾਂ ਨੂੰ ਹਾਰੇ ਉਮੀਦਵਾਰ ਹਰਦੀਪ ਸਿੰਘ ਨੂੰ 12 ਵੋਟਾਂ ਨਾਲ ਜਿੱਤਣ ਅਤੇ ਉਨ੍ਹਾਂ ਦੇ 3 ਪੰਚਾਇਤ ਮੈਂਬਰਾਂ ਦਾ ਵੀ ਹਾਰ ਜਾਣ ਦੀ ਜਦੋਂ ਸੂਚਨਾ ਮਿਲੀ ਤਾਂ ਉਹ ਹੈਰਾਨ ਰਹਿ ਗਏ।ਉਨ੍ਹਾਂ ਰਿਟਰਨਿੰਗ ਅਧਿਕਾਰੀ ਅਤੇ ਹਲਕਾ ਵਿਧਾਇਕ ਵੱਲੋਂ ਉਨ੍ਹਾਂ ਪ੍ਰਤੀ ਹੋਈ ਧੋਖਾਦੇਹੀ ਅਤੇ ਸਾਜ਼ਿਸ਼ ਦਸਦੇ ਹੋਏ ਸਰਕਾਰ ਤੋਂ ਤੁਰੰਤ ਇਨਸਾਫ ਦੀ ਮੰਗ ਕੀਤੀ। ਉਮੀਦਵਾਰ, ਉਨ੍ਹਾਂ ਦੇ ਮੈਂਬਰਾਂ ਅਤੇ ਸਮਰਥਕਾਂ ਨੇ ਇਨਸਾਫ ਨਾ ਮਿਲਣ ਦੀ ਸੂਰਤ ਵਿਚ ਆਤਮਦਾਹ ਕਰ ਲੈਣ ਦੀ ਚਿਤਾਵਨੀ ਵੀ ਪ੍ਰਸ਼ਾਸਨ ਨੂੰ ਦਿੱਤੀ। ਇਸ ਮੌਕੇ ਉਨ੍ਹਾਂ ਦੇ ਸਮਰਥਕ ਅਤੇ ਸੈਂਕੜੇ ਪਿੰਡ ਵਾਸੀ ਵੀ ਉਨ੍ਹਾਂ ਨਾਲ ਸਨ।
Home ਤਾਜਾ ਜਾਣਕਾਰੀ ਰਾਤ ਨੂੰ 16 ਵੋਟਾਂ ਨਾਲ ਜਿੱਤੇ ਉਮੀਦਵਾਰ ਨੂੰ ਸਵੇਰੇ ਮਿਲੀ ਹਾਰਨ ਦੀ ਖ਼ਬਰ,ਦੇਖੋ ਕਿਵੇਂ ਰਾਤੋਂ ਰਾਤ ਜਿੱਤ ਬਦਲੀ ਹਾਰ ਵਿਚ
ਤਾਜਾ ਜਾਣਕਾਰੀ