BREAKING NEWS
Search

WC ‘ਚ ਭਾਰਤ-ਪਾਕਿ ਮੈਚ ਦੀ ਇਕ ਟਿਕਟ ਦੀ ਕੀਮਤ ਹੈ ਇੰਨੇ ਲੱਖ ਰੁਪਏ ਟੁਟੇ ਹੁਣ ਤਕ ਦੇ ਸਭ ਰਿਕਾਰਡ

ਵਰਲਡ ਕੱਪ 2019 ਦਾ ਆਗਾਜ਼ 30 ਮਈ ਤੋਂ ਹੋ ਗਿਆ ਹੈ। ਵਰਲਡ ਕੱਪ ‘ਚ ਕ੍ਰਿਕਟ ਪ੍ਰਸ਼ੰਸਕਾਂ ‘ਚ ਸਭ ਤੋਂ ਜ਼ਿਆਦਾ ਕ੍ਰੇਜ਼ ਭਾਰਤ-ਪਾਕਿ ਮੈਚ ਨੂੰ ਲੈ ਕੇ ਹੈ ਕਿਉਂਕਿ ਭਾਰਤ-ਪਾਕਿ ਵਿਚਾਲੇ ਹੋਣ ਵਾਲੇ ਇਸ ਮਹਾਮੁਕਾਬਲੇ ਨੂੰ ਦੇਖਣ ਲਈ ਲੋਕ ਹਮੇਸ਼ਾ ਉਤਸੁਕ ਰਹਿੰਦੇ ਹਨ।

ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਵਰਲਡ ਕੱਪ ‘ਚ ਆਸਟਰੇਲੀਆ-ਇੰਗਲੈਂਡ ਦੇ ਮੈਚ ਤੋਂ ਜ਼ਿਆਦਾ ਮਹਿੰਗੀਆਂ ਟਿਕਟਾਂ ਭਾਰਤ ਅਤੇ ਪਾਕਿਸਤਾਨ ਦੇ ਮੈਚ ਦੀਆਂ ਹਨ। 25 ਜੂਨ ਨੂੰ ਹੋਣ ਵਾਲੇ ਇੰਗਲੈਂਡ-ਆਸਟ੍ਰੇਲੀਆ ਅਤੇ 16 ਜੂਨ ਨੂੰ ਹੋਣ ਵਾਲੇ ਭਾਰਤ-ਪਾਕਿਸਤਾਨ ਮੈਚ ਦੇ ਟਿਕਟਾਂ ਦੇ ਰੇਟ ‘ਚ ਤਿੰਨ ਗੁਣਾ ਤੋਂ ਜ਼ਿਆਦਾ ਫਰਕ ਹੈ।

ਟਿਕਟ ਵੇਚਣ ਵਾਲੀ ਇਕ ਵੈੱਬਸਾਈਟ ਦੇ ਮੁਤਾਬਕ ਵਰਲਡ ਕੱਪ ਦੇ ਭਾਰਤ-ਪਾਕਿ ਮੈਚ ਦੇ ਟਿਕਟ 38 ਹਜ਼ਾਰ ਰੁਪਏ ਤੋਂ ਲੈ ਕੇ 14 ਲੱਖ ਰੁਪਏ ਦੇ ਹਨ, ਜਦਕਿ ਇੰਗਲੈਂਡ-ਆਸਟ੍ਰੇਲੀਆ ਦੇ ਟਿਕਟ 21 ਹਜ਼ਾਰ ਤੋਂ ਲੈ ਕੇ 4 ਲੱਖ 71 ਹਜ਼ਾਰ ਰੁਪਏ ਤਕ ਦੇ ਹਨ।

ਭਾਰਤ ਬਨਾਮ ਪਾਕਿਸਤਾਨ : 16 ਜੂਨ
ਸਭ ਤੋਂ ਸਸਤੇ ਟਿਕਟ : 38,004 ਰੁਪਏ ਪ੍ਰਤੀ ਟਿਕਟ
ਸਭ ਤੋਂ ਮਹਿੰਗੇ ਟਿਕਟ : 14,14,567 ਰੁਪਏ ਪ੍ਰਤੀ ਟਿਕਟ

ਇੰਗਲੈਂਡ ਬਨਾਮ ਆਸਟ੍ਰੇਲੀਆ : 25 ਜੂਨ
ਸਭ ਤੋਂ ਸਸਤੇ ਟਿਕਟ : 20,746 ਰੁਪਏ ਪ੍ਰਤੀ ਟਿਕਟ
ਸਭ ਤੋਂ ਮਹਿੰਗੇ ਟਿਕਟ : 4,71,552 ਰੁਪਏ ਪ੍ਰਤੀ ਟਿਕਟerror: Content is protected !!