BREAKING NEWS
Search

ਪੰਜਾਬ ਚ ਅਗਲੇ ਮਹੀਨੇ ਨੂੰ ਲੈਕੇ ਮੌਸਮ ਵਿਭਾਗ ਵਲੋਂ ਜਾਰੀ ਕਰਤੀ ਭਵਿੱਖਬਾਣੀ, ਬਾਰਿਸ਼ ਪੈਣ ਦੇ ਨਾਲ ਨਾਲ ਠੰਡ ਚ ਹੋਵੇਗਾ ਵਾਧਾ

ਆਈ ਤਾਜਾ ਵੱਡੀ ਖਬਰ 

ਇਸ ਵਾਰ ਜਿੱਥੇ ਲੱਗ ਰਿਹਾ ਸੀ ਕਿ ਸਰਦੀ ਦਾ ਅਗਾਜ ਜਲਦ ਹੋ ਗਿਆ ਹੈ ਉਥੇ ਹੀ ਸਰਦੀ ਦੇ ਆਉਣ ਦਾ ਇਹਸਾਸ ਲੋਕਾਂ ਨੂੰ ਹੋ ਗਿਆ ਸੀ ਉਥੇ ਹੀ ਸਵੇਰ ਅਤੇ ਸ਼ਾਮ ਦੇ ਵਿੱਚ ਜਿੱਥੇ ਧੁੱਪ ਦੇ ਕਾਰਨ ਗਰਮੀ ਦਾ ਅਹਿਸਾਸ ਵੀ ਹੋਇਆ ਸੀ। ਓਥੇ ਹੀ ਮੌਸਮ ਵਿਚ ਆਈ ਤਬਦੀਲੀ ਦੇ ਕਾਰਨ ਬਹੁਤ ਸਾਰੇ ਬਦਲਾਅ ਵੀ ਦੇਖੇ ਜਾ ਰਹੇ ਹਨ। ਇਸ ਸਮੇਂ ਪਹਾੜੀ ਖੇਤਰਾਂ ਵਿਚ ਹੋਣ ਵਾਲੀ ਬਰਫਬਾਰੀ ਦਾ ਅਸਰ ਵੀ ਮੈਦਾਨੀ ਖੇਤਰਾਂ ਵਿੱਚ ਵਧੇਰੇ ਦੇਖਿਆ ਜਾ ਰਿਹਾ ਹੈ। ਜਿਸ ਕਾਰਨ ਮੈਦਾਨੀ ਇਲਾਕਿਆਂ ਵਿੱਚ ਠੰਢ ਵੀ ਵਧੇਰੇ ਮਹਿਸੂਸ ਕੀਤੀ ਜਾ ਰਹੀ ਹੈ। ਆਉਣ ਵਾਲੇ ਦਿਨਾਂ ਦੀ ਜਾਣਕਾਰੀ ਮੌਸਮ ਵਿਭਾਗ ਵੱਲੋਂ ਵੀ ਸਮੇਂ-ਸਮੇਂ ਤੇ ਦਿੱਤੀ ਜਾਂਦੀ ਹੈ। ਜਿਸ ਨਾਲ ਲੋਕਾਂ ਵੱਲੋਂ ਕਈ ਕੰਮ ਮੌਸਮ ਦੇ ਅਨੁਸਾਰ ਕੀਤੇ ਜਾਂਦੇ ਹਨ।

