BREAKING NEWS
Search

ਅਮਰੀਕਾ ਵਾਲੇ ਹੋ ਜਾਣ ਸਾਵਧਾਨ ਇਸ ਚੀਜ ਦੇ ਖਾਣ ਨਾਲ 600 ਤੋਂ ਜਿਆਦਾ ਲੋਕ ਹੋ ਗਏ ਬਿਮਾਰ ਹੋ ਰਹੀ ਏਹ ਅਪੀਲ

ਆਈ ਤਾਜ਼ਾ ਵੱਡੀ ਖਬਰ 

ਅਜੇ ਪੂਰੀ ਦੁਨੀਆਂ ਦੇ ਵੇਚੋ ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਘਟਿਆ ਨਹੀਂ ਹੈ । ਇਹ ਮਹਾਂਮਾਰੀ ਅਜੇ ਵੀ ਆਪਣਾ ਕਹਿਰ ਦਿਖਾਉਣ ਵਿੱਚ ਲੱਗੀ ਹੋਈ ਹੈ । ਪਰ ਇਸ ਮਹਾਂਮਾਰੀ ਦੇ ਨਾਲ ਹੋਰ ਬੀਮਾਰੀਆਂ ਵੀ ਦਸਤਕ ਦੇ ਰਹੀਆਂ ਹਨ, ਜੋ ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈ ਰਹੀਆਂ ਹਨ । ਗੱਲ ਕੀਤੀ ਜਾਵੇ ਜੇਕਰ ਅਮਰੀਕਾ ਦੀ ਤਾਂ ਅਮਰੀਕਾ ਜੋ ਦੁਨੀਆਂ ਦਾ ਸਭ ਤੋਂ ਵੱਧ ਸ਼ਕਤੀਸ਼ਾਲੀ ਦੇਸ਼ ਹੈ ਇਸ ਦੇਸ਼ ਦੇ ਵਿੱਚ ਅਜੇ ਵੀ ਇਸ ਮਹਾਂਮਾਰੀ ਦੇ ਨਾਲ ਲੋਕ ਲੜ ਰਹੇ ਹਨ , ਪਰ ਇਸ ਮਹਾਂਮਾਰੀ ਦੇ ਨਾਲ ਨਾਲ ਇੱਕ ਹੋਰ ਬਿਮਾਰੀ ਨੇ ਅਮਰੀਕਾ ਦੇ ਵਿਚ ਦਸਤਕ ਦਿੱਤੀ ਹੈ। ਜਿਸ ਕਾਰਨ ਹੁਣ ਤੱਕ ਕਈ ਲੋਕ ਇਸ ਦੀ ਲਪੇਟ ਵਿੱਚ ਆ ਕੇ ਬੀਮਾਰ ਹੋ ਚੁੱਕੇ ਹਨ ।

ਦਰਅਸਲ ਹੁਣ ਅਮਰੀਕਾ ਦੇ ਵਿੱਚ ਆਮ ਵਰਤੋਂ ਵਿੱਚ ਲਿਆਉਣ ਵਾਲੇ ਗੰਢੇ ਕੁਝ ਇਸ ਤਰ੍ਹਾਂ ਆਪਣਾ ਕਹਿਰ ਵਿਖਾਉਂਦੇ ਨਜ਼ਰ ਆ ਰਹੇ ਹਨ ਕਿ ਹੁਣ ਅਮਰੀਕਾ ਦੇ ਵਿਚ ਗੰਢਿਆਂ ਦੇ ਕਾਰਨ ਕਈ ਅਮਰੀਕੀ ਲੋਕ ਬੀਮਾਰ ਹੋ ਚੁੱਕੇ ਹਨ । ਹੁਣ ਤੱਕ 600 ਤੋਂ ਵੱਧ ਲੋਕ ਇਨ੍ਹਾਂ ਪਿਆਜ਼ਾਂ ਦੇ ਕਾਰਨ ਬੀਮਾਰ ਹੋ ਚੁੱਕੇ ਹਨ । ਮਿਲੀ ਜਾਣਕਾਰੀ ਮੁਤਾਬਕ ਪਤਾ ਚਲਿਆ ਹੈ ਕਿ ਹੁਣ ਤਕ ਇਸ ਬਿਮਾਰੀ ਦੇ ਕਾਰਨ ਕਈ ਲੋਕ ਹਸਪਤਾਲ ਦੇ ਵਿੱਚ ਵੀ ਭਰਤੀ ਹਨ ਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ ।

