=== console.log('header!'); // Easy to add and display post grid on your website with or without categoryies filter. Also work with Gutenberg shortcode block.

ਕੈਂਸਰ ਪੀੜਤ ਸੰਜੇ ਦੱਤ ਬਾਰੇ ਆਈ ਇਹ ਖਬਰ ,ਪ੍ਰਸੰਸਕਾਂ ਚ ਛਾਈ ਚਿੰਤਾ

ਆਈ ਤਾਜਾ ਵੱਡੀ ਖਬਰ

ਇਹ ਸਾਲ ਕੁਲ ਦੁਨੀਆਂ ਲਈ ਬਹੁਤ ਹੀ ਮਾੜਾ ਜਾ ਰਿਹਾ ਹੈ ਇਸ ਸਾਲ ਕਈ ਮਸ਼ਹੂਰ ਹਸਤੀਆਂ ਇਸ ਸੰਸਾਰ ਨੂੰ ਹਮੇਸ਼ਾਂ ਹਮੇਸ਼ਾਂ ਲਈ ਅਲਵਿਦਾ ਆਖ ਗਈਆਂ ਹਨ। ਇਸ ਸਾਲ ਹੀ ਬੋਲੀਵੁਡ ਦੇ ਮਸ਼ਹੂਰ ਅਦਾਕਾਰ ਸੰਜੇ ਦੱਤ ਕੈਂਸਰ ਦੇ ਪੀੜਤ ਪਾਏ ਗਏ ਹਨ। ਹੁਣ ਓਹਨਾ ਦੇ ਪ੍ਰਸੰਸਕਾਂ ਚ ਚਿੰਤਾ ਦੀ ਲਹਿਰ ਛਾ ਗਈ ਹੈ।

ਬਾਲੀਵੁੱਡ ਅਦਾਕਾਰ ਸੰਜੇ ਦੱਤ ਦਾ ਇੰਨੀਂ ਦਿਨੀਂ ਫੇਫੜਿਆਂ ਦੇ ਕੈਂਸਰ ਦਾ ਇਲਾਜ ਚੱਲ ਰਿਹਾ ਹੈ। ਹਾਲ ਹੀ ਵਿਚ ਸੰਜੇ ਦੱਤ ਨੇ ਆਪਣੀ ਪਹਿਲੀ ਕੀਮੋਥੈਰੇਪੀ ਕਰਵਾਈ ਹੈ, ਜਿਸ ਤੋਂ ਕੁਝ ਦਿਨ ਬਾਅਦ ਹੀ ਸੰਜੇ ਦੱਤ ਆਪਣੀ ਪਤਨੀ ਮਾਨਿਅਤਾ ਦੱਤ ਨਾਲ ਦੁਬਈ ਪਹੁੰਚ ਗਏ। ਖ਼ਬਰਾਂ ਦੀ ਮੰਨੀਏ ਤਾਂ ਸੰਜੇ ਦੱਤ ਆਪਣੀ ਪਤਨੀ ਨਾਲ ਚਾਰਟਡ ਪਲੇਨ ਉੱਤੇ (ਪ੍ਰਾਈਵੇਟ ਜੈੱਟ ਰਾਹੀਂ) ਆਪਣੇ ਬੱਚਿਆਂ ਸ਼ਹਿਰਾਨ ਤੇ ਇਕਰਾ ਨੂੰ ਮਿਲਣ ਲਈ ਦੁਬਈ ਗਏ ਹਨ।

ਉਨ੍ਹਾਂ ਦੇ ਦੋਵੇਂ ਬੱਚੇ ਦੁਬਈ ਤੋਂ ਕਲਾਸੇਸ ਅਟੈਂਡ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਸੰਜੇ ਦੱਤ ਦਾ ਆਪਣੇ ਬੱਚਿਆਂ ਨਾਲ ਮਿਲਣ ਦਾ ਕਾਫ਼ੀ ਮਨ ਕਰ ਰਿਹਾ ਸੀ, ਇਸ ਲਈ ਉਹ ਮੁੰਬਈ ਤੋਂ ਦੁਬਈ ਪਹੁੰਚ ਗਏ। ਮੀਡੀਆ ਰਿਪੋਰਟਸ ਮੁਤਾਬਿਕ ਸੰਜੇ ਦੱਤ 10 ਦਿਨਾਂ ‘ਚ ਵਾਪਸ ਮੁੰਬਈ ਵਾਪਸ ਪਰਤ ਸਕਦੇ ਹਨ।

