WHO ਦੇ ਵਡੇ ਵਿਗਿਆਨੀ ਨੇ ਦੱਸਿਆ – ਕਰੋਨਾ ਵੈਕਸੀਨ ਆਉਣ ਤੋਂ ਪਹਿਲਾਂ ਹੀ ਮਰ ਜਾਵੇਗਾ ਕਿਓੰਕੇ

ਦੁਨੀਆ ਵਿੱਚ 50 ਲੱਖ ਤੋਂ ਵੱਧ ਕੋਰੋਨਾ ਕੇਸ ਆ ਚੁਕੇ ਹਨ, ਪਰ ਫਿਰ ਵੀ ਕੋਰੋਨਾ ਦਾ ਕਹਿਰ ਖ ਤ ਮ ਹੁੰਦਾ ਪ੍ਰਤੀਤ ਨਹੀਂ ਹੋ ਰਿਹਾ। ਪਰ ਸਾਬਕਾ ਡਬਲਯੂਐਚਓ(WHO) ਅਧਿਕਾਰੀ ਦਾਅਵਾ ਕਰ ਰਹੇ ਹਨ ਕਿ ਕੋਰੋਨਾ ਮੌਤ ਵੱਲ ਵਧ ਰਿਹਾ ਹੈ ਅਤੇ ਕੋਰੋਨਾ ਆਪਣੀ ਮੌਤ ਮਰੇਗਾ। ਪ੍ਰੋਫੈਸਰ ਕੈਰਲ ਸਿਕੋਰਾ ਦਾ ਦਾਅਵਾ ਹੈ ਕਿ ਵੈਕਸੀਨ ਆਉਣ ਤੋਂ ਪਹਿਲਾਂ ਕੋਰੋਨਾ ਵਾਇਰਸ ਖਤਮ ਹੋ ਜਾਵੇਗਾ।

ਪ੍ਰੋਫੈਸਰ ਸਿਕੋਰਾ ਵਿਸ਼ਵ ਸਿਹਤ ਸੰਗਠਨ ਵਿੱਚ ਕੈਂਸਰ ਪ੍ਰੋਗਰਾਮ ਦੇ ਸਾਬਕਾ ਡਾਇਰੈਕਟਰ ਰਹਿ ਚੁੱਕੇ ਹਨ। ਡਾ. ਸਿਕੋਰਾ ਪੰਜਾਹ ਸਾਲਾਂ ਤੋਂ ਕੈਂਸਰ ਦੇ ਮਾਹਰ ਹਨ। ਸਿਕੋਰਾ ਨੇ ਦਾਅਵਾ ਕੀਤਾ ਕਿ ਵੈਕਸੀਨ ਆਉਣ ਤੋਂ ਪਹਿਲਾਂ ਕੋਰੋਨਾਵਾਇਰਸ ਦ ਮ ਤੋ ੜ ਸਕਦਾ ਹੈ। ਡਾਕਟਰ ਕੈਰਲ ਸਿਕੋਰਾ ਅਨੁਸਾਰ,
” ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਇਹ ਵਾਇਰਸ ਵੈਕਸੀਨ ਦੇ ਆਉਣ ਤੋਂ ਪਹਿਲਾਂ ਕੁਦਰਤੀ ਤੌਰ ‘ਤੇ ਮਰ ਸਕਦਾ ਹੈ। ਮੈਨੂੰ ਲਗਦਾ ਹੈ ਕਿ ਸਾਡੀ ਪ੍ਰਤੀਰੋਧੀ ਸਮਰੱਥਾ ਨੂੰ ਘੱਟ ਗਿਣਿਆ ਗਿਆ। ”
ਦੱਸ ਦਈਏ ਕਿ ਇਸ ਸਮੇਂ ਵਿਸ਼ਵ ਦੇ ਕਈ ਦੇਸ਼ਾਂ ਵਿੱਚ ਕੋਰੋਨਾ ਵੈਕਸੀਨ ਬਾਰੇ ਖੋਜ ਚੱਲ ਰਹੀ ਹੈ, ਪਰ ਅਜੇ ਤੱਕ ਇਸ ਦਾ ਇਲਾਜ ਨਹੀਂ ਲੱਭਿਆ ਗਿਆ ਹੈ। ਇਸ ਸਾਰੀ ਪ੍ਰਕਿਰਿਆ ਵਿੱਚ ਕਈ ਮਹੀਨੇ ਲੱਗ ਸਕਦੇ ਹਨ।