ਪਰ ਗਨੀਮਤ ਰਹੀ ਹੈ ਕੀ ਅਜੇ ਤੱਕ ਇਸ ਬੀਮਾਰੀ ਦੇ ਕਾਰਨ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਅਗਸਤ ਅਤੇ ਸਤੰਬਰ ਮਹੀਨੇ ਦੇ ਵਿੱਚ ਇਸ ਬਿਮਾਰੀ ਦੇ ਵਧਣ ਦੀ ਸੂਚਨਾ ਪ੍ਰਾਪਤ ਹੋਈ ਸੀ ਜਿਸ ਦੇ ਨਾਲ ਜਿਸ ਤੋਂ ਬਾਅਦ ਜ਼ਿਆਦਾ ਮਾਮਲੇ ਟੈਕਸਾਸ ਅਤੇ ਉਤਲਾ ਹੋਮਾ ਵਿੱਚ ਦਰਜ ਕੀਤੇ ਗਏ ਹਨ ਉੱਥੇ ਦੀ ਸਰਕਾਰ ਦੇ ਵੱਲੋਂ ਵੀ ਇਸ ਬਿਮਾਰੀ ਦੀ ਰੋਕਥਾਮ ਦੇ ਲਈ ਕਾਰਜ ਕੀਤੇ ਜਾ ਰਹੇ ਹਨ ।

ਉੱਥੇ ਹੀ ਇਸ ਬਿਮਾਰੀ ਦੇ ਫੈਲਣ ਤੋਂ ਬਾਅਦ ਅਧਿਕਾਰੀਆਂ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪਿਆਜ਼ਾਂ ਦਾ ਆਯਾਤ ਆਖ਼ਰੀ ਵਾਰ ਅਗਸਤ ਮਹੀਨੇ ਦੇ ਵਿੱਚ ਕੀਤਾ ਗਿਆ ਸੀ ਜਿਸ ਦੇ ਮੱਦੇਨਜ਼ਰ ਡੀਸੀ ਵੱਲੋਂ ਅਮਰੀਕਾ ਦੇ ਵਿਚ ਉਪਭੋਕਤਾਵਾਂ ਨੂੰ ਸਲਾਹ ਦਿੱਤੀ ਜਾ ਰਹੀ ਹੈ ਕਿ ਉਹ ਪੂਰੀ ਤਰ੍ਹਾਂ ਦੇ ਨਾਲ ਚਿੱਟੇ ਜਾਂ ਫਿਰ ਪੀਲੇ ਗੰਢਿਆਂ ਨੂੰ ਨਾ ਖਰੀਦਣ ਅਤੇ ਨਾ ਹੀ ਇਨ੍ਹਾਂ ਦੀ ਵਰਤੋਂ ਕਰਨ, ਕਿਉਂਕਿ ਇਨ੍ਹਾਂ ਗੰਢਿਆਂ ਦੀ ਵਰਤੋਂ ਕਰਨ ਦੇ ਨਾਲ ਇਸ ਬਿਮਾਰੀ ਦੇ ਲੱਛਣ ਵਧ ਰਹੇ ਨੇ ਤੇ ਵੱਧ ਲੋਕ ਇਸ ਦੀ ਲਪੇਟ ਵਿੱਚ ਆ ਰਹੇ ਹਨ ਇਸ ਬਿਮਾਰੀ ਦੇ ਫੈਲਣ ਤੋਂ ਬਾਅਦ ਲਗਾਤਾਰ ਹੀ ਅਮਰੀਕਾ ਵਾਸੀਅਾਂ ਦੇ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ।



error: Content is protected !!