BREAKING NEWS
Search

ਘਰੋਂ ਭੱਜੇ ਮੁੰਡਾ ਕੁੜੀ ਕਰ ਗਏ ਵੱਡਾ ਕਾਂਡ, ਦੋਵਾਂ ਦੇ ਪਿਆਰ ਦਾ ਮੁੱਲ ਚੁਕਾਉਣਾ ਪੈ ਗਿਆ ਬੇਕਸੂਰ ਨੂੰ, ਦੇਖੋ ਵੀਡੀਓ

ਅਣਗਹਿਲੀ ਕਾਰਨ ਡਰਾਈਵਿੰਗ ਕਰਕੇ ਅਕਸਰ ਸੜਕ ਹਾਦਸੇ ਵਾਪਰ ਜਾਂਦੇ ਹਨ। ਅਣਗਹਿਲੀ ਕਰਨ ਵਾਲੇ ਖੁਦ ਲਈ ਤਾਂ ਮੁਸੀਬਤ ਛੇੜਦੇ ਹੀ ਹਨ ਪਰ ਨਾਲ ਨਾਲ ਉਹ ਕਿਸੇ ਹੋਰ ਦਾ ਘਰ ਵੀ ਉਜਾੜ ਦਿੰਦੇ ਹਨ। ਹਾਦਸੇ ਉਦੋਂ ਵਾਪਰਦੇ ਹਨ, ਜਦੋਂ ਵਾਹਨ ਚਾਲਕ ਸਹਿਜ ਅਵਸਥਾ ਵਿੱਚ ਹੁੰਦਾ ਜਾਂ ਤਾਂ ਚਾਲਕ ਨੇ ਨਸ਼ਾ ਕੀਤਾ ਹੋਵੇ ਜਾਂ ਫਿਰ ਉਹ ਆਵਾਜਾਈ ਦੇ ਨਿਯਮਾਂ ਦੀ ਉਲੰਘਣਾ ਕਰ ਰਿਹਾ ਹੋਵੇ। ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਦਰਦਨਾਕ ਹਾਦਸਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ।

ਜਿਸ ਵਿੱਚ ਇੱਕ ਲੜਕੇ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਪਤਾ ਲੱਗਾ ਹੈ ਕਿ ਕਾਰ ਸਵਾਰ ਦੁਆਰਾ ਲੜਕੇ ਵਿਚ ਕਾਰ ਮਾਰੀ ਗਈ ਮ੍ਰਿਤਕ ਲੜਕੇ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਉਂਦੇ ਹੋਏ ਮੀਡੀਆ ਨੂੰ ਦੱਸਿਆ ਕਿ ਇੱਕ ਲੜਕਾ ਕਾਰ ਵਿੱਚ ਕਿਸੇ ਲੜਕੀ ਨੂੰ ਭਜਾ ਕੇ ਲੈ ਜਾ ਰਿਹਾ ਸੀ। ਲੜਕੀ ਦੇ ਪਰਿਵਾਰਕ ਮੈਂਬਰ ਇਸ ਗੱਡੀ ਦਾ ਪਿੱਛਾ ਕਰ ਰਹੇ ਸਨ।

ਕਾਰ ਚਲਾਉਣ ਵਾਲਾ ਲੜਕਾ ਬਹੁਤ ਤੇਜ਼ ਗੱਡੀ ਚਲਾ ਰਿਹਾ ਸੀ। ਇਸ ਤਰ੍ਹਾਂ ਜਾਪਦਾ ਸੀ ਕਿ ਉਹ 150 ਦੀ ਰਫਤਾਰ ਤੋਂ ਵੀ ਵੱਧ ਸਪੀਡ ਤੇ ਡਰਾਈਵਿੰਗ ਕਰ ਰਿਹਾ ਹੋਵੇ। ਉਹ ਲੜਕਾ ਮੁੜ ਮੁੜ ਕੇ ਪਿੱਛੇ ਦੇਖ ਰਿਹਾ ਸੀ। ਮ੍ਰਿਤਕ ਲੜਕਾ ਦੂਜੇ ਪਾਸੇ ਆਪਣੀ ਸਾਈਡ ਤੇ ਜਾ ਰਿਹਾ ਸੀ। ਜਦੋਂ ਕਾਰ ਚਾਲਕ ਨੇ ਪਿੱਛੇ ਦੇਖਿਆ ਤਾਂ ਗੱਡੀ ਦਾ ਸਟੇਅਰਿੰਗ ਘੁੰਮ ਗਿਆ ਅਤੇ ਕਾਰ ਦੂਜੇ ਪਾਸੇ ਲੜਕੇ ਵਿੱਚ ਜਾ ਵੱਜੀ। ਜਿਸ ਨਾਲ ਬੇਕਸੂਰ ਲੜਕੇ ਦੀ ਮੌਤ ਹੋ ਗਈ। ਮ੍ਰਿਤਕ ਦੇ ਵਾਰਸਾਂ ਨੇ ਦੋਸ਼ੀ ਲਈ ਸਖ਼ਤ ਸਜ਼ਾ ਦੀ ਮੰਗ ਕਰਦੇ ਹੋਏ ਇਨਸਾਫ ਦੀ ਮੰਗ ਕੀਤੀ ਹੈ।

ਉਨ੍ਹਾਂ ਨੇ ਲੜਕੀ ਨੂੰ ਵੀ ਪੇਸ਼ ਕਰਨ ਦੀ ਮੰਗ ਕੀਤੀ ਪੁਲਿਸ ਅਧਿਕਾਰੀ ਨੇ ਮੀਡੀਆ ਨੂੰ ਦੱਸਿਆ ਕਿ ਹਾਦਸੇ ਦੇ ਦੋਸ਼ੀ ਲੜਕੇ ਨੂੰ ਥਾਣਾ ਹਰਿਆਣਾ ਦੀ ਪੁਲਸ ਦੁਆਰਾ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੋਸ਼ੀ ਦੇ ਖਿਲਾਫ ਪਰਚਾ ਦਰਜ ਕਰਕੇ ਉਸ ਨੂੰ ਸਜ਼ਾ ਦਿਵਾਈ ਜਾਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟerror: Content is protected !!