ਇਸ ਸਮੇਂ ਪੈਣ ਵਾਲੇ ਧੁੰਦ ਦੇ ਕਾਰਨ ਕਈ ਹਾਦਸੇ ਵਾਪਰ ਰਹੇ ਹਨ ਉਥੇ ਹੀ ਸਵੇਰੇ-ਸ਼ਾਮ ਭਾਰੀ ਠੰਡ ਮਹਿਸੂਸ ਕੀਤੀ ਜਾ ਰਹੀ ਹੈ। ਦਸੰਬਰ ਮਹੀਨੇ ਨੂੰ ਲੈ ਕੇ ਮੌਸਮ ਵਿਭਾਗ ਵੱਲੋਂ ਭਵਿੱਖਬਾਣੀ ਜਾਰੀ ਕਰ ਦਿਤੀ ਗਈ ਹੈ ਜਿੱਥੇ ਬਾਰਸ਼ ਪੈਣ ਦੇ ਨਾਲ ਠੰਡ ਵਿੱਚ ਵਾਧਾ ਹੋਵੇਗਾ। ਮੌਸਮ ਵਿਭਾਗ ਵੱਲੋਂ ਜਿੱਥੇ ਆਉਣ ਵਾਲੇ ਮਹੀਨੇ ਦੇ ਵਿੱਚ ਮੌਸਮ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਥੇ ਹੀ ਦੱਸਿਆ ਗਿਆ ਹੈ ਕਿ ਦਸੰਬਰ ਦੇ ਪਹਿਲੇ ਹਫਤੇ ਹੀ ਮੌਸਮ ਵਿਚ ਭਾਰੀ ਬਦਲਾਅ ਨਜ਼ਰ ਆਵੇਗਾ।

ਜਿੱਥੇ 30 ਨਵੰਬਰ ਤੱਕ ਮੌਸਮ ਖੁਸ਼ਕ ਰਹੇਗਾ ਉਥੇ ਹੀ ਦਸੰਬਰ ਦੇ ਵਿੱਚ ਪੰਜਾਬ ਦੇ ਕਈ ਜਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਵੀ ਮੌਸਮ ਵਿਭਾਗ ਵੱਲੋਂ ਦੱਸੀ ਗਈ ਹੈ ਜੋ ਕਿ ਪੱਛਮੀ ਗੜਬੜੀ ਦੇ ਕਾਰਨ ਬਰਸਾਤ ਹੋਵੇਗੀ ਉਥੇ ਹੀ ਪੰਜਾਬ ਦੇ ਕਈ ਜ਼ਿਲਿਆਂ ਵਿਚ ਬਰਸਾਤ ਹੋਣ ਦੇ ਚੱਲਦਿਆਂ ਹੋਇਆਂ ਵਧੇਰੇ ਠੰਢ ਹੋ ਜਾਵੇਗੀ।

ਪੰਜਾਬ ਅੰਦਰ ਕਈ ਜ਼ਿਲ੍ਹਿਆਂ ਵਿੱਚ ਇਸ ਮੌਸਮ ਦੀ ਤਬਦੀਲੀ ਕਾਰਨ ਹੋਣ ਵਾਲੀ ਬਰਸਾਤ ਦੇ ਚਲਦਿਆਂ ਹੋਇਆਂ ਤਾਪਮਾਨ ਵਿੱਚ ਵੀ ਵਧੇਰੇ ਵਾਧਾ ਦਰਜ ਕੀਤਾ ਜਾਵੇਗਾ ਜਿਸ ਨਾਲ ਕਈ ਜ਼ਿਲਿਆਂ ਦੇ ਤਾਪਮਾਨ ਵਿੱਚ ਬਦਲਾਅ ਆਵੇਗਾ। ਸਵੇਰ ਦੇ ਸਮੇਂ ਜਿੱਥੇ ਸੰਘਣੀ ਧੁੰਦ ਛਾਈ ਰਹੇਗੀ ਉਥੇ ਹੀ ਪਹਾੜਾਂ ਵਿਚ ਹੋਣ ਵਾਲੀ ਬਰਫਬਾਰੀ ਦਾ ਅਸਰ ਵੀ ਪੰਜਾਬ ਵਿਚ ਦੇਖਿਆ ਜਾਵੇਗਾ। ਸ਼ਨੀਵਾਰ ਨੂੰ ਜਲੰਧਰ ਅਤੇ ਪਠਾਨਕੋਟ ਸਭ ਤੋਂ ਵਧੇਰੇ ਠੰਡੇ ਜਿਲ੍ਹੇ ਦਰਜ ਕੀਤੇ ਗਏ ਹਨ ਜਿੱਥੇ ਤਾਪਮਾਨ ਘੱਟੋ-ਘੱਟ 5.7 ਡਿਗਰੀ ਦਰਜ ਕੀਤਾ ਗਿਆ ਹੈ।



error: Content is protected !!