=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

WHO ਨਾਲ ਹੋ ਗਈ ਓਹੀ ਗਲ੍ਹ ਜੋ ਸਾਰੇ ਸੋਚ ਰਹੇ ਸੀ – ਇਸ ਵੇਲੇ ਦੀ ਵੱਡੀ ਖਬਰ

ਇਸ ਵੇਲੇ ਦੀ ਵੱਡੀ ਖਬਰ

ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਿਸ਼ਵ ਸਿਹਤ ਸੰਗਠਨ (ਡਬਲਯੂ. ਐਚ. ਓ.) ਤੋਂ ਦੇਸ਼ ਦੇ ਅਲੱਗ ਹੋਣ ਦਾ ਐਲਾਨ ਕਰ ਦਿੱਤਾ ਹੈ। ਟਰੰਪ ਦਾ ਦੋਸ਼ ਹੈ ਕਿ ਡਬਲਯੂ. ਐਚ. ਓ. ‘ਤੇ ਚੀਨ ਦਾ ਕੰਟਰੋਲ ਹੈ। ਟਰੰਪ ਦਾ ਆਖਣਾ ਹੈ ਕਿ ਡਬਲਯੂ. ਐਚ. ਓ. ਤੋਂ ਸੁਧਾਰ ਨੂੰ ਲੈ ਕੇ ਜੋ ਸਿਫਾਰਸ਼ ਕੀਤੀ ਗਈ ਸੀ ਉਹ ਉਨ੍ਹਾਂ ਨੂੰ ਲਾਗੂ ਕਰਨ ਵਿਚ ਕਾਮਯਾਬ ਨਹੀਂ ਰਿਹਾ। ਇਸ ਤੋਂ ਪਹਿਲਾਂ ਵੀ ਕੋਰੋਨਾਵਾਇਰਸ ਨੂੰ ਲੈ ਕੇ ਟਰੰਪ ਡਬਲਯੂ. ਐਚ. ਓ. ਨੂੰ ਦਿੱਤੇ ਜਾਣ ਵਾਲੇ ਫੰਡ ਵਿਚ ਕਟੌਤੀ ਦਾ ਐਲਾਨ ਕਰ ਚੁੱਕੇ ਹਨ।

ਟਰੰਪ ਨੇ ਕਿਹਾ ਕਿ ਚੀਨ ਡਬਲਯੂ. ਐਚ. ਓ. ਨੂੰ ਇਕ ਸਾਲ ਵਿਚ 40 ਮਿਲੀਅਨ ਡਾਲਰ ਦੇਣ ਦੇ ਬਾਵਜੂਦ ਆਪਣੇ ਕੰਟਰੋਲ ਵਿਚ ਰੱਖਦਾ ਹੈ, ਜਦਕਿ ਅਮਰੀਕਾ ਇਕ ਸਾਲ ਡਬਲਯੂ. ਐਚ. ਓ. ਨੂੰ ਕਰੀਬ 450 ਮਿਲੀਅਨ ਡਾਲਰ ਦਿੰਦਾ ਹੈ। ਡਬਲਯੂ. ਐਚ. ਓ. ਤੋਂ ਸੁਧਾਰ ਨੂੰ ਲੈ ਕੇ ਜੋ ਸਿਫਾਰਸ਼ ਕੀਤੀ ਗਈ ਉਨ੍ਹਾਂ ਨੂੰ ਲਾਗੂ ਨਹੀਂ ਕੀਤਾ ਗਿਆ, ਇਸ ਲਈ ਅਮਰੀਕਾ ਡਬਲਯੂ. ਐਚ. ਓ. ਦੇ ਨਾਲ ਆਪਣੇ ਸਬੰਧ ਤੋੜ ਰਿਹਾ ਹੈ।

ਕੋਰੋਨਾਵਾਇਰਸ ਨੂੰ ਲੈ ਕੇ ਵੀ ਇਕ ਵਾਰ ਫਿਰ ਟਰੰਪ ਨੇ ਚੀਨ ਨੂੰ ਨਿਸ਼ਾਨੇ ‘ਤੇ ਲਿਆ ਹੈ। ਟਰੰਪ ਨੇ ਕਿਹਾ ਕਿ ਚੀਨ ਨੂੰ ਕੋਰੋਨਾਵਾਇਰਸ ‘ਤੇ ਜਵਾਬ ਦੇਣਾ ਪਵੇਗਾ। ਟਰੰਪ ਦਾ ਆਖਣਾ ਹੈ ਕਿ ਕੋਰੋਨਾਵਾਇਰਸ ਕਾਰਨ ਪੂਰੀ ਦੁਨੀਆ ਅੱਜ ਮੁਸ਼ਕਿਲ ਵਿਚ ਹੈ ਅਤੇ ਇਸ ‘ਤੇ ਪਾਰਦਰਸ਼ਿਤਾ ਦੀ ਜ਼ਰੂਰਤ ਹੈ।

ਟਰੰਪ ਨੇ ਪ੍ਰੈਸ ਕਾਨਫਰੰਸ ਵਿਚ ਹਾਂਗਕਾਂਗ ਦੀ ਖੁਦਮੁਖਤਿਆਰੀ ਖਤਮ ਕਰਨ ਨੂੰ ਲੈ ਕੇ ਚੀਨ ਨੂੰ ਨਿਸ਼ਾਨੇ ‘ਤੇ ਲਿਆ ਹੈ। ਟਰੰਪ ਨੇ ਕਿਹਾ ਹੈ ਕਿ ਹਾਂਗਕਾਂਗ ਨੂੰ ਵਿਸ਼ੇਸ਼ ਦਰਜੇ ਤੋਂ ਮਿਲਣ ਵਾਲੀਆਂ ਸਾਰੀਆਂ ਰਿਆਇਤਾਂ ਖਤਮ ਹੋ ਚੁੱਕੀਆਂ ਹਨ। ਇਸ ਦੇ ਨਾਲ ਹੀ ਟਰੰਪ ਨੇ ਹਾਂਗਕਾਂਗ ਨੂੰ ਇਸ ਸਥਿਤੀ ਵਿਚ ਪਹੁੰਚਾਉਣ ਵਾਲਿਆਂ ‘ਤੇ ਕਾਰਵਾਈ ਕਰਨ ਦੀ ਧਮਕੀ ਵੀ ਦਿੱਤੀ।

ਟਰੰਪ ਨੇ ਚੀਨ ‘ਤੇ ਸਾਲਾਂ ਤੋਂ ਅਮਰੀਕਾ ਦੇ ਉਦਯੋਗ ਧੰਦਿਆਂ ਨਾਲ ਜੁੜੇ ਰਾਜਾਂ ਦੀ ਜਾਸੂਸੀ ਅਤੇ ਰਾਜਾਂ ਨੂੰ ਚੋਰੀ ਕਰਨ ਦੇ ਦੋਸ਼ ਵੀ ਲਗਾਏ ਹਨ। ਟਰੰਪ ਦਾ ਆਖਣਾ ਹੈ ਕਿ ਉਹ ਸੰਭਾਵਿਤ ਵਿਦੇਸ਼ੀ ਜ਼ੋਖਮਾਂ ਦੇ ਰੂਪ ਵਿਚ ਪਛਾਣੇ ਜਾਣ ਵਾਲੇ ਚੀਨ ਤੋਂ ਕੁਝ ਵਿਦੇਸ਼ੀਂ ਨਾਗਰਿਕਾਂ ਦੀ ਐਂਟਰੀ ਨੂੰ ਮੁਅੱਤਲ ਕਰ ਦੇਵੇਗਾ।




error: Content is protected !!