ਦੱਸ ਦਈਏ ਕਿ ਦੁਬਈ ਪਹੁੰਚਦੇ ਹੀ ਉਹ ਆਪਣੇ ਦੋਹਾਂ ਬੱਚਿਆਂ ਨੂੰ ਮਿਲੇ। ਮਾਨਿਅਤਾ ਨੇ ਇੱਕ ਪਰਿਵਾਰਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਨੂੰ ਦੇਖਕੇ ਹੀ ਸੰਜੇ ਦੱਤ ਦੇ ਪ੍ਰਸੰਸਕਾਂ ਚ ਚਿੰਤਾ ਦੀ ਲਹਿਰ ਛਾ ਗਈ ਹੈ ਕਿਓੰਕੇ ਇਹਨਾਂ ਤਸਵੀਰਾਂ ਵਿਚ ਸੰਜੇ ਦੱਤ ਬਹੁਤ ਕਮਜ਼ੋਰ ਲੱਗ ਰਹੇ ਹਨ। ਜਿਹੜੀ ਤਸਵੀਰ ਸਾਂਝੀ ਕੀਤੀ ਗਈ ਹੈ ਉਸ ਵਿਚ ਸੰਜੇ ਦੱਤ ਦੀਆਂ ਗੱਲਾਂ ਪਿਚਕੀਆਂ (ਅੰਦਰ ਨੂੰ ਵੜੀਆਂ) ਨਜ਼ਰ ਆ ਰਹੀਆਂ ਹਨ ਅਤੇ ਚਿਹਰੇ ਦੀ ਰੰਗਤ ਵੀ ਉੱਡ ਗਈ ਹੈ। ਮਾਨਿਅਤਾ ਨੇ ਇਸ ਤਸਵੀਰ ਨੂੰ ਕੈਪਸ਼ਨ ਦਿੰਦੇ ਹੋਏ ਲਿਖਿਆ ਹੈ ‘ਅੱਜ ਮੈਂ ਰੱਬ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ, ਜਿਸ ਨੇ ਮੈਨੂੰ ਇੰਨਾਂ ਵਧੀਆ ਪਰਿਵਾਰ ਦਿੱਤਾ। ਮੈਨੂੰ ਕੋਈ ਸ਼ਿ – ਕਾ – ਇ- ਤ ਨਹੀਂ, ਕੋਈ ਮੰਗ ਨਹੀਂ ਬਸ ਸਾਰੇ ਇੱਕਠੇ ਰਹਿਣ ਹਮੇਸ਼ਾ ਲਈ ਆਮੀਨ।’

ਇਸ ਤੋਂ ਪਹਿਲਾਂ ਮਾਨਿਅਤਾ ਦੱਤ ਨੇ ਸੰਜੇ ਦੱਤ ਲਈ ਆਪਣੇ ਇੰਸਟਾਗ੍ਰਾਮ ‘ਤੇ ਇਮੋਸ਼ਨਲ ਪੋਸਟ ਸਾਂਝੀ ਕੀਤੀ ਸੀ। ਉਨ੍ਹਾਂ ਨੇ ਫ਼ਿਲਮ ‘ਇਮਤਿਹਾਨ’ ਦੇ ਗੀਤ ‘ਰੁੱਕ ਜਾਣਾ ਨਹੀਂ ਤੂੰ ਕਹਿ ਹਾਰ ਕੇ’ ਦੀ ਕੁਝ ਲਾਈਨਾਂ ਲਿਖੀਆਂ ਹਨ।




error: Content is protected !!