BREAKING NEWS
Search

WHO ਵਲੋਂ ਆਈ ਇਹ ਵੱਡੀ ਮਾੜੀ ਖਬਰ, ਕਰੋਨਾ ਤੋਂ ਬਾਅਦ ਇਹ ਖਤਰਨਾਕ ਬਿਮਾਰੀ ਦੀ ਪ੍ਰਗਟਾਈ ਚਿੰਤਾ

ਆਈ ਤਾਜ਼ਾ ਵੱਡੀ ਖਬਰ 

ਇਕ ਪਾਸੇ ਦੇਸ਼ ਵਿਚ ਕੋਰੋਨਾ ਮਹਾਂਮਾਰੀ ਮੁੜ ਤੋਂ ਆਪਣੀਆਂ ਜਡ਼੍ਹਾਂ ਮਜ਼ਬੂਤ ਕਰਦੀ ਹੋਈ ਨਜ਼ਰ ਆ ਰਹੀ ਹੈ । ਹਰ ਰੋਜ਼ ਹੀ ਕਰੋਨਾ ਦੇ ਮਾਮਲੇ ਲਗਾਤਾਰ ਵਧ ਰਹੇ ਹਨ, ਜਿਸ ਦੇ ਚਲਦੇ ਹੁਣ ਮੁੜ ਤੋਂ ਭਾਰਤ ਦੇਸ਼ ਦੇ ਵਿਚ ਪਾਬੰਦੀਆਂ ਲੱਗਣੀਆਂ ਸ਼ੁਰੂ ਹੋ ਚੁੱਕੀਆਂ ਹਨ । ਕਰੋਨਾ ਦੇ ਵਧ ਰਹੇ ਪ੍ਰਕੋਪ ਵਿਚਕਾਰ ਹੁਣ ਡਬਲਿਊਐਚਓ ਵੱਲੋਂ ਇਕ ਨਵੀਂ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ । ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਡਬਲਿਊ ਐਚ ਓ ਯਾਨੀ ਕਿ ਵਿਸ਼ਵ ਸਿਹਤ ਸੰਗਠਨ ਨੇ ਹੁਣ ਬੱਚਿਆਂ ਵਿਚ ਫੈਲਣ ਵਾਲੇ ਹੈਪੇਟਾਈਟਸ ਦੇ ਕੁਝ ਗੰਭੀਰ ਮਾਮਲਿਆਂ ਤੇ ਰਿਪੋਰਟ ਕੀਤੀ ਹੈ ।

ਵਿਸ਼ਵ ਸਿਹਤ ਸੰਗਠਨ ਦੇ ਮੁਤਾਬਕ ਉਨ੍ਹਾਂ ਦੇ ਸਾਹਮਣੇ ਗੰਭੀਰ ਹੈਪੇਟਾਇਟਸ ਦੇ ਲਗਭਗ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ , ਜਿਨ੍ਹਾਂ ਦੇ ਮੂਲ ਬਾਰੇ ਜਾਣਕਾਰੀ ਸਾਹਮਣੇ ਨਹੀਂ ਆਈ । ਦੱਸ ਦਈਏ ਕਿ 170 ਮਾਮਲੇ ਹੁਣ ਤੱਕ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ਵਿਚੋਂ ਘੱਟੋ ਘੱਟ ਇਕ ਕੇਸ ਦੀ ਮੌਤ ਹੋ ਚੁੱਕੀ ਹੈ। ਡਬਲਿਊਐਚਓ ਦੇ ਮੁਤਾਬਕ ਉਨ੍ਹਾਂ ਕੋਲ ਇੱਕੀ ਅਪਰੈਲ ਤਕ ਗਿਆਰਾਂ ਯੂਰੋਪੀਅਨ ਦੇਸ਼ਾਂ ਅਤੇ ਅਮਰੀਕੀ ਮਹਾਂਦੀਪ ਦੇ ਇਕ ਦੇਸ਼ ਤੋਂ ਅਨਜਾਣ ਮੂਲ ਦੇ ਗੰਭੀਰ ਹੈਪੇਟਾਈਟਸ ਦੇ ਘੱਟੋ ਘੱਟ 169 ਕਈ ਕੇਸ ਸਾਹਮਣੇ ਆਏ ਸੀ । ਜਿਸ ਤੋਂ ਬਾਅਦ ਲਗਾਤਾਰ ਵੱਖ ਵੱਖ ਥਾਵਾਂ ਤੋਂ ਮਾਮਲੇ ਵਧ ਰਹੇ ਹਨ ।

ਡਬਲਿਯੂਐਚਓ ਦਾ ਕਹਿਣਾ ਹੈ ਕਿ ਜਿਹਨਾ ਬੱਚਿਆਂ ਵਿੱਚ ਅਜਿਹੇ ਮਾਮਲੇ ਸਾਹਮਣੇ ਆਏ ਹਨ ੳੁਨ੍ਹਾਂ ਦੀ ਉਮਰ ਇਕ ਮਹੀਨੇ ਤੋਂ ਲੈ ਕੇ ਸੋਲ਼ਾਂ ਸਾਲ ਵਿਚਕਾਰ ਹੈ । ਜ਼ਿਕਰਯੋਗ ਹੈ ਕਿ ਬੱਚਿਆ ਵਿੱਚ ਪਾਈ ਜਾਣ ਵਾਲੀ ਇਹ ਬਿਮਾਰੀ ਜਿਗਰ ਨਾਲ ਜੁੜੀ ਹੋਈ ਹੁੰਦੀ ਹੈ ਜੋ ਵਾਇਰਲ ਇਨਫੈਕਸ਼ਨ ਕਾਰਨ ਹੁੰਦੀ ਹੈ ।

ਇਸ ਕਾਰਨ ਲਿਵਰ ਚ ਸੋਜ ਪੈਦਾ ਹੁੰਦੀ ਹੈ ਤੇ ਹੌਲੀ ਹੌਲੀ ਹੈਪੇਟਾਈਟਸ ਦਾ ਰੂਪ ਧਾਰਨ ਕਰਦੀ ਹੈ । ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਹੈਪੇਟਾਇਟਸ ਵਿੱਚ ਪੰਜ ਕਿਸਮ ਦੇ ਵਾਇਰਸ ਹੁੰਦੇ ਹਨ ਤੇ ਡਾਕਟਰਾਂ ਦਾ ਕਹਿਣਾ ਹੈ ਕਿ ਸਭ ਨੂੰ ਗੰਭੀਰਤਾ ਨਾਲ ਲੈਣਾ ਬਹੁਤ ਜ਼ਰੂਰੀ ਹੈ ਜੇਕਰ ਇਹ ਬਿਮਾਰੀ ਵਿਗੜ ਗਈ ਤਾਂ ਇਹ ਮਹਾਂਮਾਰੀ ਦਾ ਰੂਪ ਧਾਰ ਸਕਦੀ ਹੈ । ਜਿਸ ਕਾਰਨ ਮੌਤ ਵੀ ਹੋ ਸਕਦੀ ਹੈ ।



error: Content is protected !!