BREAKING NEWS
Search

ਮੁੰਡਾ ਜਾਣਾ ਚਾਹੁੰਦਾ ਸੀ ਕਨੇਡਾ, ਪੰਡਿਤ ਦੇ ਉਪਾਅ ਨੇ ਲਈ ਜਾਨ ਕਹਿੰਦੇ ਪੰਡਿਤ ਨੇ ਕਿਹਾ ਸੀ ਤੂੰ ਇਕੱਲੇ ਨੇ …..

ਪੰਡਿਤ ਦੇ ਉਪਾਅ ਨੇ ਲਈ ਜਾਨ …..

ਮਲੇਰਕੋਟਲਾ : ਪੰਜਾਬ ਦੇ ਨੌਜਵਾਨਾਂ ਨੂੰ ਇੱਕੋ ਹੀ ਚਸਕਾ ਹੈ ਉਹ ਵੀ ਬਾਹਰ ਜਾਣ ਦਾ। ਹਰ ਕਿਸੇ ਦੇ ਮੂੰਹ ‘ਤੇ ਬਸ ਬਾਹਰ ਜਾਣ ਦੀ ਹੀ ਗੱਲ ਹੁੰਦੀ ਹੈ। ਉਨ੍ਹਾਂ ਦੇ ਇਹ ਸੁਪਨਾ ਸਕਾਰ ਹੋ ਜਾਵੇ ਨੌਜਵਾਨ ਇਸ ਲਈ ਹਰ ਕੋਸ਼ਿਸ਼ ਕਰਦੇ ਹਨ ਪਰ ਕਦੇ-ਕਦੇ ਇਹ ਕੋਸ਼ਿਸ਼ਾਂ ਉਨ੍ਹਾਂ ਲਈ ਮਹਿੰਗੀਆਂ ਸਾਬਿਤ ਹੋ ਜਾਂਦੀਆਂ ਹਨ। ਦਰਅਸਲ ਮਲੇਰਕੋਟਲਾ ਦੇ ਪਿੰਡ ਮਾਹੋਰਾਣਾ ਦੇ ਨੌਜਵਾਨ ਨਾਲ ਵੀ ਕੁਝ ਅਜਿਹਾ ਹੀ ਹੋਇਆ ਹੈ।

ਜਿਸਨੂੰ ਬਾਹਰ ਜਾਣ ਦੀ ਕੀਮਤ ਆਪਣੀ ਜਾਣ ਗੁਆ ਕੇ ਦੇਣੀ ਪਈ। ਜਾਣਕਾਰੀ ਮੁਤਾਬਕ ਪਿੰਡ ਦਾ ਇਹ ਨੌਜਵਾਨ ਕਨੇਡਾ ਜਾਣਾ ਚਾਹੁੰਦਾ ਸੀ । ਕਿਸੇ ਪੰਡਿਤ ਨੇ ਉਸਨੂੰ ਕਿਹਾ ਕਿ ਮੰਗਲਵਾਰ ਵਾਲੇ ਦਿਨ ਨਹਿਰ ਵਿਚ ਪੀਲੇ ਚੋਲ ਪਾਉਣ ਨਾਲ ਉਹ ਜਲਦੀ ਕੈਨੇਡਾ ਪਹੁੰਚ ਜਾਵੇਗਾ ਤਾਂ ਸੁਖਵੀਰ ਸਿੰਘ ਪਰਿਵਾਰ ਨੂੰ ਬਿਨਾਂ ਦੱਸੇ ਮਾਲੇਰਕੋਟਲਾ ਤੋਂ ਕਿਸੇ ਹਲਵਾਈ ਤੋਂ ਚੌਲ ਬਣਵਾ ਕੇ ਨਹਿਰ ਵਿਚ ਪਾਉਣ ਲਈ ਆ ਗਿਆ, ਜਿੱਥੇ ਉਹ ਪੈਰ ਫਿਸਲਣ ਕਾਰਨ ਨਹਿਰ ਵਿਚ ਜਾ ਡਿੱਗਾ।

ਜਾਣਕਾਰੀ ਮੁਤਾਬਕ ਇੱਥੇ ਦੀ ਗੁਜ਼ਰ ਰਹੇ ਰਾਹਗੀਰ ਨੇ ਨਹਿਰ ਦੀ ਪਟੜੀ ਉਪਰ ਮੋਟਰਸਾਈਕਲ ਕੋਲ ਬੂਟ-ਜ਼ੁਰਾਬਾਂ ਪਏ ਦੇਖੇ ਅਤੇ ਨਹਿਰ ਦੇ ਕੰਢੇ ਚੋਲਾਂ ਵਾਲੀ ਕੇਨੀ ਦਾ ਢੱਕਣ ਅਤੇ ਚੋਲ ਵੀ ਖਿਲਰੇ ਹੋਏ ਸਨ।

ਰਾਹਗੀਰ ਨੇ ਤੁਰੰਤ ਇਸ ਦੀ ਸੂਚਨਾ ਨਜ਼ਦੀਕ ਨਰਸਰੀ ਵਿਚ ਕੰਮ ਕਰਦੇ ਮੁਲਾਜ਼ਮਾਂ ਨੂੰ ਦਿੱਤੀ, ਜਿਨ੍ਹਾਂ ਪਿੰਡ ਮਾਹੋਰਾਣਾ ਦੇ ਸਰਪੰਚ ਜਗਜੀਵਨ ਸਿੰਘ ਨੂੰ ਸੂਚਿਤ ਕੀਤਾ ਅਤੇ ਉਨ੍ਹਾਂ ਥਾਣਾ ਅਮਰਗੜ੍ਹ ਵਿਖੇ ਇਤਲਾਹ ਦਿੱਤੀ। ਜਿਸ ਤੋਂ ਬਾਅਦ ਰਿਸ਼ਤੇਦਾਰ ਤੇ ਉਸਦੇ ਦੋਸਤ ਉੱਥੇ ਪਹੁੰਚੇ ਤੇ ਉਨ੍ਹਾਂ ਨੇ ਸਾਰੀ ਗੱਲ ਦੱਸੀ।error: Content is protected !!