ਅੱਜ ਦਾ ਜਮਾਨਾ ਸੋਸ਼ਲ ਮੀਡੀਆ ਦਾ ਜਮਾਨ ਹੈ, ਜਿਸ ਕਾਰਨ ਹਰ ਕੋਈ ਸੋਸ਼ਲ ਮੀਡਿਆ ਦੀ ਵਰਤੋ ਕਰਦਾ ਹੈ, ਪਰ ਕਹਿੰਦੇ ਹਨ ਕਿ ਸੋਸ਼ਲ ਮੀਡਿਆ ਇੱਕ ਅਜਿਹਾ ਪਲੈਟਫਾਰਮ ਹੈ ਜਿੱਥੇ ਕਿ ਤੁਸੀ ਆਪਣੇ ਟੈਂਲਟ ਨੂੰ ਲੋਕਾਂ ਸਾਹਮਣੇ ਰੱਖ ਸਕਦੇ ਹੋ,
ਅਜਿਹਾ ਹੀ ਕੁਝ ਸੋਨੀ ਕਰਿਓੂ ਵਾਲਿਆਂ ਨਾਲ ਹੋਇਆ ਸੀ, ਜਿਹਨਾਂ ਦੀਆਂ ਟਿੱਕ ਟੋਕ ਵੀਡਿਓ ਕਾਫੀ ਵਾਇਰਲ ਹੋਇਆਂ ਸੀ ਤੇ ਲੋਕਾਂ ਨੇ ਉਹਨਾਂ ਵੀਡਿਓਜ਼ ਨੂੰ ਖੂਬ ਪਸੰਦ ਕੀਤਾ ਸੀ। ਜਿਸ ਤੋਂ ਬਾਅਦ ਉਹਨਾਂ ਨੂੰ ਪੰਜਾਬੀ ਸਿੰਗਰ ਦਲਜੀਤ ਦੋਸਾਂਝ ਨੇ ਆਪਣੇ ਇੱਕ ਗੀਤ ਦੀ ਵੀਡੀਓ ਵਿੱਚ ਰੋਲ ਦਿੱਤਾ ਸੀ..
ਪਰ ਹੁਣ Soni crew ਦੀ ਟੀਮ ਵਿੱਚ ਦਰਾਰ ਆਉਣੀ ਸ਼ੂਰ ਹੋ ਗਈ ਹੈ, ਉਹਨਾਂ ਦੀ ਟੀਮ ਨੇ ਆਪਣੇ ਇੰਸਟਾਗ੍ਰਾਮ ਪੇਜ਼ ਤੇ ਵੀਡਿਓ ਪਾ ਕੇ ਦੱਸਿਆ ਹੈ ਕਿ ਅਸੀ Soni crew ਵਾਲੇ ਹਾਂ ਸਾਨੂੰ ਬਾਈ ਛੱਡ ਗਿਆ। ਉਹਨਾਂ ਨੇ ਇਹ ਵੀ ਕਿਹਾ ਕਿ ਉਸ ਬਾਈ ਦਾ ਨਾਮ ਗੁਰਪ੍ਰੀਤ ਸੋਨੀ ਹੈ। ਜੋ ਕਿ ਕਿਸੇ ਦੀ ਕਹਿਣੇ ਵਿੱਚ ਆ ਕੇ ਸਾਨੂੰ ਛੱਡ ਗਿਆ । ਵੀਡੀਓ ਵਾਲਿਆਂ ਮੁੰਡਿਆਂ ਨੇ ਇਹ ਵੀ ਦੱਸਿਆ ਕਿ ਸੋਨੀ ਉਹਨਾਂ ਦੀ ਜਾਤ ਹੈ।
ਵਾਇਰਲ