ਦੁਨੀਆ ਭਰ ਵਿੱਚ ਲਗਭਗ 51 ਲੱਖ ਕੋਰੋਨਾ ਮਰੀਜ਼:
ਕੋਰੋਨਾਵਾਇਰਸ ਦਾ ਪ੍ਰਕੋਪ ਦੁਨੀਆ ਭਰ ਵਿੱਚ ਵੱਧ ਰਿਹਾ ਹੈ। ਪਿਛਲੇ 24 ਘੰਟਿਆਂ ਵਿੱਚ ਦੁਨੀਆ ਦੇ 213 ਦੇਸ਼ਾਂ ਵਿੱਚ 99,685 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਅਤੇ ਮਰਨ ਵਾਲਿਆਂ ਦੀ ਗਿਣਤੀ ਵਿੱਚ 4,738 ਦਾ ਵਾਧਾ ਹੋਇਆ ਹੈ। ਵਰਲਡ ਮੀਟਰ ਅਨੁਸਾਰ ਹੁਣ ਤੱਕ ਵਿਸ਼ਵ ਭਰ ਵਿੱਚ 51 ਲੱਖ ਲੋਕ ਕੋਰੋਨਾਵਾਇਰਸ ਨਾਲ ਸੰਕਰਮਿਤ ਹੋ ਚੁੱਕੇ ਹਨ। ਇਨ੍ਹਾਂ ਵਿਚੋਂ 3 ਲੱਖ 29 ਹਜ਼ਾਰ 292 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। ਇਸ ਦੇ ਨਾਲ ਹੀ 20 ਲੱਖ 20 ਹਜ਼ਾਰ 151 ਲੋਕ ਵੀ ਇਨਫੈਕਸ਼ਨ ਮੁਕਤ ਹੋ ਚੁੱਕੇ ਹਨ। ਦੁਨੀਆ ਦੇ 75 ਪ੍ਰਤੀਸ਼ਤ ਕੋਰੋਨਾ ਕੇਸ ਸਿਰਫ 12 ਦੇਸ਼ਾਂ ਵਿਚੋਂ ਆਏ ਹਨ। nਇਨ੍ਹਾਂ ਦੇਸ਼ਾਂ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 38 ਲੱਖ ਹੈ।

Home ਤਾਜਾ ਜਾਣਕਾਰੀ WHO ਦੇ ਸਾਬਕਾ ਅਧਿਕਾਰੀ ਦਾ ਵੱਡਾ ਦਾਅਵਾ, ਵੈਕਸੀਨ ਆਉਣ ਤੋਂ ਪਹਿਲਾਂ ਆਪਣੀ ਹੀ ਮੌਤ ਮਰੇਗਾ ਕੋਰੋਨਾ ਕਿਓੰਕੇ

ਤਾਜਾ ਜਾਣਕਾਰੀ
WHO ਦੇ ਸਾਬਕਾ ਅਧਿਕਾਰੀ ਦਾ ਵੱਡਾ ਦਾਅਵਾ, ਵੈਕਸੀਨ ਆਉਣ ਤੋਂ ਪਹਿਲਾਂ ਆਪਣੀ ਹੀ ਮੌਤ ਮਰੇਗਾ ਕੋਰੋਨਾ ਕਿਓੰਕੇ
ByadminMay 21, 2020Comments Off on WHO ਦੇ ਸਾਬਕਾ ਅਧਿਕਾਰੀ ਦਾ ਵੱਡਾ ਦਾਅਵਾ, ਵੈਕਸੀਨ ਆਉਣ ਤੋਂ ਪਹਿਲਾਂ ਆਪਣੀ ਹੀ ਮੌਤ ਮਰੇਗਾ ਕੋਰੋਨਾ ਕਿਓੰਕੇ
Previous Postਸਾਵਧਾਨ ਹੋ ਜਾਵੋ - ਪੰਜਾਬ ਚ ਇਥੇ ਦੋ ਪਹੀਆ ਵਾਹਨਾਂ ਤੇ ਦੋ ਸਵਾਰੀਆਂ ਦੇ ਬੈਠਣ ’ਤੇ ਲਗਾਈ ਪਾਬੰਦੀ
Next Postਹੁਣੇ - ਹੁਣੇ ਮਸ਼ਹੂਰ ਪੰਜਾਬੀ ਕਲਾਕਾਰ ਸ਼ਹਿਨਾਜ਼ ਬਾਰੇ ਆਈ ਮਾੜੀ ਖਬਰ