BREAKING NEWS
Search

ਸਾਵਧਾਨ ਕੱਲ੍ਹ ਨੂੰ ਪੰਜਾਬ ਚ ਏਨੇ ਵਜੇ ਤੋਂ ਲੈ ਕੇ ਏਨੇ ਵਜੇ ਤੱਕ ਚੱਕਾ ਜਾਮ ਕਰਨ ਦਾ ਹੋ ਗਿਆ ਇਹਨਾਂ ਵਲੋਂ ਐਲਾਨ

ਆਈ ਤਾਜਾ ਵੱਡੀ ਖਬਰ 

ਕਰੋਨਾ ਦੇ ਵਾਧੇ ਨੂੰ ਦੇਖਦੇ ਹੋਏ ਅਤੇ ਬੱਚਿਆਂ ਦੀ ਸੁਰੱਖਿਆ ਨੂੰ ਦੇਖ ਕੇ ਸਰਕਾਰ ਵੱਲੋਂ ਫੈਸਲਾ ਕੀਤਾ ਗਿਆ ਸੀ ਅਤੇ ਵਿਦਿਅਕ ਅਦਾਰਿਆਂ ਨੂੰ ਬੰਦ ਕਰ ਦਿੱਤਾ ਗਿਆ ਸੀ। ਉੱਥੇ ਹੀ ਕਾਫੀ ਲੰਮਾ ਸਮਾਂ ਇਨ੍ਹਾਂ ਦੋ ਸਾਲਾਂ ਦੇ ਦੌਰਾਨ ਬੱਚਿਆਂ ਦੀ ਪੜ੍ਹਾਈ ਆਨਲਾਈਨ ਜਾਰੀ ਰੱਖੀ ਗਈ ਹੈ। ਇਸ ਨਾਲ ਜਿੱਥੇ ਸਕੂਲ ਉਪਰ ਵਧੇਰੇ ਆਰਥਿਕ ਕਮਜ਼ੋਰੀ ਵੇਖਣ ਨੂੰ ਮਿਲੀ ਹੈ। ਉਥੇ ਹੀ ਬੱਚਿਆਂ ਦਾ ਵੀ ਪੜ੍ਹਾਈ ਵਿੱਚ ਰੁਝਾਨ ਪਹਿਲਾਂ ਦੇ ਮੁਕਾਬਲੇ ਵਧੇਰੇ ਘੱਟ ਗਿਆ ਹੈ ਅਤੇ ਬੱਚਿਆਂ ਵੱਲੋਂ ਵਧੇਰੇ ਸਮਾਂ ਪੜ੍ਹਾਈ ਦੀ ਬਜਾਏ ਗੇਮ ਖੇਡਣ ਉਪਰ ਬਤੀਤ ਕੀਤਾ ਜਾ ਰਿਹਾ ਹੈ।

