BREAKING NEWS
Search

ਪੁਲਿਸ ਵਾਲੇ ਨੇ ਕੁੜੀ ਨੂੰ ਫੜਾਇਆ ਆਪਣਾ ਮੋਬਾਈਲ ਨੰਬਰ, ਫੇਰ ਕੁੜੀ ਨੇ ਜੋ ਕੀਤਾ, ਪੂਰੇ ਬਜਾਰ ਚ ਪੈ ਗਿਆ ਰੌਲਾ

ਕੁੜੀਆਂ ਅਤੇ ਔਰਤਾਂ ਦੀ ਸੁਰੱਖਿਆ ਪ੍ਰਤੀ ਸਰਕਾਰਾਂ ਅਤੇ ਪੁਲਿਸ ਪ੍ਰਸ਼ਾਸਨ ਦੁਆਰਾ ਵੱਡੇ ਵੱਡੇ ਦਾਅਵੇ ਅਤੇ ਵਾਅਦੇ ਕੀਤੇ ਜਾਂਦੇ ਹਨ। ਪਰ ਇਨ੍ਹਾਂ ਦਾਅਵਿਆਂ ਦੀ ਅਸਲੀਅਤ ਬਾਰੇ ਤੁਹਾਨੂੰ ਸਾਡੇ ਨਾਲੋਂ ਵੱਧ ਪਤਾ ਹੈ। ਜੇਕਰ ਕਿਸੇ ਵੀ ਖੇਤਰ ਦੀ ਗੱਲ ਕਰ ਲਈ ਜਾਵੇ ਤਾਂ ਮੁੰਡਿਆਂ ਨਾਲੋਂ ਕੁੜੀਆਂ ਹਰ ਖੇਤਰ ਵਿੱਚ ਅੱਗੇ ਹਨ, ਚਾਹੇ ਉਹ ਗੱਲ ਪੜ੍ਹਾਈ ਦੀ ਹੋਵੇ, ਚਾਹੇ ਖੇਡਾਂ ਦੀ, ਚਾਹੇ ਦੇਸ਼ ਦਾ ਨਾਮ ਰੌਸ਼ਨ ਕਰਨ ਲਈ ਕੁੜੀਆਂ ਹਰ ਇੱਕ ਖੇਤਰ ਵਿੱਚ ਮੁੰਡਿਆਂ ਅਤੇ ਮਰਦਾਂ ਨਾਲੋਂ ਅੱਗੇ ਹਨ।

ਅਜਿਹੇ ਵਿੱਚ ਜਦੋਂ ਸਾਡੇ ਸਮਾਜ ਅਤੇ ਸਾਡੇ ਦੇਸ਼ ਲਈ ਕੁੜੀਆਂ ਦਾ ਵੱਡਾ ਯੋਗਦਾਨ ਹੈ ਅਤੇ ਸਾਡੇ ਸਮਾਜ ਵਿੱਚ ਕੁੜੀਆਂ ਨੂੰ ਮਰਦਾਂ ਦੇ ਬਰਾਬਰ ਜਗ੍ਹਾ ਦਿੱਤੀ ਜਾਂਦੀ ਹੈ ਤਾਂ ਫਿਰ ਉਨ੍ਹਾਂ ਦੀ ਸੁਰੱਖਿਆ ਪ੍ਰਤੀ ਢਿੱਲ ਕਿਉਂ ਵਰਤੀ ਜਾਵੇ। ਜਦੋਂ ਵੀ ਕਿਸੇ ਨੂੰ ਮਦਦ ਲਈ ਲੋੜ ਪੈਂਦੀ ਹੈ ਤਾਂ ਉਹ ਸਭ ਤੋਂ ਪਹਿਲਾਂ ਆਪਣੀ ਮੁਸੀਬਤ ਲੈ ਕੇ ਪੁਲਿਸ ਕੋਲ ਮਦਦ ਲਈ ਜਾਂਦਾ ਹੈ। ਪਰ ਜੇਕਰ ਪੁਲਿਸ ਹੀ ਮੁਸੀਬਤ ਦਾ ਕਾਰਨ ਬਣ ਜਾਵੇ ਤਾਂ ਫਿਰ ਕੀ ਕਿਹਾ ਜਾਵੇ। ਇਹ ਮਾਮਲਾ ਰੋਪੜ ਦੇ ਇਲਾਕੇ ਤੋਂ ਸਾਹਮਣੇ ਹੈ ਜਿੱਥੇ ਕਿ ਇੱਕ ਬਲਵਿੰਦਰ ਸਿੰਘ ਨਾਮਕ ਏਐੱਸਆਈ ਨੇ ਆਪਣੀ ਨੀਚ ਹਰਕਤ ਦੇ ਨਾਲ ਪੂਰੀ ਪੁਲਸ ਫੋਰਸ ਨੂੰ ਹੀ ਬਦਨਾਮ ਕਰ ਦਿੱਤਾ ਹੈ।

