BREAKING NEWS
Search

PUBG ਖੇਡਦੇ-ਖੇਡਦੇ 17 ਸਾਲਾਂ ਨੌਜਵਾਨ ਦੀ ਮੌਤ…

ਅੱਜ ਕੱਲ੍ਹ PUBG ਦੇ ਲੋਕ ਕਾਫੀ ਦੀਵਾਨੇ ਹੋ ਗਏ ਹਨ, ਬੱਚਿਆਂ ਤੋਂ ਲੈ ਕੇ ਹਰ ਉਮਰ ਦੇ ਇਨਸਾਨ ਇਸ ਨੂੰ ਖੇਡਦਾ ਹੈ। ਜੋ ਵੀ ਇਸ ਗੇਮ ਨੂੰ ਖੇਡਦਾ ਹੈ ਉਨ੍ਹਾਂ ਵਿੱਚ ਜਿਆਦਾਤਰ ਲੋਕ ਇਸ ਦੇ ਆਦੀ ਹੋ ਜਾਂਦੇ ਨੇ। ਇਸ ਗੇਮ ਨੂੰ ਖੇਡਣ ਨਾਲ ਚੰਡੀਗੜ੍ਹ ਸੈਕਟਰ-27 ’ਚ ਦਸਵੀਂ ਕਲਾਸ ਦੇ ਵਿਦਿਆਰਥੀ ਦੀ ਇਹ ਗੇਮ ਖੇਡਦੇ-ਖੇਡਦੇ ਮੌਤ ਹੋ ਗਈ ਜਾਣਕਾਰੀ ਮੁਤਾਬਕ ਉਹ ਆਪਣੇ ਕਮਰੇ ’ਚ ਸਵੇਰੇ ਤੋਂ ਪਬਜੀ ਗੇਮ ਖੇਡ ਰਿਹਾ ਸੀ ਤੇ ਇਸ ਦੌਰਾਨ ਉਸਦੀ ਮੌਤ ਹੋ ਗਈ।

ਜਦੋ 17 ਸਾਲ ਦੇ ਵਿਦਿਆਰਥੀ ਨੂੰ ਜੀ. ਐੱਮ. ਐੱਸ. ਐੱਚ.-16 ’ਚ ਡਾਕਟਰਾਂ ਨੇ ਬਰਾਟ ਡੈੱਡ ਐਲਾਨ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਉਹ ਹਾਈ ਕੋਰਟ ’ਚ ਤਾਇਨਾਤ ਸੁਪਰਡੈਂਟ ਦਾ ਪੁੱਤਰ ਸੀ। ਕਿਆਸ ਲਾਏ ਜਾ ਰਹੇ ਹਨ ਕਿ ਬੱਚੇ ਦੀ ਮੌਤ ਗੇਮ ਕਾਰਨ ਹੋਈ ਹੈ। ਫਿਲਹਾਲ ਲਾਸ਼ ਮੌਰਚਰੀ ’ਚ ਰਖਵਾ ਦਿੱਤੀ ਹੈ। ਮਾਪਿਆਂ ਦਾ ਕਹਿਣਾ ਹੈ ਕਿ ਪੁੱਤਰ ਕਾਫ਼ੀ ਸਮੇਂ ਤੋਂ ਪਬਜੀ ’ਚ ਹੀ ਬਿਜ਼ੀ ਰਹਿੰਦਾ ਸੀ। ਦੋ ਦਿਨ ਪਹਿਲਾਂ ਕਲਾਸ ਟੀਚਰ ਨੇ ਵੀ ਉਸ ਨੂੰ ਕੁੱਟਿਆ ਸੀ, ਜਿਸ ਕਾਰਨ ਉਹ ਥੋਡ਼੍ਹਾ ਪ੍ਰੇਸ਼ਾਨ ਸੀ।। ਇਸ ਘਟਨਾ ਦੀ ਸੂਚਨਾ ਮਿਲਣ ‘ਤੇ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚ ਗਈ

ਅਤੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਤਹਾਨੂੰ ਦੱਸ ਦਇਏ ਕਿ PUBG ਇੱਕ ਆਨਲਾਇਨ ਗੇਮ ਹੈ ਤੇ ਜੋ ਵੀ ਇਸ ਨੂੰ ਖੇਡਦਾ ਹੈ ਉਹ ਜਿਆਦਾਤਰ ਵਿੱਚ ਇੰਨਾਂ ਬਿਆਸਤ ਹੋ ਜਾਦਾਂ ਕਿ ਉਹ ਆਪਣੇ ਨਿੱਜੀ ਜਿੰਦਗੀ ਵਿੱਚ ਧਿਆਨ ਘੱਟ ਜਾਦਾਂ ਹੈ



error: Content is protected !!