ਕਰੋਨਾ ਕੇਸਾਂ ਵਿੱਚ ਆਈ ਕਮੀ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ 15 ਤੋਂ 18 ਸਾਲ ਉਮਰ ਵਰਗ ਦੇ ਬੱਚਿਆਂ ਦਾ ਟੀਕਾਕਰਨ ਹੋਣ ਤੋਂ ਬਾਅਦ ਉਨ੍ਹਾਂ ਨੂੰ ਵਿਦਿਅਕ ਅਦਾਰਿਆਂ ਵਿੱਚ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ ਸੀ। ਜਿੱਥੇ ਪਹਿਲਾਂ ਸਰਕਾਰ ਵੱਲੋਂ ਦਸਵੀਂ ਗਿਆਰਵੀਂ ਅਤੇ ਬਾਰਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਸਕੂਲ ਆਉਣ ਦੀ ਇਜਾਜ਼ਤ ਦਿੱਤੀ। ਉਥੇ ਹੀ ਬਾਅਦ ਵਿੱਚ ਛੇਵੀਂ ਕਲਾਸ ਤੋਂ ਲੈ ਕੇ ਉੱਪਰ ਦੀਆਂ ਕਲਾਸਾਂ ਦੇ ਵਿਦਿਆਰਥੀਆਂ ਨੂੰ ਆਉਣ ਦੀ ਇਜਾਜ਼ਤ ਦਿੱਤੀ ਗਈ ਹੈ। ਪੰਜਾਬ ਵਿੱਚ ਕਲ ਇਹ ਏਨੇ ਤੋਂ ਏਨੇ ਵਜੇ ਤੱਕ ਚੱਕਾ ਜਾਮ ਕਰਨ ਦਾ ਐਲਾਨ ਹੋ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਸਰਕਾਰ ਵੱਲੋਂ ਜਿਥੇ ਪੰਜਵੀ ਕਲਾਸ ਤੱਕ ਵਿਦਿਅਕ ਅਦਾਰਿਆਂ ਨੂੰ ਅਜੇ ਨਹੀਂ ਖੋਲ੍ਹਿਆ ਗਿਆ ਹੈ ਉਥੇ ਹੀ ਅੱਜ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲ ਐਂਡ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਡਾਕਟਰ ਜਗਜੀਤ ਸਿੰਘ ਧੂਰੀ ਦੀ ਅਗਵਾਈ ਹੇਠ ਪੰਜਾਬ ਦੀਆਂ ਸਾਰੀਆਂ ਪ੍ਰਾਈਵੇਟ ਸਕੂਲਾਂ ਦੀਆਂ ਜਥੇਬੰਦੀਆਂ ਦੀ ਮੀਟਿੰਗ ਕੀਤੀ ਗਈ ਹੈ।

ਜਿਸ ਵਿੱਚ ਇਨ੍ਹਾਂ ਸਾਰੀਆਂ ਜਥੇਬੰਦੀਆਂ ਵੱਲੋਂ ਪੰਜਾਬ ਦੇ ਬੱਚਿਆਂ ਦੇ ਭਵਿੱਖ ਨਾਲ ਹੋ ਰਹੇ ਖਿਲਵਾੜ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਦੇ ਖਿਲਾਫ ਗੰਭੀਰ ਐਕਸ਼ਨ ਲੈਂਦੇ ਹੋਏ 15 ਫਰਵਰੀ ਨੂੰ ਸਵੇਰੇ 11 ਵਜੇ ਤੋਂ ਲੈ ਕੇ 12 ਵਜੇ ਤੱਕ ਪੰਜਾਬ ਵਿੱਚ ਚੱਕਾ ਜਾਮ ਕਰਨ ਦਾ ਐਲਾਨ ਕਰ ਦਿੱਤਾ ਹੈ। ਅਗਰ ਸਰਕਾਰ ਵੱਲੋਂ ਫਿਰ ਵੀ ਕੋਈ ਫੈਸਲਾ ਨਾ ਕੀਤਾ ਗਿਆ ਤਾਂ ਪੰਜਾਬ ਦੇ ਸਾਰੇ ਟੋਲ ਪਲਾਜ਼ਾ ਉਪਰ 17 ਫਰਵਰੀ ਨੂੰ ਪੱਕੇ ਤੌਰ ਤੇ ਧਰਨੇ ਲਾਏ ਜਾਣਗੇ। ਕਿਉਂਕਿ ਪੰਜਾਬ ਵਿੱਚ ਜਿੱਥੇ ਕਰੋਨਾ ਕੇਸਾਂ ਦੀ ਗਿਣਤੀ ਨਾਮਾਤਰ ਹੈ। ਜਿਸ ਕਾਰਨ ਸਰਕਾਰ ਨੂੰ ਸਾਰੇ ਸਕੂਲ ਖੋਲ੍ਹਣੇ ਚਾਹੀਦੇ ਹਨ।



error: Content is protected !!