ਮਿਲੀ ਜਾਣਕਾਰੀ ਮੁਤਾਬਕ ਕਾਲਜ ਵਿੱਚ ਪੜ੍ਹਨ ਵਾਲੀ ਇੱਕ ਲੜਕੀ ਚੰਡੀਗੜ੍ਹ ਤੋਂ ਰੋਪੜ ਵਿਖੇ ਬੱਸ ਵਿਚਾਰੀ ਸੀ ਤਾਂ ਉਸ ਦੇ ਨਾਲ ਵਾਲੀ ਸੀਟ ਤੇ ਬਲਵਿੰਦਰ ਸਿੰਘ ਥਾਣੇਦਾਰ ਆ ਕੇ ਬੈਠ ਗਿਆ। ਉਸ ਨੇ ਲੜਕੀ ਦੇ ਨਾਲ ਆਨੇ ਬਹਾਨੇ ਸੜਕ ਖਰਾਬ ਹੋਣ ਦਾ ਫਾਇਦਾ ਚੁੱਕ ਕੇ ਮੋਢੇ ਮਾਰਨੇ ਸ਼ੁਰੂ ਕਰ ਦਿੱਤੇ। ਪਹਿਲਾਂ ਤਾਂ ਲੜਕੀ ਨੂੰ ਇਸ ਦੇ ਬਾਰੇ ਸਹੀ ਪਤਾ ਨਹੀਂ ਲੱਗ ਪਾਇਆ ਕਿ ਉਹ ਇਹ ਜਾਣ ਬੁੱਝ ਕੇ ਕਰ ਰਿਹਾ ਹੈ ਇਹ ਸੜਕ ਖਰਾਬ ਹੋਣ ਕਰਕੇ ਇਤਫਾਕ ਨਾਲ ਹੋ ਰਿਹਾ ਹੈ।

ਅਖੀਰ ਬੇਸ਼ਰਮੀ ਦੀ ਹੱਦ ਤਾਂ ਉਦੋਂ ਹੋ ਗਈ ਜਦੋਂ ਇਸ ਥਾਣੇਦਾਰ ਨੇ ਲੜਕੀ ਨੂੰ ਆਪਣਾ ਮੋਬਾਈਲ ਨੰਬਰ ਪਰਚੀ ਤੇ ਲਿਖ ਕੇ ਫੜਾ ਦਿੱਤਾ। ਲੜਕੀ ਨੇ ਅਸੁਰੱਖਿਅਤ ਮਹਿਸੂਸ ਕਰਦੇ ਹੋਏ ਆਪਣੇ ਪਰਿਵਾਰਕ ਮੈਂਬਰਾਂ ਨੂੰ ਆਪਣੇ ਮੋਬਾਇਲ ਵਿਚੋਂ ਇੱਕ ਮੈਸੇਜ ਭੇਜ ਕੇ ਦੱਸਿਆ ਕਿ ਉਹ ਖਤਰੇ ਵਿੱਚ ਹੈ ਤਾਂ ਪਰਿਵਾਰਕ ਮੈਂਬਰਾਂ ਨੇ ਰਸਤੇ ਵਿੱਚ ਹੀ ਬੱਸ ਨੂੰ ਰੋਕ ਲਿਆ ਅਤੇ ਥਾਣੇਦਾਰ ਦੀ ਚੰਗੀ ਲਾਹ ਪਾਹ ਕੀਤੀ। ਉਧਰ ਥਾਣੇਦਾਰ ਨੇ ਆਪਣੇ ਉੱਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਝੂਠੇ ਦੱਸਿਆ ਹੈ। ਉਸ ਦਾ ਕਹਿਣਾ ਹੈ ਕਿ ਉਹ ਬੀਬੀ ਦਾ ਮਰੀਜ਼ ਹੈ ਉਸ ਨੂੰ ਤਾਂ ਪਤਾ ਵੀ ਨਹੀਂ ਕਿ ਅਜਿਹਾ ਕਿਵੇਂ ਹੋ ਗਿਆ। ਹੋਰ ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ



error: Content is protected !!