ਵਰਲਡ ਕੱਪ 2019 ਦਾ ਆਗਾਜ਼ 30 ਮਈ ਤੋਂ ਹੋ ਗਿਆ ਹੈ। ਵਰਲਡ ਕੱਪ ‘ਚ ਕ੍ਰਿਕਟ ਪ੍ਰਸ਼ੰਸਕਾਂ ‘ਚ ਸਭ ਤੋਂ ਜ਼ਿਆਦਾ ਕ੍ਰੇਜ਼ ਭਾਰਤ-ਪਾਕਿ ਮੈਚ ਨੂੰ ਲੈ ਕੇ ਹੈ ਕਿਉਂਕਿ ਭਾਰਤ-ਪਾਕਿ ਵਿਚਾਲੇ ਹੋਣ ਵਾਲੇ ਇਸ ਮਹਾਮੁਕਾਬਲੇ ਨੂੰ ਦੇਖਣ ਲਈ ਲੋਕ ਹਮੇਸ਼ਾ ਉਤਸੁਕ ਰਹਿੰਦੇ ਹਨ।
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਵਰਲਡ ਕੱਪ ‘ਚ ਆਸਟਰੇਲੀਆ-ਇੰਗਲੈਂਡ ਦੇ ਮੈਚ ਤੋਂ ਜ਼ਿਆਦਾ ਮਹਿੰਗੀਆਂ ਟਿਕਟਾਂ ਭਾਰਤ ਅਤੇ ਪਾਕਿਸਤਾਨ ਦੇ ਮੈਚ ਦੀਆਂ ਹਨ। 25 ਜੂਨ ਨੂੰ ਹੋਣ ਵਾਲੇ ਇੰਗਲੈਂਡ-ਆਸਟ੍ਰੇਲੀਆ ਅਤੇ 16 ਜੂਨ ਨੂੰ ਹੋਣ ਵਾਲੇ ਭਾਰਤ-ਪਾਕਿਸਤਾਨ ਮੈਚ ਦੇ ਟਿਕਟਾਂ ਦੇ ਰੇਟ ‘ਚ ਤਿੰਨ ਗੁਣਾ ਤੋਂ ਜ਼ਿਆਦਾ ਫਰਕ ਹੈ।
ਟਿਕਟ ਵੇਚਣ ਵਾਲੀ ਇਕ ਵੈੱਬਸਾਈਟ ਦੇ ਮੁਤਾਬਕ ਵਰਲਡ ਕੱਪ ਦੇ ਭਾਰਤ-ਪਾਕਿ ਮੈਚ ਦੇ ਟਿਕਟ 38 ਹਜ਼ਾਰ ਰੁਪਏ ਤੋਂ ਲੈ ਕੇ 14 ਲੱਖ ਰੁਪਏ ਦੇ ਹਨ, ਜਦਕਿ ਇੰਗਲੈਂਡ-ਆਸਟ੍ਰੇਲੀਆ ਦੇ ਟਿਕਟ 21 ਹਜ਼ਾਰ ਤੋਂ ਲੈ ਕੇ 4 ਲੱਖ 71 ਹਜ਼ਾਰ ਰੁਪਏ ਤਕ ਦੇ ਹਨ।
ਭਾਰਤ ਬਨਾਮ ਪਾਕਿਸਤਾਨ : 16 ਜੂਨ
ਸਭ ਤੋਂ ਸਸਤੇ ਟਿਕਟ : 38,004 ਰੁਪਏ ਪ੍ਰਤੀ ਟਿਕਟ
ਸਭ ਤੋਂ ਮਹਿੰਗੇ ਟਿਕਟ : 14,14,567 ਰੁਪਏ ਪ੍ਰਤੀ ਟਿਕਟ
ਇੰਗਲੈਂਡ ਬਨਾਮ ਆਸਟ੍ਰੇਲੀਆ : 25 ਜੂਨ
ਸਭ ਤੋਂ ਸਸਤੇ ਟਿਕਟ : 20,746 ਰੁਪਏ ਪ੍ਰਤੀ ਟਿਕਟ
ਸਭ ਤੋਂ ਮਹਿੰਗੇ ਟਿਕਟ : 4,71,552 ਰੁਪਏ ਪ੍ਰਤੀ ਟਿਕਟ
ਤਾਜਾ ਜਾਣਕਾਰੀ