BREAKING NEWS
Search

WHO ਦੀ ਸਲਾਹ , ਬਚਾਅ ਹੀ ਉਪਾਅ : ਦਵਾਈ ਵਿਕਸਿਤ ਹੋਣ ਦੀ ਅਜੇ ਸੰਭਾਵਨਾ ਨਹੀਂ ਕਿਓੰਕੇ

ਦਵਾਈ ਵਿਕਸਿਤ ਹੋਣ ਦੀ ਅਜੇ ਸੰਭਾਵਨਾ ਨਹੀਂ ਕਿਓੰਕੇ

ਲੰਡਨ- ਵਿਸ਼ਵ ਸਿਹਤ ਸੰਗਠਨ ਨੇ ਖਦਸ਼ਾ ਜ਼ਾਹਿਰ ਕੀਤਾ ਹੈ ਕਿ ਹਾਲ-ਫਿਲਹਾਲ ਵਿਚ ਕੋਰੋਨਾਵਾਇਰਸ ਦੇ ਇਲਾਜ ਲਈ ਦਵਾਈ ਵਿਕਸਿਤ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ। ਗਲੋਬਲ ਸੰਗਠਨ ਦੇ ਵਿਸ਼ੇਸ਼ ਦੂਤ ਡੇਵਿਡ ਨੈਬੈਰੋ ਨੇ ਚਿਤਾਵਨੀ ਦਿੱਤੀ ਹੈ ਕਿ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਹੈ ਕਿ ਆਉਣ ਵਾਲੇ ਮਹੀਨਿਆਂ ਵਿਚ ਜਾਨਲੇਵਾ ਵਾਇਰਸ ਨੂੰ ਖਤਮ ਕਰਨ ਵਾਲੀ ਕੋਈ ਵੈਕਸੀਨ ਸਫਲਤਾਪੂਰਵਕ ਵਿਕਸਿਤ ਕਰ ਲਈ ਜਾਵੇ। ਮਸ਼ਹੂਰ ਇਨਫੈਕਸ਼ਨ ਰੋਗ ਮਾਹਰ ਦਾ ਮੰਨਣਾ ਹੈ ਕਿ ਲੋਕਾਂ ਨੂੰ ਵਾਇਰਸ ਦੇ ਖਤਰੇ ਦੇ ਨਾਲ ਜਿਊਣ ਦੀ ਆਦਤ ਪਾਉਣੀ ਹੋਵੇਗੀ। ਬਚਾਅ ਦੇ ਉਪਾਅ ਨੂੰ ਹਰ ਹਾਲ ਵਿਚ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਉਣਾ ਹੋਵੇਗਾ।

‘ਦ ਆਬਜ਼ਰਵਰ’ ਨੂੰ ਦਿੱਤੇ ਇੰਟਰਵਿਊ ਵਿਚ ਵਿਸ਼ਵ ਸਿਹਤ ਸੰਗਠਨ ਦੇ ਵਿਸ਼ੇਸ਼ ਦੂਤ ਨੇ ਇਹ ਖਦਸ਼ਾ ਜ਼ਾਹਿਰ ਕੀਤਾ ਹੈ। ਬਕੋਲ ਨੈਬੈਰੋ ਮੁਤਾਬਕ ਲੋਕਾਂ ਨੂੰ ਇਹ ਨਹੀਂ ਮੰਨ ਲੈਣਾ ਚਾਹੀਦਾ ਕਿ ਕੋਰੋਨਾਵਾਇਰਸ ਦੇ ਖਿਲਾਫ ਇਕ ਸੁਰੱਖਿਅਤ ਤੇ ਪ੍ਰਭਾਵੀ ਵੈਕਸੀਨ ਵਿਕਸਿਤ ਕਰ ਲੈਣਾ ਹਮੇਸ਼ਾ ਮੁਮਕਿਨ ਨਹੀਂ ਹੁੰਦਾ। ਕੁਝ ਵਾਇਰਸ ਬੇਹੱਦ ਜਟਿਲ ਹੁੰਦੇ ਹਨ, ਉਹਨਾਂ ਦੇ ਖਿਲਾਫ ਜਲਦੀ ਟੀਕਾ ਵਿਕਸਿਤ ਕਰਨਾ ਆਸਾਨ ਨਹੀਂ ਹੁੰਦਾ। ਸਾਨੂੰ ਇਸ ਵਾਇਰਸ ਦੇ ਲਗਾਤਾਰ ਖਤਰੇ ਦੇ ਨਾਲ ਜਿਊਣ ਦੇ ਰਸਤੇ ਤਲਾਸ਼ਣੇ ਪੈਣਗੇ।

ਵਿਸ਼ੇਸ਼ ਦੂਤ ਦੇ ਮੁਤਾਬਕ ਕਹਿਣ ਦਾ ਮਤਲਬ ਹੈ ਕਿ ਜਿਹਨਾਂ ਲੋਕਾਂ ਵਿਚ ਇਨਫੈਕਸ਼ਨ ਦੇ ਲੱਛਣ ਦਿਖਾਈ ਦੇਣ, ਉਹਨਾਂ ਨੂੰ ਤੇ ਉਹਨਾਂ ਦੇ ਸੰਪਰਕ ਵਿਚ ਆਉਣ ਵਾਲਿਆਂ ਨੂੰ ਤੁਰੰਤ ਆਈਸੋਲੇਟ ਕਰ ਦਿੱਤਾ ਜਾਵੇ। ਬਜ਼ੁਰਗਾਂ ਦੀ ਹਰ ਹਾਲ ਵਿਚ ਹਿਫਾਜ਼ਤ ਕੀਤੀ ਜਾਵੇ। ਰੋਗ ਨਾਲ ਲੜਨ ਦੇ ਲਈ ਹਸਪਤਾਲਾਂ ਦੀ ਸਮਰਥਾ ਵਧਾਈ ਜਾਵੇ। ਫਿਲਹਾਲ ਸਾਡੇ ਸਾਰਿਆਂ ਦੇ ਲਈ ਰੋਗ ਤੋਂ ਬਚਾਅ ਦਾ ਇਹੀ ਰਾਸਤਾ ਹੈ।

ਵਿਸ਼ਵ ਸਿਹਤ ਸੰਗਠਨ ਦੇ ਮੁਤਾਬਕ ਵਰਤਮਾਨ ਵਿਚ ਕੋਰੋਨਾਵਾਇਰਸ ਨਾਲ ਨਿਪਟਣ ਦੇ ਲਈ ਵੱਖ-ਵੱਖ ਪੱਧਰ ‘ਤੇ 44 ਵੈਕਸੀਨ ਵਿਕਸਿਤ ਕਰਨ ਦਾ ਕੰਮ ਚੱਲ ਰਿਹਾ ਹੈ। ਟੀਕਾ ਵਿਕਸਿਤ ਕਰਨ ਦੇ ਕੰਮ ਵਿਚ ਲੱਗੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਕ ਸੁਰੱਖਿਅਤ ਤੇ ਪ੍ਰਭਾਵੀ ਵੈਕਸੀਨ ਵਿਕਸਿਤ ਕਰਨ ਵਿਚ ਅਜੇ ਇਕ ਤੋਂ ਡੇਢ ਸਾਲ ਦਾ ਸਮਾਂ ਲੱਗ ਸਕਦਾ ਹੈ।



error: Content is protected !!